ਜੰਗ ਨੇ ਕੱਢ'ਤਾ ਅਮਰੀਕਾ ਦਾ 'ਧੂੰਆਂ' ! ਪਹਿਲੇ 6 ਦਿਨਾਂ 'ਚ ਹੀ 'ਰਾਖ਼' ਹੋ ਗਏ ਗਏ 11,300,000,000 ਡਾਲਰ

Thursday, Mar 12, 2026 - 03:08 PM (IST)

ਜੰਗ ਨੇ ਕੱਢ'ਤਾ ਅਮਰੀਕਾ ਦਾ 'ਧੂੰਆਂ' ! ਪਹਿਲੇ 6 ਦਿਨਾਂ 'ਚ ਹੀ 'ਰਾਖ਼' ਹੋ ਗਏ ਗਏ 11,300,000,000 ਡਾਲਰ

ਇੰਟਰਨੈਸ਼ਨਲ ਡੈਸਕ- ਅਮਰੀਕੀ ਰੱਖਿਆ ਮੰਤਰਾਲੇ ਨੇ ਅਮਰੀਕੀ ਸੰਸਦ ਨੂੰ ਸੌਂਪੀ ਆਪਣੀ ਤਾਜ਼ਾ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਇਰਾਨ ਖ਼ਿਲਾਫ਼ ਚੱਲ ਰਹੇ ਮਿਲਟਰੀ ਆਪਰੇਸ਼ਨ ਦੇ ਪਹਿਲੇ 6 ਦਿਨਾਂ ਵਿੱਚ ਹੀ ਅਮਰੀਕਾ ਨੂੰ 11.3 ਅਰਬ ਡਾਲਰ (ਲਗਭਗ 1,041,634,000,000) ਰੁਪਏ ਤੋਂ ਵੱਧ ਦਾ ਖਰਚਾ ਆਇਆ ਹੈ। ਇਹ ਅੰਕੜਾ ਅਮਰੀਕੀ ਰੱਖਿਆ ਬਜਟ 'ਤੇ ਪੈ ਰਹੇ ਭਾਰੀ ਦਬਾਅ ਨੂੰ ਦਰਸਾਉਂਦਾ ਹੈ। ਪੈਂਟਾਗਨ ਦੀ ਰਿਪੋਰਟ ਅਨੁਸਾਰ, ਜੰਗ ਦੇ ਪਹਿਲੇ 48 ਘੰਟਿਆਂ ਵਿੱਚ ਹੀ ਲਗਭਗ 5.6 ਅਰਬ ਡਾਲਰ ਦੇ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਵਰਤੋਂ ਹੋ ਚੁੱਕੀ ਸੀ।

ਸ਼ੁਰੂਆਤੀ ਹਮਲਿਆਂ ਵਿੱਚ 'AGM-154 ਗਲਾਈਡ ਬੰਬਾਂ' ਵਰਗੇ ਅਤਿ-ਆਧੁਨਿਕ ਅਤੇ ਮਹਿੰਗੇ ਹਥਿਆਰਾਂ ਦੀ ਭਾਰੀ ਵਰਤੋਂ ਕੀਤੀ ਗਈ ਹੈ। ਇੱਕ ਅਜਿਹੇ ਬੰਬ ਦੀ ਕੀਮਤ ਲਗਭਗ 5.7 ਲੱਖ ਡਾਲਰ ਤੋਂ 8.3 ਲੱਖ ਡਾਲਰ ਦੇ ਵਿਚਕਾਰ ਹੁੰਦੀ ਹੈ। ਅਮਰੀਕੀ ਜਲ ਸੈਨਾ ਨੇ ਇਨ੍ਹਾਂ ਬੰਬਾਂ ਦਾ ਵੱਡਾ ਭੰਡਾਰ ਕਰੀਬ ਦੋ ਦਹਾਕੇ ਪਹਿਲਾਂ ਤਿਆਰ ਕੀਤਾ ਸੀ, ਜੋ ਹੁਣ ਤੇਜ਼ੀ ਨਾਲ ਖਤਮ ਹੋ ਰਿਹਾ ਹੈ।

ਇਹ ਵੀ ਪੜ੍ਹੋ- '200 ਨੂੰ ਤੇਲ ਖਰੀਦਣ ਲਈ ਹੋ ਜਾਓ ਤਿਆਰ..!' ਇਰਾਨ ਨੇ ਜੰਗ ਵਿਚਾਲੇ ਬਦਲ ਲਿਆ ਆਪਣਾ Plan

ਮਾਹਿਰਾਂ ਦਾ ਮੰਨਣਾ ਹੈ ਕਿ 11.3 ਅਰਬ ਡਾਲਰ ਦਾ ਇਹ ਅੰਕੜਾ ਸਿਰਫ਼ ਮੁੱਢਲਾ ਅੰਦਾਜ਼ਾ ਹੈ। ਇਸ ਵਿੱਚ ਹਮਲੇ ਤੋਂ ਪਹਿਲਾਂ ਫੌਜ ਦੀ ਤਾਇਨਾਤੀ, ਮਿਲਟਰੀ ਸਾਜ਼ੋ-ਸਾਮਾਨ ਨੂੰ ਖੇਤਰ ਵਿੱਚ ਪਹੁੰਚਾਉਣ ਅਤੇ ਲੌਜਿਸਟਿਕਸ 'ਤੇ ਆਇਆ ਖਰਚਾ ਸ਼ਾਮਲ ਨਹੀਂ ਹੈ। ਜੰਗ ਦੇ ਇਸ ਰਫ਼ਤਾਰ ਨਾਲ ਚੱਲਣ ਕਾਰਨ ਅਮਰੀਕੀ ਸੰਸਦ ਨੂੰ ਜਲਦ ਹੀ ਵਾਧੂ ਫੰਡਿੰਗ ਦੀ ਲੋੜ ਪੈ ਸਕਦੀ ਹੈ।

ਰਿਪੋਰਟਾਂ ਅਨੁਸਾਰ ਅਮਰੀਕਾ ਹੁਣ ਮਹਿੰਗੇ ਹਥਿਆਰਾਂ ਦੀ ਬਜਾਏ JDAM (Joint Direct Attack Munition) ਵਰਗੇ ਕਿੱਟਾਂ 'ਤੇ ਨਿਰਭਰਤਾ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ, ਜੋ ਕਿ ਗਲਾਈਡ ਬੰਬਾਂ ਦੇ ਮੁਕਾਬਲੇ ਬਹੁਤ ਸਸਤੇ ਹਨ। ਜੰਗ ਲੰਬੀ ਖਿੱਚਣ ਦੀ ਸੰਭਾਵਨਾ ਨੂੰ ਦੇਖਦਿਆਂ ਅਮਰੀਕੀ ਘਰੇਲੂ ਰਾਜਨੀਤੀ ਵਿੱਚ ਵੀ ਇਸ ਖਰਚੇ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।

ਇਹ ਵੀ ਪੜ੍ਹੋ- DIG 'ਤੇ ਹਮਲਾ ! ਲੋਕਾਂ ਨੇ ਗੱਡੀ ਨੂੰ ਲਾ'ਤੀ ਅੱਗ, ਚੋਣਾਂ ਵੀ ਰੱਦ, ਮੇਘਾਲਿਆ 'ਚ ਭਖ਼ ਗਿਆ ਮਾਹੌਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News