ਮਸ਼ਹੂਰ ਗਾਇਕ ਦੇ ਈਵੈਂਟ ਆਰਗੇਨਾਈਜ਼ਰ ਦੇ ਘਰ ''ਤੇ ਫਾਇਰਿੰਗ; ਬਾਡੀਗਾਰਡ ਨੂੰ ਲੱਗੀਆਂ ਗੋਲੀਆਂ, ਹਾਲਤ ਗੰਭੀਰ

Sunday, May 03, 2026 - 01:27 PM (IST)

ਮਸ਼ਹੂਰ ਗਾਇਕ ਦੇ ਈਵੈਂਟ ਆਰਗੇਨਾਈਜ਼ਰ ਦੇ ਘਰ ''ਤੇ ਫਾਇਰਿੰਗ; ਬਾਡੀਗਾਰਡ ਨੂੰ ਲੱਗੀਆਂ ਗੋਲੀਆਂ, ਹਾਲਤ ਗੰਭੀਰ

ਐਂਟਰਟੇਨਮੈਂਟ ਡੈਸਕ :  'ਲੜਕੀ ਬਿਊਟੀਫੁਲ ਕਰ ਗਈ ਚੁਲ' ਫੇਮ ਮਸ਼ਹੂਰ ਬਾਲੀਵੁੱਡ ਗਾਇਕ ਰਾਹੁਲ ਫਾਜ਼ਿਲਪੁਰੀਆ ਦੇ ਈਵੈਂਟ ਆਰਗੇਨਾਈਜ਼ਰ ਸੌਰਵ ਯਾਦਵ ਦੇ ਘਰ 'ਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਹੈ ਕਿ 2 ਬਾਈਕ ਸਵਾਰ ਹਥਿਆਰਬੰਦ ਨੌਜਵਾਨਾਂ ਨੇ ਗੁਰੂਗ੍ਰਾਮ ਦੇ ਪੌਸ਼ ਇਲਾਕੇ ਸੈਕਟਰ 40 ਵਿੱਚ ਸਥਿਤ  ਸੌਰਵ ਯਾਦਵ ਦੇ ਘਰ ਦੇ ਬਾਹਰ ਹਵਾਈ ਫਾਇਰ ਕੀਤੇ, ਜਿਸ ਦੀ ਆਵਾਜ਼ ਸੁਣ ਕੇ ਉਸ ਦਾ ਸੁਰੱਖਿਆ ਕਰਮੀ ਕੁਲਵਿੰਦਰ ਨਿਕਲਿਆ। ਇਸ ਤੋਂ ਪਹਿਲਾਂ ਕਿ ਉਹ ਕੁੱਝ ਸਮਝ ਪਾਉਂਦਾ ਹਮਲਾਵਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ।

ਇਹ ਵੀ ਪੜ੍ਹੋ: ਪੰਜਾਬੀ ਅਦਾਕਾਰਾ ਨਾਲ 'ਭਰਾ' ਨੇ ਹੀ ਕੀਤੀ ਗੰਦੀ ਕਰਤੂਤ, ਸਤਾਉਣ ਲੱਗਾ ਸੀ ਪ੍ਰੈਗਨੈਂਸੀ ਦਾ ਡਰ, ਖੁਦ ਕੀਤਾ ਖੁਲਾਸਾ

PunjabKesari

ਕੁਲਵਿੰਦਰ ਨੂੰ ਦੋ ਗੋਲੀਆਂ ਲੱਗੀਆਂ ਹਨ, ਜੋ ਇਸ ਸਮੇਂ ਇਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਦੇ ਸਮੇਂ ਸੌਰਵ ਯਾਦਵ ਘਰ ਦੀ ਪਹਿਲੀ ਮੰਜ਼ਿਲ 'ਤੇ ਮੌਜੂਦ ਸਨ ਅਤੇ ਉਹ ਵਾਲ-ਵਾਲ ਬਚ ਗਏ। ਮੀਡੀਆ ਰਿਪੋਰਟਾਂ ਮੁਤਾਬਕ ਸੌਰਵ ਯਾਦਵ ਨੇ ਹਾਲ ਹੀ ਵਿੱਚ ਰਾਹੁਲ ਫਾਜ਼ਿਲਪੁਰੀਆ ਦੇ ਗਾਣੇ 'ਲਾਰੀ ਲਾਰੀ' ਨੂੰ ਪ੍ਰਮੋਟ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਧਮਕੀਆਂ ਮਿਲ ਰਹੀਆਂ ਸਨ। ਉਥੇ ਹੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਆਸ-ਪਾਸ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ। ਦੱਸ ਦੇਈਏ ਕਿ ਪਿਛਲੇ ਸਾਲ ਗਾਇਕ ਫਾਜ਼ਿਲਪੁਰੀਆ 'ਤੇ ਵੀ ਫਾਇਰਿੰਗ ਦੀ ਖਬਰ ਸਾਹਮਣੇ ਆਈ ਸੀ।

ਇਹ ਵੀ ਪੜ੍ਹੋ: 'ਭਵਿੱਖ ਨੂੰ ਸੁਰੱਖਿਅਤ ਕਰਨ ਲਈ ਚੁੱਕਿਆ ਇਹ ਕਦਮ' ; 32 ਸਾਲਾ ਮਸ਼ਹੂਰ ਅਦਾਕਾਰਾ ਨੇ ਫ੍ਰੀਜ਼ ਕਰਵਾਏ ਐੱਗਜ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News