ਸਰੀਰ ''ਚ ਧੱਸੇ 3 ਤੀਰਾਂ ਨੂੰ ਕੱਢ ਕੇ ਡਾਕਟਰਾਂ ਨੇ 60 ਸਾਲਾ ਸ਼ਖ਼ਸ ਨੂੰ ਬਖਸ਼ੀ ਨਵੀਂ ਜ਼ਿੰਦਗੀ

Monday, Nov 20, 2023 - 06:28 PM (IST)

ਸਰੀਰ ''ਚ ਧੱਸੇ 3 ਤੀਰਾਂ ਨੂੰ ਕੱਢ ਕੇ ਡਾਕਟਰਾਂ ਨੇ 60 ਸਾਲਾ ਸ਼ਖ਼ਸ ਨੂੰ ਬਖਸ਼ੀ ਨਵੀਂ ਜ਼ਿੰਦਗੀ

ਇੰਦੌਰ- ਇੰਦੌਰ ਦੇ ਸਰਕਾਰੀ ਮਹਾਰਾਜਾ ਯਸ਼ਵੰਤਰਾਓ ਹਸਪਤਾਲ (MYH) ਦੇ ਡਾਕਟਰਾਂ ਨੇ ਇਕ 60 ਸਾਲਾ ਵਿਅਕਤੀ ਦੇ ਸਰੀਰ 'ਚ ਫਸੇ ਤਿੰਨ ਜ਼ਹਿਰੀਲੇ ਤੀਰਾਂ ਨੂੰ ਕੱਢ ਕੇ ਉਸ ਦੀ ਜਾਨ ਬਚਾਈ ਹੈ। ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ 'ਚ ਉਸ 'ਤੇ ਇਹ ਤੀਰ ਚਲਾਏ ਗਏ ਸਨ। MYH ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। MYH ਦੇ ਸਰਜਰੀ ਵਿਭਾਗ ਦੇ ਡਾਕਟਰ ਅਰਵਿੰਦ ਘਨਘੋਰੀਆ   ਨੇ ਦੱਸਿਆ ਕਿ ਡਾਕਟਰਾਂ ਦੀ 15 ਮੈਂਬਰੀ ਟੀਮ ਵਲੋਂ ਹਾਲ ਹੀ 'ਚ ਕੀਤੇ ਗਏ ਇਕ ਗੁੰਝਲਦਾਰ ਆਪ੍ਰੇਸ਼ਨ ਦੌਰਾਨ ਇਕ 60 ਸਾਲਾ ਵਿਅਕਤੀ ਦੇ ਪੇਟ, ਪੱਟ ਅਤੇ ਹੱਥ ਵਿਚ ਲੱਗੇ ਤਿੰਨ ਤੀਰ ਕੱਢੇ ਗਏ।

ਇਹ ਵੀ ਪੜ੍ਹੋਉੱਤਰਾਕਾਸ਼ੀ ਸੁਰੰਗ 'ਚ ਫਸੇ 41 ਮਜ਼ਦੂਰਾਂ ਦਾ ਮਾਮਲਾ ਪੁੱਜਾ ਹਾਈ ਕੋਰਟ

ਡਾਕਟਰ ਮੁਤਾਬਕ ਮਰੀਜ਼ ਇੰਦੌਰ ਤੋਂ 150 ਕਿਲੋਮੀਟਰ ਦੂਰ ਬਰਵਾਨੀ ਜ਼ਿਲ੍ਹੇ ਦਾ ਵਸਨੀਕ ਹੈ। ਦੀਵਾਲੀ ਦੀ ਰਾਤ ਨੂੰ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਕਾਰਨ ਹਮਲਾਵਰਾਂ ਨੇ ਉਸ 'ਤੇ ਜ਼ਹਿਰੀਲੇ ਤੀਰ ਚਲਾਏ ਸਨ। ਉਸ ਨੂੰ ਕੁੱਲ ਤਿੰਨ ਤੀਰ ਲੱਗੇ ਸਨ। ਘਨਘੋਰੀਆ ਨੇ ਦੱਸਿਆ ਕਿ 60 ਸਾਲਾ ਵਿਅਕਤੀ ਨੂੰ ਬਹੁਤ ਹੀ ਨਾਜ਼ੁਕ ਹਾਲਤ 'ਚ ਬਰਵਾਨੀ ਦੇ ਇਕ ਹਸਪਤਾਲ ਤੋਂ MYH ਭੇਜਿਆ ਗਿਆ ਸੀ, ਜਿਸ ਦੇ ਸਰੀਰ ਵਿਚ ਤੀਰ ਫਸ ਗਏ ਸਨ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ 'ਚੋਂ ਇਕ ਤੀਰ ਉਸ ਦੇ ਢਿੱਡ 'ਚ 8 ਇੰਚ ਦੀ ਡੂੰਘਾਈ ਤੱਕ ਫਸਿਆ ਹੋਇਆ ਸੀ। ਘਨਘੋਰੀਆ ਨੇ ਕਿਹਾ ਕਿ ਜੇਕਰ ਮਰੀਜ਼ ਦੇ ਸਰੀਰ 'ਚ ਫਸੇ ਤੀਰ ਨੂੰ ਜਲਦੀ ਨਾ ਕੱਢਿਆ ਜਾਂਦਾ ਤਾਂ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਸਰਜਰੀ ਤੋਂ ਬਾਅਦ ਮਰੀਜ਼ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ ਅਤੇ ਉਸ ਨੂੰ ਜਲਦੀ ਹੀ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ-  ਦਿੱਲੀ 'ਚ ਹਵਾ ਪ੍ਰਦੂਸ਼ਣ ਦਾ ਪੱਧਰ ਫਿਰ ਵਧਿਆ, ਕੋਈ ਵੱਡੀ ਰਾਹਤ ਮਿਲਣ ਦੀ ਉਮੀਦ ਨਹੀਂ

ਅਧਿਕਾਰੀਆਂ ਨੇ ਦੱਸਿਆ ਕਿ ਅੱਜ ਵੀ ਪੱਛਮੀ ਮੱਧ ਪ੍ਰਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ 'ਚ ਲੋਕ ਝਗੜੇ ਅਤੇ ਦੁਸ਼ਮਣੀ ਦੇ ਮਾਮਲੇ 'ਚ ਇਕ ਦੂਜੇ 'ਤੇ ਧਨੁਸ਼-ਤੀਰਾਂ ਨਾਲ ਹਮਲਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹਮਲਿਆਂ 'ਚ ਜ਼ਖ਼ਮੀ ਹੋਏ ਲੋਕ ਅਕਸਰ ਆਪਣੇ ਸਰੀਰ 'ਚ ਫਸੇ ਤੀਰ ਲੈ ਕੇ MYH ਪਹੁੰਚ ਜਾਂਦੇ ਹਨ, ਜਿੱਥੇ ਸਰਜਰੀ ਰਾਹੀਂ ਉਨ੍ਹਾਂ ਦੇ ਸਰੀਰ 'ਚੋਂ ਤੇਜ਼ਧਾਰ ਹਥਿਆਰ ਕੱਢ ਦਿੱਤੇ ਜਾਂਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Tanu

Content Editor

Related News