ਵਿਆਹ ਦੀ ਪਹਿਲੀ ਰਾਤ ਹੀ ਟੁੱਟਿਆ ਲਾੜੇ ਦਾ ਦਿਲ! ਲਾੜੀ ਨੇ ਖੋਲ੍ਹਿਆ ਅਜਿਹਾ ਰਾਜ਼ ਕੇ ਉੱਡੇ ਸਭ ਦੇ ਹੋਸ਼

Monday, Feb 23, 2026 - 08:30 PM (IST)

ਵਿਆਹ ਦੀ ਪਹਿਲੀ ਰਾਤ ਹੀ ਟੁੱਟਿਆ ਲਾੜੇ ਦਾ ਦਿਲ! ਲਾੜੀ ਨੇ ਖੋਲ੍ਹਿਆ ਅਜਿਹਾ ਰਾਜ਼ ਕੇ ਉੱਡੇ ਸਭ ਦੇ ਹੋਸ਼

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਤੋਂ ਇੱਕ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਆਹ ਤੋਂ ਬਾਅਦ ਸਹੁਰੇ ਘਰ ਆਈ ਇੱਕ ਨਵੀਂ ਵਿਆਹੀ ਲਾੜੀ ਨੇ ਸੁਹਾਗਰਾਤ ਮੌਕੇ ਹੀ ਲਾੜੇ ਦੇ ਹੋਸ਼ ਉਡਾ ਦਿੱਤੇ। ਲਾੜੀ ਨੇ ਲਾੜੇ ਨਾਲ ਰਹਿਣ ਤੋਂ ਸਾਫ਼ ਇਨਕਾਰ ਕਰਦਿਆਂ ਆਪਣੇ ਆਪ ਨੂੰ "ਕਿਸੇ ਹੋਰ ਦੀ ਅਮਾਨਤ" ਦੱਸਿਆ ਅਤੇ ਆਪਣੇ ਪ੍ਰੇਮੀ ਕੋਲ ਜਾਣ ਦੀ ਜ਼ਿੱਦ 'ਤੇ ਅੜ ਗਈ।

ਜਾਣਕਾਰੀ ਅਨੁਸਾਰ ਇਹ ਘਟਨਾ ਰਾਠ ਕੋਤਵਾਲੀ ਖੇਤਰ ਦੇ ਬੁਧੌਲੀਆਨਾ ਮੁਹੱਲੇ ਦੀ ਹੈ। ਇੱਥੋਂ ਦੇ ਵਸਨੀਕ ਧਰਮ ਦਾ ਵਿਆਹ ਬਿਲਰਖ ਪਿੰਡ ਦੀ ਰਹਿਣ ਵਾਲੀ ਮਿਥਲੇਸ਼ ਨਾਲ ਹੋਇਆ ਸੀ। ਸਾਰੀਆਂ ਰਸਮਾਂ ਤੋਂ ਬਾਅਦ ਲਾੜੀ ਵਿਦਾ ਹੋ ਕੇ ਸਹੁਰੇ ਘਰ ਆ ਗਈ। ਜਿਵੇਂ ਹੀ ਸੁਹਾਗਰਾਤ ਦੇ ਸਮੇਂ ਲਾੜੇ ਨੇ ਲਾੜੀ ਦਾ ਘੁੰਗਟ ਚੁੱਕਣ ਦੀ ਕੋਸ਼ਿਸ਼ ਕੀਤੀ, ਮਿਥਲੇਸ਼ ਨੇ ਉਸ ਨੂੰ ਦੂਰ ਕਰ ਦਿੱਤਾ ਅਤੇ ਕਿਹਾ ਕਿ ਉਹ ਉਸ ਨਾਲ ਨਹੀਂ ਰਹਿ ਸਕਦੀ ਕਿਉਂਕਿ ਉਹ ਕਿਸੇ ਹੋਰ ਨੂੰ ਪਿਆਰ ਕਰਦੀ ਹੈ।ਲਾੜੀ ਦੀਆਂ ਗੱਲਾਂ ਸੁਣ ਕੇ ਲਾੜੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜਦੋਂ ਮਾਮਲਾ ਵਧਿਆ ਤਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਬੁਲਾਇਆ ਗਿਆ। ਲਾੜੀ ਦਾ ਕਹਿਣਾ ਸੀ ਕਿ ਉਸ ਦਾ ਵਿਆਹ ਉਸ ਦੀ ਮਰਜ਼ੀ ਦੇ ਖਿਲਾਫ਼ ਕੁੱਟਮਾਰ ਕਰਕੇ ਜਬਰਨ ਕਰਵਾਇਆ ਗਿਆ ਹੈ।

ਮਾਮਲਾ ਇੰਨਾ ਗੰਭੀਰ ਹੋ ਗਿਆ ਕਿ ਦੋਵੇਂ ਧਿਰਾਂ ਪੁਲਸ ਥਾਣੇ ਪਹੁੰਚ ਗਈਆਂ। ਥਾਣੇ ਵਿੱਚ ਕਈ ਘੰਟਿਆਂ ਤੱਕ ਪੰਚਾਇਤ ਚੱਲੀ ਅਤੇ ਪੁਲਸ ਨੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਕੋਤਵਾਲੀ ਇੰਚਾਰਜ ਰਾਕੇਸ਼ ਕੁਮਾਰ ਅਨੁਸਾਰ, ਲਾੜੀ ਕਿਸੇ ਵੀ ਕੀਮਤ 'ਤੇ ਲਾੜੇ ਨਾਲ ਰਹਿਣ ਲਈ ਤਿਆਰ ਨਹੀਂ ਸੀ। ਅੰਤ ਵਿੱਚ, ਪੁਲਸ ਨੇ ਦੋਵਾਂ ਪੱਖਾਂ ਵਿੱਚ ਆਪਸੀ ਸਹਿਮਤੀ ਨਾਲ ਸਮਝੌਤਾ ਕਰਵਾਇਆ। ਲਿਖਤੀ ਕਾਰਵਾਈ ਤੋਂ ਬਾਅਦ ਦੋਵਾਂ ਧਿਰਾਂ ਨੂੰ ਆਪੋ-ਆਪਣੇ ਘਰ ਭੇਜ ਦਿੱਤਾ ਗਿਆ। ਲਾੜੀ ਨੇ ਆਪਣੇ ਪ੍ਰੇਮੀ ਨਾਲ ਰਹਿਣ ਦਾ ਫੈਸਲਾ ਕੀਤਾ।
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

 


author

Shubam Kumar

Content Editor

Related News