59 ਮਿੰਟਾਂ 'ਚ 1 ਮਿਲੀਅਨ Views! ਰਿਲੀਜ਼ ਹੁੰਦਿਆਂ ਹੀ ਮੂਸੇਵਾਲਾ ਦੇ 'EYES ON ME' ਨੇ ਪਾਈ ਧੱਕ (ਵੀਡੀਓ)
Monday, Apr 27, 2026 - 11:07 PM (IST)
ਵੈੱਬ ਡੈਸਕ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ 'EYES ON ME' ਨੇ ਰਿਲੀਜ਼ ਹੁੰਦਿਆਂ ਹੀ ਧੱਕ ਪਾ ਦਿੱਤੀ ਹੈ। ਰਿਲੀਜ਼ ਹੁੰਦੇ ਸਾਰ ਹੀ ਸਿੱਧੂ ਮੂਸੇਵਾਲਾ ਦਾ ਗਾਣਾ ਹਰ ਪਾਸੇ ਵੱਜਣਾ ਸ਼ੁਰੂ ਹੋ ਗਿਆ। ਸਿਰਫ 59 ਮਿੰਟਾਂ ਵਿਚ ਹੀ ਇਸ ਗਾਣੇ ਨੂੰ 1 ਮਿਲੀਅਨ ਵਿਊਜ਼ ਆ ਗਏ ਤੇ 1.57 ਲੱਖ ਤੋਂ ਵਧੇਰੇ ਲੋਕਾਂ ਨੇ ਇਸ ਉੱਤੇ ਕੁਮੈਂਟ ਕੀਤੇ ਹਨ। ਇਸ ਦੇ ਨਾਲ ਹੀ ਇਸ ਗਾਣੇ ਨੂੰ 3.64 ਲੱਖ ਲਾਈਕ ਆਏ ਹਨ।

ਇਸ ਗੀਤ ਦਾ ਮਿਊਜ਼ਿਕ 'The Kidd' ਵੱਲੋਂ ਦਿੱਤਾ ਗਿਆ ਹੈ ਤੇ ਗੀਤ ਦੀ ਵੀਡੀਓ Thu Makers ਵੱਲੋਂ ਬਣਾਈ ਗਈ ਹੈ। ਸਿੱਧੂ ਦੀ ਮੌਤ ਤੋਂ ਬਾਅਦ ਹੁਣ ਤੱਕ ਉਸ ਦੇ ਕਾਫੀ ਗੀਤ ਪਰਿਵਾਰ ਵੱਲੋਂ ਰਿਲੀਜ਼ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਨੂੰ ਫੈਂਨਸ ਵੱਲੋਂ ਕਾਫੀ ਪਿਆਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
