ਸ਼ਾਹੀ ਆਗਮਨ ਦੀ ਤਰੀਕ ਹੋਈ ਤੈਅ! 5 ਜੂਨ ਨੂੰ ਸਿਨੇਮਾਘਰਾਂ ’ਚ ਦਸਤਕ ਦੇਵੇਗੀ ‘ਰਾਵ ਬਹਾਦੁਰ’!
Wednesday, Apr 29, 2026 - 11:29 AM (IST)
ਮੁੰਬਈ- ਮਹੇਸ਼ ਬਾਬੂ ਦੀ ਪੇਸ਼ਕਸ਼ ਅਤੇ ਵੈਂਕਟੇਸ਼ ਮਹਾ ਦੀ ਫ਼ਿਲਮ ‘ਰਾਵ ਬਹਾਦੁਰ’ ਦੇ ਸਟ੍ਰਾਈਕਿੰਗ ਫਸਟ ਲੁੱਕ ਤੋਂ ਬਾਅਦ ਮੇਕਰਸ ਨੇ ਹੁਣ ਇਸ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ, ਜਿਸ ਨੇ ਇਸ ਨੂੰ ਸਭ ਤੋਂ ਅਨੋਖੇ ਅਤੇ ਦਿਲਚਸਪ ਪ੍ਰਾਜੈਕਟਸ ’ਚੋਂ ਇਕ ਬਣਾ ਦਿੱਤਾ ਹੈ। ਸਤਿਆ ਦੇਵ ਦੇ ਜ਼ਬਰਦਸਤ ਟ੍ਰਾਂਸਫਾਰਮੇਸ਼ਨ ਵਾਲੇ ਇਸ ਟੀਜ਼ਰ ਨੂੰ ਬਿਹਤਰੀਨ ਰਿਵਿਊਜ਼ ਮਿਲ ਰਹੇ ਹਨ ਅਤੇ ਇਸ ਨੇ ਦਰਸ਼ਕਾਂ ਦੀ ਉਤਸੁਕਤਾ ਨੂੰ ਕਾਫੀ ਵਧਾ ਦਿੱਤਾ ਹੈ।
ਮੇਕਰਸ ਨੇ ਹੁਣ ਅਧਿਕਾਰਤ ਤੌਰ ’ਤੇ ਫ਼ਿਲਮ ਦੀ ਰਿਲੀਜ਼ ਡੇਟ 5 ਜੂਨ, 2026 ਐਲਾਨ ਕਰ ਦਿੱਤੀ ਹੈ। ਸੋਸ਼ਲ ਮੀਡੀਆ ’ਤੇ ਰਿਲੀਜ਼ ਡੇਟ ਦਾ ਐਲਾਨ ਕਰਦੇ ਹੋਏ ਮੇਕਰਸ ਨੇ ਇਕ ਸ਼ਾਨਦਾਰ ਪੋਸਟਰ ਸ਼ੇਅਰ ਕੀਤਾ ਹੈ। ਇਸ ਦੇ ਕੈਪਸ਼ਨ ’ਚ ਲਿਖਿਆ ਹੈ : ‘‘ਸ਼ਾਹੀ ਆਗਮਨ ਲਈ ਤਰੀਕ ਲਾਕ ਕਰ ਦਿੱਤੀ ਗਈ ਹੈ। ਮਿਲੋ #‘ਰਾਵ ਬਹਾਦੁਰ’ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ 5 ਜੂਨ, 2026 ਤੋਂ। ਰਾਵ ਬਹਾਦੁਰ ਯਾਦ ਰੱਖੋ—‘ਸ਼ੱਕ ਇਕ ਸ਼ੈਤਾਨ ਹੈ’।’’ ‘ਰਾਵ ਬਹਾਦੁਰ’ ਦਾ ਟੀਜ਼ਰ ਇਕ ਅਨੋਖੀ ਕਹਾਣੀ ਪੇਸ਼ ਕਰਦਾ ਹੈ ਜਿੱਥੇ ਨਾਇਕ ’ਤੇ ਇਕ ਸ਼ੈਤਾਨ ਦਾ ਪਰਛਾਵਾਂ ਹੈ ਅਤੇ ਇਥੇ ‘ਸ਼ੱਕ’ ਹੀ ਸਭ ਤੋਂ ਵੱਡਾ ਸ਼ੈਤਾਨ ਹੈ।
