ਕੁੱਲੂ ''ਚ ਮੁੰਬਈ ਦਾ ਵਿਅਕਤੀ 300 ਗ੍ਰਾਮ ਚਰਸ ਨਾਲ ਗ੍ਰਿਫਤਾਰ
Wednesday, Sep 25, 2019 - 12:25 PM (IST)

ਸ਼ਿਮਲਾ—ਮੁੰਬਈ ਦੇ ਇੱਕ ਵਿਅਕਤੀ ਨੂੰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ 'ਚ ਅੱਜ ਭਾਵ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਵਿਅਕਤੀ ਤੋਂ 300 ਗ੍ਰਾਮ ਚਰਸ ਬਰਾਮਦ ਕੀਤੀ ਗਈ ਸੀ। ਕੁੱਲੂ ਦੇ ਪੁਲਸ ਅਧਿਕਾਰੀ ਗੌਰਵ ਸਿੰਘ ਨੇ ਦੱਸਿਆ ਹੈ ਕਿ ਭੁੰਤਰ ਪੁਲਸ ਥਾਣੇ ਦੇ ਇੱਕ ਦਲ ਨੇ ਬਜੌਰਾ 'ਚ ਜਾਂਚ ਦੌਰਾਨ ਦੁਰਵੇਸ਼ (27) ਦੇ ਬੈਗ 'ਚੋਂ ਚਰਸ ਮਿਲਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੇ ਦੱਸਿਆ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਜਾਂਚ ਕਰ ਰਹੀ ਹੈ।