ਮੁੰਬਈ: ਬੰਗਲੇ ’ਚ ਮ੍ਰਿਤਕ ਮਿਲੀਆਂ ਮਾਂ-ਧੀ, ਦੂਜੀ ਧੀ ਅਤੇ ਇਕ ਸ਼ਖਸ ਫਾਹੇ ਨਾਲ ਲਟਕਦੇ ਮਿਲੇ

06/30/2022 1:29:43 PM

ਮੁੰਬਈ- ਮੁੰਬਈ ਦੇ ਉੱਪ ਨਗਰ ਕਾਂਦਿਵਲੀ ’ਚ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਕਾਂਦਿਵਲੀ ’ਚ ਇਕ ਔਰਤ ਅਤੇ ਉਸ ਦੀ ਧੀ ਦੀ ਲਾਸ਼ ਉਨ੍ਹਾਂ ਦੇ ਬੰਗਲੇ ’ਚੋਂ ਮਿਲੀਆਂ ਹਨ। ਜਦਕਿ ਦੂਜੀ ਧੀ ਅਤੇ ਇਕ ਵਿਅਕਤੀ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 4 ਲਾਸ਼ਾਂ ਨੂੰ ਬੁੱਧਵਾਰ ਦੇਰ ਰਾਤ ਬਰਾਮਦ ਕੀਤਾ ਗਿਆ। ਪੁਲਸ ਨੂੰ ਖ਼ਦਸ਼ਾ ਹੈ ਕਿ ਮਾਂ-ਧੀ ਦਾ ਕਤਲ ਕੀਤਾ ਗਿਆ ਹੈ, ਜਦਕਿ ਜਿਨ੍ਹਾਂ ਦੀਆਂ ਲਾਸ਼ਾਂ ਫਾਹੇ ਨਾਲ ਲਟਕਦੀਆਂ ਮਿਲੀਆਂ ਹਨ, ਉਨ੍ਹਾਂ ਨੇ ਖ਼ੁਦਕੁਸ਼ੀ ਕੀਤੀ ਹੋਵੇਗੀ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਕਾਂਦਿਵਲੀ ਰੇਲਵੇ ਸਟੇਸ਼ਨ ਕੋਲ ਦਲਵੀ ਬੰਗਲੇ ’ਚ ਵਾਪਰੀ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕਿਰਨ ਦਲਵੀ, ਉਨ੍ਹਾਂ ਦੀਆਂ ਦੋ ਧੀਆਂ- ਮੁਸਕਾਨ ਅਤੇ ਭੂਮੀ ਅਤੇ ਸ਼ਿਵਦਿਆਲ ਸੇਨ ਦੇ ਤੌਰ ’ਤੇ ਕੀਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਭੂਮੀ ਅਤੇ ਸ਼ਿਵਦਿਆਲ ਦੀਆਂ ਲਾਸ਼ਾਂ ਫਾਹੇ ਨਾਲ ਲਟਕਦੀਆਂ ਮਿਲੀਆਂ। ਉਨ੍ਹਾਂ ਨੇ ਦੱਸਿਆ ਕਿ ਹੋਰ ਵਿਸਥਾਰਪੂਰਵਕ ਜਾਣਕਾਰੀ ਦੀ ਉਡੀਕ ਹੈ।


Tanu

Content Editor

Related News