ਫੈਕਟਰੀ ਧਮਾਕਾ ਹਾਦਸੇ ਦੀ ਖੌਫ਼ਨਾਕ ਦਾਸਤਾਨ; ਰੋਂਦੇ ਪਿਤਾ ਦੇ ਬੋਲ- ਪੁੱਤ ਰੋਟੀ ਦੇਣ ਆਇਆ ਸੀ ਪਰ ਲੱਭਿਆ ਨਹੀਂ

Wednesday, Feb 07, 2024 - 03:56 PM (IST)

ਹਰਦਾ- ਮੱਧ ਪ੍ਰਦੇਸ਼ ਦੇ ਹਰਦਾ 'ਚ ਮੰਗਲਵਾਰ ਨੂੰ ਇਕ ਪਟਾਕਾ ਫੈਕਟਰੀ ਵਿਚ ਧਮਾਕਾ ਹੋਇਆ। ਧਮਾਕੇ ਦੀ ਲਪੇਟ ਵਿਚ ਆਉਣ ਕਾਰਨ ਆਲੇ-ਦੁਆਲੇ ਦੇ ਦਰਜਨਾਂ ਘਰਾਂ ਨੂੰ ਨੁਕਸਾਨ ਪਹੁੰਚਿਆ। ਇਲਾਕਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਹੈ। ਇਸ ਹਾਦਸੇ ਵਿਚ ਹੁਣ ਤੱਕ 12 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਕਰੀਬ 200 ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ। ਇਸ ਹਾਦਸੇ ਮਗਰੋਂ ਇਕ ਲਾਚਾਰ ਪਿਤਾ ਆਪਣੇ 8 ਸਾਲ ਦੀ ਪੁੱਤਰ ਨੂੰ ਲੱਭ ਰਿਹਾ ਹੈ। ਪੁੱਤਰ ਦੇ ਲਾਪਤਾ ਹੋਣ ਤੋਂ ਚਿੰਤਤ ਦਿੱਸ ਰਹੇ ਪਿਤਾ ਨੇ ਰੋਂਦੇ ਹੋਏ  ਕਿਹਾ ਕਿ ਮੈਂ ਹੁਣ ਤੱਕ ਆਪਣੇ ਪੁੱਤਰ ਨੂੰ ਲੱਭ ਨਹੀਂ ਸਕਿਆ ਹਾਂ, ਜੋ ਰੋਟੀ ਦੇਣ ਆਇਆ ਸੀ। 

ਇਹ ਵੀ ਪੜ੍ਹੋ- ਮੱਧ ਪ੍ਰਦੇਸ਼ ਪਟਾਕਾ ਫੈਕਟਰੀ ਮਾਮਲਾ; 12 ਮੌਤਾਂ, ਮਲਬਾ ਹਟਾਉਣ ਦਾ ਕੰਮ ਜਾਰੀ, ਵੇਖੋ ਕੀ ਬਣ ਗਏ ਹਾਲਾਤ

ਰਾਜੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਿਵੇਂ ਹੀ ਉਸ ਦੇ 8 ਸਾਲਾ ਪੁੱਤਰ ਨੇ ਉਸ ਨੂੰ ਖਾਣਾ ਪਹੁੰਚਾਇਆ ਤਾਂ ਫੈਕਟਰੀ 'ਚ ਧਮਾਕਾ ਹੋ ਗਿਆ। ਉਸ ਨੇ ਰੋਂਦੀ ਆਵਾਜ਼ ਵਿਚ ਕਿਹਾ  ਕਿ ਧਮਾਕਾ ਉਦੋਂ ਹੋਇਆ ਜਦੋਂ ਮੇਰੇ ਪੁੱਤਰ ਗਣੇਸ਼ ਨੇ ਮੇਰੇ ਲਈ ਟਿਫਨ ਪਹੁੰਚਾਇਆ। ਉਹ ਮੇਰੇ ਤੋਂ ਅੱਗੇ ਭੱਜਿਆ ਪਰ ਮੈਂ ਅਜੇ ਤੱਕ ਉਸਨੂੰ ਨਹੀਂ ਲੱਭ ਸਕਿਆ। ਉਨ੍ਹਾਂ ਦੱਸਿਆ ਕਿ ਫੈਕਟਰੀ ਵਿਚ 150 ਤੋਂ ਵੱਧ ਲੋਕ ਕੰਮ ਕਰਦੇ ਹਨ ਅਤੇ ਘਟਨਾ ਤੋਂ ਬਾਅਦ ਉਹ ਸੁਰੱਖਿਅਤ ਥਾਂ ਵੱਲ ਭੱਜ ਗਏ।

ਇਹ ਵੀ ਪੜ੍ਹੋ- ਪਟਾਕਾ ਫੈਕਟਰੀ 'ਚ ਲਗਾਤਾਰ ਹੋਏ ਤਿੰਨ ਧਮਾਕੇ, ਕਈ ਲੋਕਾਂ ਦੇ ਮੌਤ ਦੀ ਖ਼ਬਰ; ਦੇਖੋ ਖ਼ੌਫਨਾਕ ਵੀਡੀਓ

ਦੱਸਣਯੋਗ ਹੈ ਕਿ ਹਰਦਾ ਦੇ ਬੈਰਾਗੜ੍ਹ ਇਲਾਕੇ 'ਚ ਗੈਰ-ਕਾਨੂੰਨੀ ਢੰਗ ਨਾਲ ਚਲਾਈ ਜਾ ਰਹੀ ਪਟਾਕਾ ਫੈਕਟਰੀ 'ਚ ਕੱਲ੍ਹ ਸਵੇਰੇ ਕਰੀਬ 11.30 ਵਜੇ ਧਮਾਕਾ ਹੋਣ ਕਾਰਨ ਭਿਆਨਕ ਅੱਗ ਲੱਗ ਗਈ। ਦੱਸਿਆ ਗਿਆ ਕਿ ਜਿਸ ਇਮਾਰਤ 'ਚ ਪਟਾਕੇ ਬਣਾਉਣ ਦਾ ਕੰਮ ਕੀਤਾ ਜਾਂਦਾ ਸੀ ਅਤੇ ਜਿੱਥੇ ਵਿਸਫੋਟਕ ਸਮੱਗਰੀ ਰੱਖੀ ਜਾਂਦੀ ਸੀ, ਉਹ ਚਾਰ ਤੋਂ ਪੰਜ ਮੰਜ਼ਿਲਾ ਸੀ। ਪਟਾਕਿਆਂ ਨਾਲ ਸਬੰਧਤ ਦੋ-ਤਿੰਨ ਗੋਦਾਮਾਂ ਤੋਂ ਇਲਾਵਾ ਇਸ ਦੇ ਆਲੇ-ਦੁਆਲੇ ਕੁਝ ਦੂਰੀ ’ਤੇ ਰਿਹਾਇਸ਼ੀ ਇਲਾਕਾ ਬਣਿਆ ਹੋਇਆ ਹੈ। ਅਚਾਨਕ ਤੇਜ਼ ਆਵਾਜ਼ ਅਤੇ ਲਗਾਤਾਰ ਧਮਾਕਿਆਂ ਦੀ ਆਵਾਜ਼ ਨੇ ਸ਼ਹਿਰ ਵਾਸੀਆਂ ਨੂੰ ਡਰਾ ਦਿੱਤਾ ਅਤੇ ਉਹ ਤੁਰੰਤ ਸਮਝ ਨਹੀਂ ਸਕੇ ਕਿ ਕੀ ਹੋਇਆ ਹੈ।

ਇਹ ਵੀ ਪੜ੍ਹੋ- ਆਤਿਸ਼ੀ ਦਾ ਦਾਅਵਾ; ED ਦੇ ਛਾਪੇ ਸਿਰਫ CM ਕੇਜਰੀਵਾਲ ਅਤੇ 'ਆਪ' ਨੂੰ ਕੁਚਲਣ ਦੀ ਸਾਜ਼ਿਸ਼

ਘਟਨਾ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਹਨ, ਜਿਸ  ਵਿਚ ਘਟਨਾ ਵਾਲੀ ਥਾਂ 'ਤੇ ਰੁਕ-ਰੁਕ ਕੇ ਧਮਾਕਿਆਂ ਨਾਲ ਅੱਗ ਵਿਖਾਈ ਦੇ ਰਹੀ ਹੈ। ਲੋਕ ਖ਼ੁਦ ਨੂੰ ਬਚਾਉਣ ਲਈ ਇੱਧਰ-ਉਧਰ ਦੌੜ ਰਹੇ ਹਨ। ਕੁਝ ਵੀਡੀਓ ਵਿਚ ਲੋਕਾਂ ਨੂੰ ਇਹ ਆਖਦੇ ਹੋਏ ਸੁਣਿਆ ਗਿਆ ਕਿ ਪੀੜਤਾਂ ਦੇ ਸਰੀਰ ਦੇ ਅੰਗ ਘਟਨਾ ਵਾਲੀ ਥਾਂ ਤੋਂ ਕਾਫੀ ਦੂਰ ਤੱਕ ਬਿਖਰੇ ਹੋਏ ਹਨ। ਕੁਝ ਚਸ਼ਮਦੀਦਾਂ ਨੇ ਦਾਅਵਾ ਕੀਤਾ ਕਿ ਧਮਾਕਿਆਂ ਦੀ ਆਵਾਜ਼ ਘਟਨਾ ਵਾਲੀ ਥਾਂ ਤੋ 20-25 ਕਿਲੋਮੀਟਰ ਦੂਰ ਤੱਕ ਸੁਣੀ ਗਈ। ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ਘਟਨਾ ਵਿਚ ਆਲੇ-ਦੁਆਲੇ ਸਥਿਤ ਕੁਝ ਘਰ ਵੀ ਨੁਕਸਾਨੇ ਗਏ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News