ਧੀ ਨੇ ਦੂਜੇ ਧਰਮ ਦੇ ਮੁੰਡੇ ਨਾਲ ਕਰਵਾਇਆ ਵਿਆਹ, ਪਿਓ ਨੇ ਪੁੱਤਾਂ ਨਾਲ ਮਿਲ ਕੇ ਦੋਹਾਂ ਦਾ ਕੀਤਾ ਕਤਲ

Wednesday, Oct 18, 2023 - 02:46 PM (IST)

ਧੀ ਨੇ ਦੂਜੇ ਧਰਮ ਦੇ ਮੁੰਡੇ ਨਾਲ ਕਰਵਾਇਆ ਵਿਆਹ, ਪਿਓ ਨੇ ਪੁੱਤਾਂ ਨਾਲ ਮਿਲ ਕੇ ਦੋਹਾਂ ਦਾ ਕੀਤਾ ਕਤਲ

ਮੁੰਬਈ- ਮੁੰਬਈ ਤੋਂ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਪਿਤਾ ਨੇ ਆਪਣੇ ਹੀ ਪੁੱਤਾਂ ਨਾਲ ਮਿਲ ਕੇ ਆਪਣੀ ਧੀ ਅਤੇ ਉਸ ਦੇ ਪਤੀ ਦਾ ਕਤਲ ਕਰ ਦਿੱਤਾ। ਦਰਅਸਲ ਕੁੜੀ ਨੇ ਦੂਜੇ ਧਰਮ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ ਸੀ। ਇਸ ਗੱਲ ਤੋਂ ਪਿਤਾ ਕਾਫ਼ੀ ਨਾਰਾਜ਼  ਸਨ। ਪੁਲਸ ਨੇ ਧੀ-ਜਵਾਈ ਦੇ ਕਤਲ ਕਰਨ ਦੇ ਦੋਸ਼ 'ਚ ਤਿੰਨ ਨਾਬਾਲਗਾਂ ਨੂੰ ਹਿਰਾਸਤ 'ਚ ਲਿਆ ਹੈ। 

ਇਹ ਵੀ ਪੜ੍ਹੋ-  ਰਾਘਵ ਚੱਢਾ ਦੀ ਮੁਅੱਤਲੀ ਮਾਮਲੇ 'ਚ SC ਦਾ ਦਖ਼ਲ, ਰਾਜ ਸਭਾ ਸਕੱਤਰੇਤ ਨੂੰ ਨੋਟਿਸ ਜਾਰੀ ਕਰ ਮੰਗਿਆ ਜਵਾਬ

ਦੋਸ਼ੀ ਪਿਤਾ ਗੋਰਾ ਰਈਸੁਦੀਨ ਖਾਨ ਨੇ ਆਪਣੇ ਪੁੱਤ ਅਤੇ ਉਸ ਦੇ ਸਾਥੀਆਂ ਨਾਲ ਮਿਲ ਕੇ ਧੀ ਗੁਲਨਾਜ਼ ਖਾਨ ਅਤੇ ਉਸ ਦੇ ਹਿੰਦੂ ਪਤੀ ਰਮੇਸ਼ ਦਾ ਕਤਲ ਕਰ ਦਿੱਤਾ। ਦੱਸ ਦੇਈਏ ਦੋਸ਼ੀ ਪਿਤਾ ਗੋਰਾ ਨੇ ਮੁੰਬਈ 'ਚ ਆਪਣੇ ਘਰ ਨੂੰ ਵਿਖਾਉਣ ਦੇ ਬਹਾਨੇ ਆਪਣੇ ਜਵਾਈ ਨੂੰ ਮੁੰਬਈ ਦੇ ਗੋਵੰਡੀ ਇਲਾਕੇ 'ਚ ਬੁਲਾਇਆ ਅਤੇ ਸੁੰਨਸਾਨ ਥਾਂ 'ਤੇ ਲਿਜਾ ਕੇ ਉਸ ਦਾ ਕਤਲ ਕਰ ਲਾਸ਼ ਖੂਹ 'ਚ ਸੁੱਟ ਦਿੱਤੀ। ਪੁਲਸ ਨੇ ਜਿਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਉਨ੍ਹਾਂ 'ਚ ਮ੍ਰਿਤਕਾ ਦੇ ਪਿਤਾ, ਭਰਾ ਅਤੇ ਉਸ ਦੋਸਤ ਸ਼ਾਮਲ ਹਨ।

ਇਹ ਵੀ ਪੜ੍ਹੋੋ-  ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ 'ਚ ਫਸੀ ਤਾਮਿਲਨਾਡੂ ਦੀ ਪ੍ਰੋਫ਼ੈਸਰ, ਪਤੀ ਨੇ ਸਰਕਾਰ ਤੋਂ ਮੰਗੀ ਮਦਦ

ਮੁੰਬਈ ਪੁਲਸ ਦੇ ਜ਼ੋਨ 6 ਦੇ ਡੀ. ਸੀ. ਪੀ ਹੇਮਰਾਜ ਰਾਜਪੂਤ ਨੇ ਕਿਹਾ ਕਿ ਰਮੇਸ਼ ਦੀ ਲਾਸ਼ ਪਿਛਲੇ ਸ਼ਨੀਵਾਰ ਉਪਨਗਰ ਗੋਵੰਡੀ ਵਿਚ ਮਿਲੀ ਸੀ ਕਿਉਂਕਿ ਉਸ ਦੀ ਪਤਨੀ ਗੁਲਨਾਜ਼ ਵੀ ਲਾਪਤਾ ਸੀ, ਇਸ ਲਈ ਸ਼ੱਕ ਉਸ ਦੇ ਪਿਤਾ ਗੋਰਾ ਖਾਨ 'ਤੇ ਪੈ ਗਿਆ। ਪੁਲਸ ਨੇ ਗੁਲਨਾਜ਼ ਦੀ ਲਾਸ਼ ਨਵੀਂ ਮੁੰਬਈ ਤੋਂ ਬਰਾਮਦ ਕੀਤੀ ਹੈ। ਇਸ ਤੋਂ ਬਾਅਦ ਜਦੋਂ ਪੁਲਸ ਨੇ ਗੋਰਾ ਰਈਸੁਦੀਨ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਕਿ ਉਸ ਨੇ ਕਈ ਲੋਕਾਂ ਦੀ ਮਦਦ ਨਾਲ ਆਪਣੇ ਧੀ-ਜਵਾਈ ਦਾ ਕਤਲ ਕੀਤਾ ਹੈ। ਰਈਸੁਦੀਨ ਨੇ ਇਸ ਪਿੱਛੇ ਕਾਰਨ ਦੱਸਿਆ ਕਿ ਉਸ ਦੀ ਧੀ ਨੇ ਉਸ ਦੀ ਮਰਜ਼ੀ ਦੇ ਖ਼ਿਲਾਫ਼ ਵਿਆਹ ਕੀਤਾ ਸੀ।

ਇਹ ਵੀ ਪੜ੍ਹੋੋ- ਬਜ਼ੁਰਗ ਨੇ ਕਾਂਗਰਸੀ ਆਗੂ ਦੇ ਪੈਰਾਂ 'ਚ ਰੱਖੀ ਪੱਗ, ਅੱਗਿਓਂ ਹੰਕਾਰੀ MLA ਨੇ ਮਾਰੇ ਠੁੱਡੇ,ਵੀਡੀਓ ਵਾਇਰਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News