ਗਰੀਬੀ ਨੇ ਕੀਤਾ 5 ਬੱਚਿਆਂ ਦੀ ਮਾਂ ਨੂੰ ਖੁਦਕੁਸ਼ੀ ਕਰਨ ''ਤੇ ਮਜ਼ਬੂਰ
Monday, Sep 07, 2015 - 05:55 PM (IST)

ਮਹਾਰਾਸ਼ਟਰ- ਇੱਥੋਂ ਦੇ ਸੋਕਾ ਪੀੜਤ ਇਲਾਕੇ ਮਰਾਠਵਾੜਾ ''ਚ 40 ਸਾਲਾ ਇਕ ਔਰਤ ਨੇ ਗਰੀਬੀ ਤੋਂ ਤੰਗ ਹੋ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਔਰਤ ਕੋਲ ਕੋਈ ਰੋਜ਼ਗਾਰ ਨਹੀਂ ਸੀ ਅਤੇ ਨਾ ਹੀ ਘਰ ''ਚ ਖਾਣ ਨੂੰ ਕੁਝ ਸੀ। ਜਿਸ ਕਾਰਨ ਉਹ ਆਪਣੇ 5 ਬੱਚਿਆਂ ਦਾ ਪੇਟ ਭਰਨ ''ਚ ਅਸਮਰੱਥ ਸੀ। ਇਕ ਰਿਪੋਰਟ ਅਨੁਸਾਰ ਮਾਮਲਾ 29 ਅਗਸਤ ਦਾ ਹੈ। ਉਸਮਾਨਾਬਾਦ ਜ਼ਿਲੇ ਦੀ ਇਸ ਔਰਤ ਨੇ ਆਪਣੇ ਉੱਪਰ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਗਾ ਲਈ। ਉਸਮਾਨਾਬਾਦ ਦੇ ਅੰਬੀ ਪਿੰਡ ਦੀ ਮਨੀਸ਼ਾ ਨਾਂ ਦੀ ਇਸ ਔਰਤ ਦੇ ਘਰ ''ਚ ਨਾ ਤਾਂ ਚਾਵਲ ਹਨ, ਨਾ ਆਟਾ, ਨਾ ਤੇਲ, ਸਿਰਫ ਖਾਲੀ ਭਾਂਡੇ ਪਏ ਹੋਏ ਹਨ। ਪਰਿਵਾਰ ਕੋਲ ਵੀ ਰੋਜ਼ੀ ਦਾ ਕੋਈ ਸਾਧਨ ਨਹੀਂ ਹੈ।
ਇਕ ਨਿਊਜ਼ ਚੈਨਲ ਨਾਲ ਗੱਲਬਾਤ ''ਚ ਮਨੀਸ਼ਾ ਦੇ ਪਤੀ ਲਕਸ਼ਮਣ ਨੇ ਦੱਸਿਆ,''''ਅਸੀਂ ਬੇਹੱਦ ਗਰੀਬ ਹਾਂ। ਘਰ ''ਚ ਖਾਣ ਨੂੰ ਕੁਝ ਨਹੀਂ ਸੀ। ਮੇਰੇ ਕੋਲ ਵੀ ਕੋਈ ਕੰਮ ਨਹੀਂ ਸੀ, ਜਦੋਂ ਮੈਨੂੰ ਕੁਝ ਕੰਮ ਮਿਲਿਆ ਤਾਂ ਮੈਂ ਕੰਮ ਤੋਂ ਬਾਹਰ ਚੱਲਾ ਗਿਆ, ਇਸ ਤੋਂ ਬਾਅਦ ਉਸ ਨੇ ਦਰਵਾਜ਼ਾ ਬੰਦ ਕਰ ਕੇ ਆਪਣੀ ਜਾਨ ਦੇ ਦਿੱਤੀ। ਔਰਤ ਦੇ ਇਕ ਰਿਸ਼ਤੇਦਾਰ ਨੇ ਦੱਸਿਆ,''''ਰਾਸ਼ਨ ਦੇ ਰੂਪ ''ਚ ਸਿਰਫ 18 ਕਿਲੋ ਕਣਕ ਅਤੇ 12 ਕਿਲੋ ਚਾਵਲ ਮਿਲਦੇ ਹਨ, ਜੋ ਕਿ 7 ਲੋਕਾਂ ਦੇ ਪਰਿਵਾਰ ਲਈ ਪੂਰੇ ਨਹੀਂ ਹਨ ਅਤੇ ਇਹ 12 ਦਿਨਾਂ ''ਚ ਹੀ ਖਤਮ ਹੋ ਜਾਂਦਾ ਹੈ। ਉਸਮਾਨਾਬਾਦ ਅਤੇ ਸੋਲਾਪੁਰ ਜ਼ਿਲਿਆਂ ਦਰਮਿਆਨ ਉਸ ਨੂੰ ਇਸ ਪਿੰਡ ਦੇ ਲੋਕ ਦੱਸਦੇ ਹਨ ਕਿ ਇੱਥੇ ਹਾਲਾਤ ਬੇਹੱਦ ਖਰਾਬ ਹੈ, ਇੱਥੇ ਮਹਾਤਮਾ ਗਾਂਧੀ ਰੋਜ਼ਗਾਰ ਗਾਰੰਟੀ ਯੋਜਨਾ ਦੇ ਅਧੀਨ ਵੀ ਕੰਮ ਨਹੀਂ ਮਿਲਦਾ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।