ਅਦਾਕਾਰ ਸ਼ਿਆਸ ਕਰੀਮ ਵਿਰੁੱਧ ਧੋਖਾਧੜੀ ਤੇ ਔਰਤ ਦੀ ਮਰਿਆਦਾ ਭੰਗ ਕਰਨ ਦਾ ਮਾਮਲਾ ਦਰਜ

Tuesday, Apr 28, 2026 - 01:31 PM (IST)

ਅਦਾਕਾਰ ਸ਼ਿਆਸ ਕਰੀਮ ਵਿਰੁੱਧ ਧੋਖਾਧੜੀ ਤੇ ਔਰਤ ਦੀ ਮਰਿਆਦਾ ਭੰਗ ਕਰਨ ਦਾ ਮਾਮਲਾ ਦਰਜ

ਕੋਚੀ (ਏਜੰਸੀ)- ਅਦਾਕਾਰ ਅਤੇ ਰਿਐਲਿਟੀ ਸ਼ੋਅ ਸਟਾਰ ਸ਼ਿਆਸ ਕਰੀਮ ਵਿਰੁੱਧ ਇਕ ਔਰਤ ਨਾਲ ਧੋਖਾਧੜੀ, ਉਸ ਦੀ ਮਰਿਆਦਾ ਭੰਗ ਕਰਨ ਅਤੇ ਅਪਰਾਧਿਕ ਧਮਕੀ ਦੇਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਅਨੁਸਾਰ, ਇਹ ਮਾਮਲਾ ਉਸਦੀ ਮਹਿਲਾ ਕਾਰੋਬਾਰੀ ਸਾਥੀ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕਰੀਮ ਨੇ ਇੱਕ ਨਵੇਂ ਕਾਰੋਬਾਰ ਵਿੱਚ ਭਾਈਵਾਲੀ ਦਾ ਵਾਅਦਾ ਕਰਕੇ ਉਸ ਤੋਂ ਲੱਖਾਂ ਰੁਪਏ ਲਏ ਅਤੇ ਬਾਅਦ ਵਿੱਚ ਸਮਝੌਤੇ ਦੀ ਪਾਲਣਾ ਨਹੀਂ ਕੀਤੀ।

ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਗਾਇਆ ਕਿ ਜਦੋਂ ਉਸ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਕਰੀਮ ਨੇ ਕਥਿਤ ਤੌਰ 'ਤੇ ਉਸਨੂੰ ਧਮਕੀ ਦਿੱਤੀ। ਪੁਲਸ ਸੂਤਰਾਂ ਅਨੁਸਾਰ, ਵਿਦੇਸ਼ ਵਿੱਚ ਰਹਿਣ ਵਾਲੀ ਸ਼ਿਕਾਇਤਕਰਤਾ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਦੋਸ਼ੀ ਦੇ ਸੰਪਰਕ ਵਿੱਚ ਆਈ ਸੀ ਅਤੇ ਬਾਅਦ ਵਿੱਚ ਇੱਕ ਵਪਾਰਕ ਭਾਈਵਾਲੀ ਵਿੱਚ ਸ਼ਾਮਲ ਹੋ ਗਈ। ਇੱਕ ਪੁਲਸ ਅਧਿਕਾਰੀ ਨੇ ਕਿਹਾ, "ਇਸ ਮਾਮਲੇ ਦੀ ਵਿਸਥਾਰਤ ਜਾਂਚ ਕੀਤੀ ਜਾਵੇਗੀ, ਅਤੇ ਦੋਸ਼ੀ ਤੋਂ ਜਲਦੀ ਹੀ ਪੁੱਛਗਿੱਛ ਕੀਤੀ ਜਾਵੇਗੀ।" ਸ਼ਿਕਾਇਤ ਦੇ ਆਧਾਰ 'ਤੇ, ਇੰਡੀਅਨ ਪੀਨਲ ਕੋਡ ਦੀ ਧਾਰਾ 318(4) (ਧੋਖਾਧੜੀ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਈਪੀਸੀ ਦੀਆਂ ਧਾਰਾਵਾਂ 79 (ਔਰਤ ਦੀ ਮਰਿਆਦਾ ਦਾ ਅਪਮਾਨ) ਅਤੇ 351(2) (ਅਪਰਾਧਿਕ ਧਮਕੀ) ਵੀ ਲਾਗੂ ਕੀਤੀਆਂ ਗਈਆਂ ਹਨ।


author

cherry

Content Editor

Related News