ਧੀ ਦੀ ਬਲੀ ਦੇ ਮਾਂ ਨੇ ਕੱਢ ਲਿਆ ਦਿਲ, ਫਿਰ ਕੀਤਾ ਜਾਦੂ-ਟੂਣਾ
Friday, Nov 15, 2024 - 06:19 PM (IST)
ਨੈਸ਼ਨਲ ਡੈਸਕ- ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਅੰਧਵਿਸ਼ਵਾਸ 'ਚ ਇਕ ਮਾਂ ਨੇ ਆਪਣੀ ਡੇਢ ਸਾਲਾ ਮਾਸੂਮ ਧੀ ਦੀ ਬਲੀ ਦੇ ਦਿੱਤੀ। ਸਿੱਧੀ ਪ੍ਰਾਪਤ ਕਰਨ ਲਈ ਮਾਂ ਨੇ ਕੁੜੀ ਦੀ ਛਾਤੀ ਨੂੰ ਖੋਲ੍ਹਿਆ, ਉਸ ਦਾ ਦਿਲ ਕੱਢਿਆ ਅਤੇ ਤੰਤਰ ਪੂਜਾ ਕੀਤੀ। ਬੱਚੀ ਦੀ ਬਲੀ ਦੇਣ ਤੋਂ ਬਾਅਦ ਔਰਤ ਨੇ ਲਾਸ਼ ਨੂੰ ਉੱਥੇ ਹੀ ਦਫਨ ਕਰ ਦਿੱਤਾ। ਫਿਲਹਾਲ ਪੁਲਸ ਨੇ ਦੋਸ਼ੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ ਝਾਰਖੰਡ ਦੇ ਪਲਾਮੂ ਦੇ ਇਕ ਪਿੰਡ ਦੀ ਹੈ। ਦੋਸ਼ੀ ਔਰਤ ਦਾ ਨਾਂ ਗੀਤਾ ਦੇਵੀ ਹੈ। ਪੁਲਸ ਮੁਤਾਬਕ ਦੋਸ਼ੀ ਔਰਤ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਰਾਤ ਨੂੰ ਬਿਨਾਂ ਕੱਪੜਿਆਂ ਦੇ ਤੰਤਰ ਪੂਜਾ ਕਰਦੀ ਸੀ। ਫਿਰ ਕੁੜੀ ਨੂੰ ਵੀ ਉਥੇ ਹੀ ਦਫਨਾ ਦਿੱਤਾ।
ਇਹ ਵੀ ਪੜ੍ਹੋ : ਰੱਦ ਹੋ ਜਾਣਗੇ ਪੈਨ ਕਾਰਡ ਤੇ ਆਧਾਰ ਕਾਰਡ!
ਦੋਸ਼ੀ ਔਰਤ ਦਾ ਪਤੀ ਅਰੁਣ ਰਾਮ ਦਿੱਲੀ 'ਚ ਕੰਮ ਕਰਦਾ ਹੈ। ਉਸ ਨੂੰ ਵੀ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਸੱਸ ਕੌਸ਼ੱਲਿਆ ਦੇਵੀ ਨੇ ਆਪਣੀ ਨੂੰਹ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਸਥਾਨਕ ਲੋਕਾਂ ਅਨੁਸਾਰ ਅਰੁਣ ਰਾਮ ਆਪਣੇ ਘਰ ਦੀ ਆਰਥਿਕ ਹਾਲਤ ਖਰਾਬ ਹੋਣ ਕਾਰਨ ਪਤਨੀ ਗੀਤਾ ਦੇਵੀ ਤੋਂ ਕਾਫੀ ਪਰੇਸ਼ਾਨ ਰਹਿੰਦਾ ਸੀ। ਇਸ ਦੌਰਾਨ ਉਸ ਨੂੰ ਕਿਸੇ ਨੇ ਦੱਸਿਆ ਕਿ ਤੰਤਰ ਮੰਤਰ ਰਾਹੀਂ ਘਰ ਦੀ ਆਰਥਿਕ ਸਥਿਤੀ ਨੂੰ ਸੁਧਾਰਿਆ ਜਾ ਸਕਦਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਔਰਤ ਰਾਤ ਨੂੰ ਬਿਨਾਂ ਕੱਪੜਿਆਂ ਦੇ ਘਰ ਪਹੁੰਚੀ। ਉਸ ਦੀ ਹਾਲਤ ਦੇਖ ਕੇ ਸਾਫ਼ ਸਮਝ ਆ ਰਿਹਾ ਸੀ ਕਿ ਉਸ ਨੇ ਕੁਝ ਗ਼ਲਤ ਕੀਤਾ ਹੈ। ਇਸ ਤੋਂ ਬਾਅਦ ਜਦੋਂ ਉਸ ਤੋਂ ਪੁੱਛ-ਗਿੱਛ ਕੀਤੀ ਗਈ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਰਹੀ ਸੀ। ਹਾਲਾਂਕਿ ਬਾਅਦ 'ਚ ਪਤਾ ਲੱਗਾ ਕਿ ਉਸ ਨੇ ਹੀ ਧੀ ਦਾ ਕਤਲ ਕੀਤਾ ਸੀ। ਫਿਰ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਔਰਤ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8