ਕੋਰੋਨਾ ਦੀ ਆਫਤ ਦਰਮਿਆਨ ਬੂੰਦ-ਬੂੰਦ ਪਾਣੀ ਲਈ ''ਜਾਨਲੇਵਾ'' ਸੰਘਰਸ਼, ਹੈਰਾਨ ਕਰਦੀਆਂ ਤਸਵੀਰਾਂ

05/27/2020 11:23:58 AM

ਛੱਤਰਪੁਰ— ਭਾਰਤ 'ਚ ਗਰਮੀ ਦਾ ਕਹਿਰ ਜ਼ੋਰਾਂ 'ਤੇ ਹੈ। ਕੋਰੋਨਾ ਵਾਇਰਸ ਨੇ ਲੋਕਾਂ ਦੀ ਨੱਕ 'ਚ ਦਮ ਕਰ ਰੱਖਿਆ ਹੈ ਅਤੇ ਹੁਣ ਗਰਮੀ ਵੀ ਲੋਕਾਂ ਦੇ ਵੱਟ ਕੱਢੇਗੀ। ਦੇਸ਼ ਦੇ ਕਈ ਸੂਬਿਆਂ 'ਚ ਪਾਰਾ 45 ਤੋਂ 50 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਹੈ। ਗਰਮੀ ਦੇ ਨਾਲ-ਨਾਲ ਪਾਣੀ ਦੀ ਕਿੱਲਤ ਵੀ ਸ਼ੁਰੂ ਹੋ ਗਈ ਹੈ। ਪ੍ਰਦੇਸ਼ ਦੇ ਕਈ ਜ਼ਿਲਿਆਂ ਵਿਚ ਪਾਣੀ ਦੀ ਕਿੱਲਤ ਸ਼ੁਰੂ ਹੋ ਗਈ ਹੈ। ਮੱਧ ਪ੍ਰਦੇਸ਼ ਵਿਚ ਪਿੰਡ ਵਾਸੀਆਂ ਨੂੰ ਪਾਣੀ ਲਈ ਜ਼ੋਖਮ ਭਰੀਆਂ ਕੋਸ਼ਿਸ਼ਾਂ ਕਰਨੀਆਂ ਪੈ ਰਹੀਆਂ ਹਨ। ਪਾਣੀ ਲਈ ਤਰਸਦੇ ਪਿੰਡ ਵਾਸੀਆਂ ਨੂੰ ਇਸ ਦੀ ਪਰਵਾਹ ਨਹੀਂ ਹੈ, ਹਾਲਾਂਕਿ ਦੂਜੇ ਪਾਸੇ ਅਧਿਕਾਰੀ ਇਸ ਸਮੱਸਿਆ ਨੂੰ ਦੂਰ ਕਰਨ ਦੀ ਗੱਲ ਆਖ ਰਹੇ ਹਨ। ਜ਼ਿਲ੍ਹਾ ਪੰਚਾਇਤ ਦੇ ਸੀ. ਈ. ਓ. ਦਾ ਕਹਿਣਾ ਹੈ ਕਿ ਮੈਂ ਸਬੰਧਤ ਅਧਿਕਾਰੀਆਂ ਨੂੰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਮਸਲੇ ਨੂੰ ਛੇਤੀ ਹੱਲ ਕੀਤਾ ਜਾ ਸਕੇ। 

PunjabKesari

ਹੈਰਾਨ-ਪਰੇਸ਼ਾਨ ਕਰ ਦੇਣ ਵਾਲੀਆਂ ਇਹ ਤਸਵੀਰਾਂ ਛੱਤਰਪੁਰ ਜ਼ਿਲੇ ਦੇ ਪਤਾਪੁਰ ਪਿੰਡ ਦੀਆਂ ਹਨ। ਇਸ ਪਿੰਡ 'ਚ ਪਾਣੀ ਲਈ ਲੋਕਾਂ ਨੂੰ ਕਾਫੀ ਸੰਘਰਸ਼ ਕਰਨਾ ਪੈਂਦਾ ਹੈ। ਗਰਮੀ ਪੈਂਦੇ ਹੀ ਪਿੰਡ ਵਿਚ ਪਾਣੀ ਦੇ ਸਰੋਤ ਸੁੱਕ ਗਏ ਹਨ। ਅਜਿਹੇ ਵਿਚ ਪਿੰਡ ਦੇ ਲੋਕਾਂ ਨੂੰ ਬੂੰਦ-ਬੂੰਦ ਪਾਣੀ ਲਈ ਚੱਟਾਨੀ ਰਸਤਿਆਂ ਤੋਂ ਹੋ ਕੇ ਪਾਣੀ ਲੈਣ ਜਾਣਾ ਪੈਂਦਾ ਹੈ। ਪਿੰਡ ਦੇ ਲੋਕ ਸਵੇਰ ਹੁੰਦੇ ਹੀ ਭਾਂਡੇ ਲੈ ਕੇ ਪਾਣੀ ਭਰਨ ਲਈ ਨਿਕਲ ਪੈਂਦੇ ਹਨ। ਪਹਾੜੀਆਂ ਵਿਚ ਸਥਿਤ ਕੁਦਰਤੀ ਝਰਨੇ ਤੋਂ ਪਾਣੀ ਲੈਣ ਜਾਂਦੇ ਹਨ, ਸਾਡੇ ਲਈ ਤਾਂ ਇਹ ਸੋਚਣਾ ਵੀ ਕਲਪਨਾ ਤੋਂ ਪਰ੍ਹੇ ਹੈ। 

PunjabKesari

ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਵਾਸੀ ਕਿਵੇਂ ਹਰ ਦਿਨ ਪਹਾੜੀਆਂ 'ਤੇ ਸਫਰ ਕਰ ਕੇ ਪਾਣੀ ਲੈਣ ਜਾਂਦੇ ਹਨ। ਜਿਨ੍ਹਾਂ ਰਸਤਿਆਂ ਤੋਂ ਉਹ ਪਾਣੀ ਲੈਣ ਜਾਂਦੇ ਹਨ, ਉਥੇ ਡੂੰਘੀ ਖੱਡ ਹੈ। ਜੇਕਰ ਕਿਸੇ ਤੋਂ ਥੋੜ੍ਹੀ ਜਿਹੀ ਚੂਕ ਹੋਈ ਤਾਂ ਸਿੱਧੇ ਖੱਡ 'ਚ ਜਾ ਕੇ ਡਿੱਗੇਗਾ। ਅਜਿਹੇ ਵਿਚ ਜਾਨ ਵੀ ਜਾ ਸਕਦੀ ਹੈ ਪਰ ਪਾਣੀ ਲਈ ਉਹ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕਰਦੇ।

PunjabKesari

ਓਧਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਰ ਦਿਨ ਪਿੰਡ ਦੇ ਦਰਜਨਾਂ ਲੋਕ ਸਵੇਰੇ ਹੀ ਪਿੰਡ ਨਾਲ ਲੱਗਦੇ ਜੰਗਲ 'ਚ ਪਾਣੀ ਲੈ ਲਈ ਨਿਕਲਦੇ ਹਨ। ਪਹਾੜੀਆਂ ਵਿਚਾਲੇ ਪਾਣੀ ਦਾ ਕੁਦਰਤੀ ਸਰੋਤ ਹੈ। ਉਸ ਤੋਂ ਲੋਕ ਪੀਣ ਲਈ ਪਾਣੀ ਭਰਦੇ ਹਨ, ਫਿਰ ਪਿੰਡ ਲੈ ਕੇ ਆਉਂਦੇ ਹਨ। ਪਾਣੀ ਲਈ ਜਦੋ-ਜਹਿੱਦ ਪਿੰਡ ਦੇ ਬੱਚਿਆਂ ਤੋਂ ਲੈ ਕੇ ਵੱਡੇ ਬਜ਼ੁਰਗਾਂ ਨੂੰ ਕਰਨੀ ਪੈਂਦੀ ਹੈ। ਬਜ਼ੁਰਗਾਂ ਲਈ ਇਹ ਸਫਰ ਕਾਫੀ ਮੁਸ਼ਕਲ ਹੈ ਪਰ ਦੂਜਾ ਕੋਈ ਰਸਤਾ ਵੀ ਨਹੀਂ ਹੈ। 


Tanu

Content Editor

Related News