7 ਘੰਟਿਆਂ ਦੇ ਆਪ੍ਰੇਸ਼ਨ ਤੋਂ ਬਾਅਦ ਵੱਢੇ ਹੱਥ ਨੂੰ ਦੁਬਾਰਾ ਜੋੜਿਆ ਗਿਆ
Tuesday, Feb 22, 2022 - 12:05 PM (IST)
ਮੁੰਬਈ– ਮੁੰਬਈ ’ਚ ਪਲਾਸਟਿਕ ਸਰਜਰੀ ਮਾਹਿਰਾਂ ਦੀ ਇਕ ਟੀਮ ਨੇ ਇਕ ਵਿਅਕਤੀ ਦੇ ਵੱਢੇ ਹੋਏ ਹੱਥ ਨੂੰ ਦੁਬਾਰਾ ਜੋੜਨ ’ਚ ਸਫਲਤਾ ਹਾਸਲ ਕੀਤੀ ਹੈ। ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਦੇ ਪਲਾਸਟਿਕ ਐਂਡ ਰਿਕ੍ਰੰਸਟ੍ਰਕਟਿਵ ਸਰਜਰੀ ਡਾ. ਕਾਜੀ ਅਹਿਮਦ ਨੇ ਦੱਸਿਆ ਕਿ 18 ਜਨਵਰੀ ਨੂੰ ਮਸ਼ੀਨ ’ਤੇ ਕੰਮ ਕਰਦੇ ਸਮੇਂ ਵਿਨੋਦ ਗੁਪਤਾ (25) ਦਾ ਸੱਜਾ ਹੱਥ ਗੁੱਟ ਤੋਂ ਵੱਢਿਆ ਗਿਆ ਸੀ। ਮਰੀਜ਼ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਸੀ, ਜਿੱਥੇ 7 ਘੰਟਿਆਂ ਦੇ ਆਪ੍ਰੇਸ਼ਨ ਤੋਂ ਬਾਅਦ ਹੱਥ ਨੂੰ ਦੁਬਾਰਾ ਜੋੜਿਆ ਜਾ ਸਕਿਆ। ਮਰੀਜ਼ ਦੀ ਹਾਲਤ ’ਚ ਤੇਜ਼ੀ ਨਾਲ ਸੁਧਾਰ ਹੋਇਆ ਅਤੇ ਉਸਨੂੰ ਆਪਰੇਸ਼ਨ ਦੇ ਦੋ ਹਫ਼ਤਿਆਂ ਬਾਅਦ ਘੇਰ ਭੇਜ ਦਿੱਤਾ ਗਿਆ।
ਉੱਥੇ ਹੀ ਮਰਜ਼ੀ ਵਿਨੋਧ ਗੁਪਤਾ ਨੇ ਸਾਰੇ ਡਾਕਟਰਾਂ ਦਾ ਧੰਨਵਾਦ ਕੀਤਾ। ਉਸਨੇ ਕਿਹਾ, ‘ਮੈਂ ਦੁਰਘਟਨਾ ਤੋਂ ਬਾਅਦ ਹੋਸ਼ ’ਚ ਸੀ ਅਤੇ ਉਸ ਸਮੇਂ ਮੈਨੂੰ ਲੱਗਾ ਸੀ ਕਿ ਮੈਂ ਆਪਣਾ ਹੱਥ ਹਮੇਸ਼ਾ ਲਈ ਗੁਆ ਦਿੱਤਾ ਹੈ ਪਰ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਦੇ ਡਾਕਟਰਾਂ ਨੇ ਮੇਰਾ ਹੱਥ ਬਚਾ ਲਿਆ। ਮੈਂ ਉਨ੍ਹਾਂ ਦਾ ਰਿਣੀ ਹਾਂ। ਹੁਣ ਮੈਨੂੰ ਉਮੀਦ ਹੈ ਕਿ ਕੁਝ ਸਮੇਂ ਬਾਅਦ ਮੈਂ ਪਹਿਲੇ ਦੀ ਤਰ੍ਹਾਂ ਜ਼ਿੰਦਗੀ ਜੀਅ ਸਕਾਂਗਾ ਅਤੇ ਮੇਰਾ ਰੋਜ਼ਗਾਰ ਸ਼ੁਰੂ ਹੋ ਜਾਵੇਗਾ।’