ਵੱਡੀ ਕਾਰਵਾਈ: ਇਸ ਸੂਬੇ 'ਚ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਵਾਲੇ 8 ਪੁਲਸ ਮੁਲਾਜ਼ਮ ਮੁਅੱਤਲ

Saturday, Feb 21, 2026 - 03:36 PM (IST)

ਵੱਡੀ ਕਾਰਵਾਈ: ਇਸ ਸੂਬੇ 'ਚ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਵਾਲੇ 8 ਪੁਲਸ ਮੁਲਾਜ਼ਮ ਮੁਅੱਤਲ

ਜੌਨਪੁਰ: ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਵਿੱਚ ਪੁਲਸ ਪ੍ਰਸ਼ਾਸਨ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਲੰਬੇ ਸਮੇਂ ਤੋਂ ਡਿਊਟੀ ਤੋਂ ਗੈਰ-ਹਾਜ਼ਰ ਚੱਲ ਰਹੇ 8 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਸੀਨੀਅਰ ਪੁਲਸ ਕਪਤਾਨ (SSP) ਕੁੰਵਰ ਅਨੁਪਮ ਸਿੰਘ ਨੇ ਸ਼ੁੱਕਰਵਾਰ ਨੂੰ ਇਹ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ।

ਇਹ ਵੀ ਪੜ੍ਹੋ : Train 'ਚ ਸਫ਼ਰ ਦੌਰਾਨ ਭੁੱਲ ਕੇ ਵੀ ਨਾ ਕਰਨਾ ਇਹ ਗਲਤੀ, ਨਹੀਂ ਤਾਂ ਹੋਵੇਗੀ ਜੇਲ੍ਹ

ਮੁਅੱਤਲ ਕੀਤੇ ਗਏ ਮੁਲਾਜ਼ਮਾਂ ਦੇ ਨਾਮ 
ਅਧਿਕਾਰਤ ਸੂਤਰਾਂ ਅਨੁਸਾਰ, ਬਿਨਾਂ ਕਿਸੇ ਸੂਚਨਾ ਦੇ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਵਾਲੇ ਹੇਠ ਲਿਖੇ ਕਰਮਚਾਰੀਆਂ 'ਤੇ ਗਾਜ ਡਿੱਗੀ ਹੈ...

ਮੁੱਖ ਕਾਂਸਟੇਬਲ: ਰਾਜੇਸ਼ਵਰ ਸਿੰਘ ਯਾਦਵ, ਰਾਮ ਅਸ਼ੀਸ਼ ਯਾਦਵ ਅਤੇ ਮਨੋਜ ਕੁਮਾਰ।
ਕਾਂਸਟੇਬਲ: ਰਵੀ ਵਾਲੀਆਨ, ਜਿਤੇਂਦਰ ਕੁਮਾਰ ਯਾਦਵ, ਨਵੀਨ ਸਿੰਘ ਅਤੇ ਵਿਸ਼ਾਲ ਯਾਦਵ।
ਅਨੁਚਰ (ਕੁੱਕ): ਵਿਨੈ ਕੁਮਾਰ ਸਿੰਘ।

ਇਹ ਵੀ ਪੜ੍ਹੋ : ਇਹ ਹੁੰਦੀ ਐ ਦਲੇਰੀ! ਸੜਕ 'ਤੇ ਜਾਂਦਿਆਂ ਨੂੰ ਪੈ ਗਏ ਲੁਟੇਰੇ, ਅੱਗੋਂ NRI ਜਨਾਨੀ ਤਲਵਾਰ ਕੱਢ ਪਵਾ'ਤੀਆਂ ਭਾਜੜਾਂ

ਵਿਭਾਗੀ ਜਾਂਚ ਦੇ ਆਦੇਸ਼
ਐੱਸ.ਐੱਸ.ਪੀ. ਕੁੰਵਰ ਅਨੁਪਮ ਸਿੰਘ ਨੇ ਇਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਨਾਲ-ਨਾਲ ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ। ਪੁਲਸ ਵਿਭਾਗ ਦੀ ਇਸ ਕਾਰਵਾਈ ਨੇ ਗੈਰ-ਜ਼ਿੰਮੇਵਾਰਾਨਾ ਰਵੱਈਆ ਅਪਣਾਉਣ ਵਾਲੇ ਹੋਰਨਾਂ ਮੁਲਾਜ਼ਮਾਂ ਵਿੱਚ ਵੀ ਹੜਕੰਪ ਮਚਾ ਦਿੱਤਾ ਹੈ।

ਇਹ ਵੀ ਪੜ੍ਹੋ : ਮੁਫ਼ਤ ਰਾਸ਼ਨ ਲੈਣ ਵਾਲਿਆਂ ਦਾ ਕੱਟਿਆ ਜਾਵੇਗਾ ਨਾਮ! 1 ਅਪ੍ਰੈਲ ਤੋਂ ਲਾਗੂ ਹੋਣਗੇ ਇਹ ਨਵੇਂ ਨਿਯਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News