ਰੋਹਿਤ ਸ਼ੈੱਟੀ ਫਾਇਰਿੰਗ ਮਾਮਲਾ: ਮੁੰਬਈ ਕੋਰਟ ਨੇ 5 ਮੁਲਜ਼ਮਾਂ ਨੂੰ ਛੇ ਦਿਨਾਂ ਦੇ ਪੁਲਸ ਰਿਮਾਂਡ 'ਚ ਭੇਜਿਆ
Friday, Feb 06, 2026 - 02:39 PM (IST)
ਮੁੰਬਈ (ਏਜੰਸੀ) : ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਜੂਹੂ ਸਥਿਤ ਘਰ ਦੇ ਬਾਹਰ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਮੁੰਬਈ ਦੀ ਇੱਕ ਅਦਾਲਤ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਮੁੰਬਈ ਦੀ ਐਸਪਲੇਨੇਡ ਕੋਰਟ (ਕਿਲਾ ਕੋਰਟ) ਨੇ ਇਸ ਸਾਜ਼ਿਸ਼ ਵਿੱਚ ਸ਼ਾਮਲ ਪੰਜ ਮੁਲਜ਼ਮਾਂ ਨੂੰ ਛੇ ਦਿਨਾਂ ਦੇ ਪੁਲਸ ਰਿਮਾਂਡ ਵਿੱਚ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ: 2 ਨੌਜਵਾਨਾਂ ਨੂੰ ਕੁਚਲ ਕੇ ਫਰਾਰ ਹੋਇਆ ਮਸ਼ਹੂਰ ਅਦਾਕਾਰ, ਪੁਲਸ ਨੇ ਕੀਤਾ ਗ੍ਰਿਫਤਾਰ
ਪੰਜਵਾਂ ਮੁਲਜ਼ਮ ਵੀਰਵਾਰ ਨੂੰ ਹੋਇਆ ਗ੍ਰਿਫਤਾਰ
ਪੁਲਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ 1 ਫਰਵਰੀ ਨੂੰ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਵੀਰਵਾਰ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦੇ ਐਂਟੀ-ਐਕਸਟੋਰਸ਼ਨ ਸੈੱਲ ਨੇ ਪੰਜਵੇਂ ਮੁਲਜ਼ਮ ਆਸਾਰਾਮ ਫਾਸਲੇ ਉਰਫ ਬਾਬੂ ਨੂੰ ਕਾਬੂ ਕੀਤਾ। ਪੁਲਿਸ ਅਨੁਸਾਰ, ਬਾਬੂ ਨੇ ਹੀ ਨਿਰਦੇਸ਼ਕ ਦੇ ਘਰ ਹੋਈ ਫਾਇਰਿੰਗ ਲਈ ਹਥਿਆਰ ਸਪਲਾਈ ਕੀਤੇ ਸਨ।
ਇਹ ਵੀ ਪੜ੍ਹੋ: ਕਾਰ 'ਚ ਨਸ਼ਾ ਸਪਲਾਈ ਕਰਨ ਜਾ ਰਹੀ ਅਦਾਕਾਰਾ ਗ੍ਰਿਫਤਾਰ, ਪੁਲਸ ਨੇ ਇੰਝ ਜਾਲ ਵਿਛਾ ਕੇ ਕੀਤਾ ਕਾਬੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
