ਈਰਾਨ ਨੇ Dubai International Airport 'ਤੇ ਦਾਗੀ ਮਿਜ਼ਾਈਲ, 4 ਮੁਲਾਜ਼ਮ ਜ਼ਖਮੀ
Sunday, Mar 01, 2026 - 06:25 AM (IST)
ਦੁਬਈ : ਈਰਾਨ ਅਤੇ ਅਮਰੀਕਾ ਵਿਚਾਲੇ ਵਧਦੇ ਤਣਾਅ ਦਰਮਿਆਨ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਈਰਾਨ ਨੇ ਖੇਤਰ ਵਿੱਚ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੁਬਈ ਦੇ ਅੰਤਰਰਾਸ਼ਟਰੀ ਹਵਾਈ ਅੱਡੇ (DXB) 'ਤੇ ਮਿਜ਼ਾਈਲ ਦਾਗੀ ਹੈ। ਇਸ ਹਮਲੇ ਵਿੱਚ ਹਵਾਈ ਅੱਡੇ ਦੇ 4 ਮੁਲਾਜ਼ਮਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਇਸ ਹਮਲੇ ਕਾਰਨ ਹਵਾਈ ਅੱਡੇ 'ਤੇ ਹਫੜਾ-ਦਫੜੀ ਮਚ ਗਈ।
ਦੁਬਈ ਮੀਡੀਆ ਦਫ਼ਤਰ ਅਤੇ ਹਵਾਈ ਅੱਡਾ ਅਧਿਕਾਰੀਆਂ ਨੇ ਦੱਸਿਆ ਕਿ ਮਿਜ਼ਾਈਲ ਹਵਾਈ ਅੱਡੇ ਦੇ ਇੱਕ ਕਾਨਕੋਰਸ (Concourse) ਵਿੱਚ ਡਿੱਗੀ, ਜਿਸ ਕਾਰਨ ਉੱਥੇ ਮਾਮੂਲੀ ਨੁਕਸਾਨ ਹੋਇਆ ਹੈ। ਹਾਲਾਂਕਿ, ਰਾਹਤ ਦੀ ਗੱਲ ਇਹ ਰਹੀ ਕਿ ਸਥਿਤੀ ਨੂੰ ਤੁਰੰਤ ਕਾਬੂ ਵਿੱਚ ਕਰ ਲਿਆ ਗਿਆ। ਘਟਨਾ ਤੋਂ ਫੌਰਨ ਬਾਅਦ ਐਮਰਜੈਂਸੀ ਰਿਸਪਾਂਸ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਅਤੇ ਸੁਰੱਖਿਆ ਦੇ ਮੱਦੇਨਜ਼ਰ ਪਹਿਲਾਂ ਤੋਂ ਤੈਅ ਐਮਰਜੈਂਸੀ ਯੋਜਨਾਵਾਂ ਤਹਿਤ ਜ਼ਿਆਦਾਤਰ ਟਰਮੀਨਲਾਂ ਨੂੰ ਯਾਤਰੀਆਂ ਤੋਂ ਖਾਲੀ ਕਰਵਾ ਲਿਆ ਗਿਆ ਸੀ।
Dubai Airports confirms that a concourse at Dubai International (DXB) sustained minor damage in an incident, which was quickly contained. Emergency response teams were immediately deployed and are managing the situation in coordination with the relevant authorities. Four staff…
— Dubai Media Office (@DXBMediaOffice) February 28, 2026
ਜਾਣਕਾਰੀ ਮੁਤਾਬਕ, ਦੁਬਈ ਏਅਰਪੋਰਟਸ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਪੁਸ਼ਟੀ ਕੀਤੀ ਹੈ ਕਿ ਸਬੰਧਤ ਅਧਿਕਾਰੀ ਸਥਿਤੀ ਨੂੰ ਸੰਭਾਲ ਰਹੇ ਹਨ ਅਤੇ ਜਲਦੀ ਹੀ ਹੋਰ ਅਪਡੇਟ ਜਾਰੀ ਕੀਤੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
