ਤਾਮਿਲਨਾਡੂ ''ਚ ਧਮਾਕੇਦਾਰ ਜਿੱਤ ਵੱਲ ਵਧ ਰਹੀ TVK, ਟਾਈਗਰ ਸ਼ਰਾਫ ਨੇ ਵਿਜੇ ਨੂੰ ਦਿੱਤੀਆਂ ਵਧਾਈਆਂ

Monday, May 04, 2026 - 01:05 PM (IST)

ਤਾਮਿਲਨਾਡੂ ''ਚ ਧਮਾਕੇਦਾਰ ਜਿੱਤ ਵੱਲ ਵਧ ਰਹੀ TVK, ਟਾਈਗਰ ਸ਼ਰਾਫ ਨੇ ਵਿਜੇ ਨੂੰ ਦਿੱਤੀਆਂ ਵਧਾਈਆਂ

ਐਂਟਰਟੇਨਮੈਂਟ ਡੈਸਕ - ਤਾਮਿਲਨਾਡੂ ਵਿੱਚ 23 ਅਪ੍ਰੈਲ ਨੂੰ ਵਿਧਾਨ ਸਭਾ ਚੋਣਾਂ ਲਈ ਹੋਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਵਾਰ ਚੋਣ ਮੈਦਾਨ ਵਿੱਚ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਵੀ ਉਤਰੇ ਹਨ। ਉਨ੍ਹਾਂ ਦੀ ਨਵੀਂ ਬਣੀ ਪਾਰਟੀ ਤਾਮਿਲਨਾਡੂ ਵੇਤਰੀ ਕਜ਼ਾਗਮ (TVK) ਇਨ੍ਹਾਂ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਅਤੇ 104 ਸੀਟਾਂ ਨਾਲ ਅੱਗੇ ਚੱਲ ਰਹੀ ਹੈ, ਜਿਸ ਨਾਲ ਵਿਜੇ ਦੀ ਪਾਰਟੀ ਵੱਡੀ ਜਿੱਤ ਵੱਲ ਵਧਦੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ: ਬੱਚਿਆਂ ਦੇ ਰੌਲੇ-ਰੱਪੇ ਤੋਂ ਤੰਗ ਆਏ ਭਾਰਤੀ ਸਿੰਘ ਦੇ ਪਤੀ ਹਰਸ਼, ਅੱਕ ਕੇ ਕਿਰਾਏ 'ਤੇ ਲੈ ਲਿਆ ਨਵਾਂ ਫਲੈਟ

PunjabKesari

ਜਿੱਥੇ ਇੱਕ ਪਾਸੇ ਅਜੇ ਵੋਟਾਂ ਦੀ ਗਿਣਤੀ ਜਾਰੀ ਹੈ, ਉਥੇ ਹੀ ਦੂਜੇ ਪਾਸੇ ਵਿਜੇ ਨੂੰ ਫਿਲਮ ਜਗਤ ਦੀਆਂ ਹਸਤੀਆਂ ਅਤੇ ਪ੍ਰਸ਼ੰਸਕਾਂ ਤੋਂ ਵਧਾਈ ਸੰਦੇਸ਼ ਮਿਲਣੇ ਸ਼ੁਰੂ ਹੋ ਗਏ ਹਨ। ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਨੇ ਆਪਣੇ 'ਐਕਸ' ਹੈਂਡਲ 'ਤੇ ਵਿਜੇ ਨੂੰ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰਦਿਆਂ ਲਿਖਿਆ, "ਵਿਜੇ ਨੂੰ ਵਧਾਈਆਂ। ਲੋਕਾਂ ਦਾ ਤੁਹਾਡੇ 'ਤੇ ਵਿਸ਼ਵਾਸ ਦੇਖਣਾ ਸ਼ਾਨਦਾਰ ਹੈ। ਇਸ ਅਗਲੇ ਅਧਿਆਇ ਲਈ ਤੁਹਾਨੂੰ ਹੋਰ ਤਾਕਤ ਮਿਲੇ!"

ਇਹ ਵੀ ਪੜ੍ਹੋ: 67 ਸਾਲ ਦੀ ਉਮਰ 'ਚ ਵੀ ਕੁਆਰਾ ਹੈ ਮਸ਼ਹੂਰ ਅਦਾਕਾਰ, ਕਿਹਾ- 'ਕਿਤੇ ਨਾ ਕਿਤੇ ਜ਼ਰੂਰ ਹੋਵੇਗੀ ਮੇਰੀ ਘਰਵਾਲੀ'

ਦੱਸ ਦੇਈਏ ਕਿ ਵਿਜੇ ਦੀ ਪਾਰਟੀ ਨੇ DMK ਅਤੇ AIADMK ਨੂੰ ਪਛਾੜ ਦਿੱਤਾ ਹੈ। ਇੱਥੋਂ ਤੱਕ ਕਿ DMK ਦੇ ਚੋਟੀ ਦੇ ਨੇਤਾ ਅਤੇ ਮੁੱਖ ਮੰਤਰੀ MK ਸਟਾਲਿਨ ਅਤੇ ਉਨ੍ਹਾਂ ਦੇ ਪੁੱਤਰ ਅਤੇ ਉਪ ਮੁੱਖ ਮੰਤਰੀ ਉਧਯਨਿਧੀ ਵੀ ਚੇਨਈ ਵਿੱਚ ਆਪਣੀਆਂ-ਆਪਣੀਆਂ ਸੀਟਾਂ 'ਤੇ ਪਛੜਦੇ ਦਿਖਾਈ ਦੇ ਰਹੇ ਹਨ। DMK 47 ਸੀਟਾਂ 'ਤੇ ਜਦੋਂਕਿ AIADMK 61 ਸੀਟਾਂ ਨਾਲ ਅੱਗੇ ਹੈ।

ਇਹ ਵੀ ਪੜ੍ਹੋ: 'ਮੇਰੇ ਭਰਾ ਦਾ ਹੋ ਗਿਆ ਦਿਹਾਂਤ..!', ਸਲਮਾਨ ਖ਼ਾਨ ਨੇ ਖ਼ੁਦ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News