ਬਿਨ੍ਹਾਂ ਆਗਿਆ ਬੇਟੇ ਦਾ ਧਰਮ ਪਰਿਵਰਤਨ, ਮਾਂ ਦੇ ਖਿਲਾਫ ਦਰਜ FIR

Friday, Jan 24, 2020 - 12:16 PM (IST)

ਬਿਨ੍ਹਾਂ ਆਗਿਆ ਬੇਟੇ ਦਾ ਧਰਮ ਪਰਿਵਰਤਨ, ਮਾਂ ਦੇ ਖਿਲਾਫ ਦਰਜ FIR

ਅਹਿਮਦਾਬਾਦ—ਗੁਜਰਾਤ ਦੇ ਆਨੰਦ ਦੀ ਇਕ ਲੋਕਲ ਚਰਚ 'ਚ ਕਰੀਬ 8 ਸਾਲ ਪਹਿਲਾਂ ਆਪਣੇ ਬੇਟੇ ਨੂੰ ਬੈਪਟਾਈਜ਼ ਕਰਨ ਦੇ ਦੋਸ਼ 'ਚ ਇਕ ਮਹਿਲਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਿੰਗਲ ਮਦਰ ਨੇ ਬਿਨ੍ਹਾਂ ਜ਼ਿਲਾ ਕਲੈਕਟਰ ਦੀ ਆਗਿਆ ਦੇ ਬੇਟੇ ਦਾ ਧਰਮ ਪਰਿਵਰਤਨ ਕਰਵਾਇਆ ਜਿਸ ਦੇ ਚੱਲਦੇ ਗੁਜਰਾਤ ਫ੍ਰੀਡਮ ਆਫ ਰਿਲੀਜ਼ਨ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਸ ਨੇ ਆਨੰਦ ਕਲੈਕਟਰੇਟ 'ਚ 2013 'ਚ ਫੋਰਮ ਫਾਰ ਪੀਸ ਐਂਡ ਜਸਟਿਸ ਨਾਂ ਦਾ ਸੰਗਠਨ ਚਲਾਉਣ ਵਾਲੇ ਧਰਮਿੰਦਰ ਰਾਠੌਰ ਦੀ ਪਟੀਸ਼ਨ 'ਤੇ ਕਾਰਵਾਈ ਕੀਤੀ ਹੈ। ਰਾਠੌਰ ਨੇ ਦੋਸ਼ ਲਗਾਇਆ ਸੀ ਕਿ ਮਹਿਲਾ ਨੇ ਬੱਚੇ ਦਾ ਧਰਮ ਪਰਿਵਰਤਨ ਕਰਵਾਉਣ ਤੋਂ ਪਹਿਲਾਂ ਵੱਖ ਹੋ ਚੁੱਕੇ ਪਤੀ ਜਾਂ ਜ਼ਿਲਾ ਮੈਜਿਸਟ੍ਰੇਟ ਦੀ ਸਹਿਮਤੀ ਨਹੀਂ ਲਈ ਸੀ। ਰਾਠੌਰ ਨੇ ਕਿਹਾ ਕਿ ਜਾਂਚ 6 ਸਾਲ ਤੋਂ ਚੱਲ ਰਹੀ ਹੈ। ਆਨੰਦ ਜ਼ਿਲਾ ਕਲੈਕਟਰ ਆਰ.ਜੀ. ਗੋਹਿਲ ਨੇ 3 ਜਨਵਰੀ 2020 ਨੂੰ ਪੁਲਸ ਨੂੰ ਐੱਫ.ਆਈ.ਆਰ. ਦਰਜ ਕਰਵਾਉਣ ਦਾ ਆਦੇਸ਼ ਦਿੱਤਾ।
ਕਾਨੂੰਨ ਦਾ ਉਲੰਘਣ
ਗੋਹਿਲ ਨੇ ਕਿਹਾ ਕਿ ਇਕ ਹਿੰਦੂ ਮਾਤਾ-ਪਿਤਾ ਦਾ ਆਪਣੇ ਬੱਚੇ ਨੂੰ ਬਿਨ੍ਹਾਂ ਅਧਿਕਾਰਿਕ ਆਗਿਆ ਦੇ ਬੈਪਟਾਈਜ਼ ਕਰਵਾਉਣਾ ਗੁਜਰਾਤ ਫ੍ਰੀਡਮ ਆਫ ਰਿਜ਼ੀਨਲ ਐਕਟ ਦਾ ਉਲੰਘਣ ਹੈ। ਇਸ ਐਕਟ ਦਾ ਉਦੇਸ਼ ਹੈ ਕਿ ਕਿਸੇ ਵੀ ਤਰ੍ਹਾਂ ਦੇ ਦਬਾਅ, ਲਾਲਚ ਜਾਂ ਫਰਜ਼ੀਵਾੜੇ ਦੇ ਚੱਲਦੇ ਧਰਮ ਪਰਿਵਰਤਨ ਕੀਤੇ ਜਾਣ ਦੇ ਮਾਮਲੇ ਨੂੰ ਰੋਕਿਆ ਜਾ ਸਕੇ। ਸਮਾਜਿਕ ਕਾਰਜਕਰਤਾ ਮੰਜੁਲਾ ਪ੍ਰਦੀਪ ਨੇ ਦੱਸਿਆ ਕਿ 8 ਅਪ੍ਰੈਲ, 2012 ਨੂੰ 42 ਸਾਲ ਦੀ ਮਹਿਲਾ ਬੇਟੇ ਨੂੰ ਚਰਚਾ ਲੈ ਕੇ ਗਈ ਅਤੇ ਕੈਥਲਿਕ ਪਾਦਰੀ ਨਾਲ ਬੈਪਟੀਜ਼ਮ ਕਰਨ ਨੂੰ ਕਿਹਾ।
ਉਨ੍ਹਾਂ ਕਿਹਾ ਕਿ ਕੋਈ ਵੀ ਬੱਚਾ ਆਪਣਾ ਧਰਮ ਨਹੀਂ ਚੁਣ ਸਕਦਾ। ਉਹ ਆਪਣੇ ਮਾਤਾ-ਪਿਤਾ ਦਾ ਧਰਮ ਅਪਣਾਉਂਦਾ ਹੈ। ਬੱਚਾ ਵੱਡਾ ਹੋਣ 'ਤੇ ਧਰਮ ਬਦਲ ਸਕਦਾ ਹੈ। ਸਿਰਫ ਇਸ ਲਈ ਇਕ ਮਾਂ ਨੇ ਆਪਣੇ ਨੂੰ ਬੈਪਟਾਈਜ਼ ਕਰਵਾ ਦਿੱਤਾ, ਐੱਫ.ਆਈ.ਆਰ, ਦਰਜ ਕਰਨ ਦਾ ਕੋਈ ਮਤਲਬ ਨਹੀ ਹੈ।


author

Aarti dhillon

Content Editor

Related News