ਭਾਰਤ ਤੇ ਬੰਗਲਾਦੇਸ਼ ’ਚ 34,000 ਨਿਵੇਸ਼ਕਾਂ ਨਾਲ ਧੋਖਾ, ਮਾਂ-ਧੀ ਗ੍ਰਿਫ਼ਤਾਰ

Thursday, May 22, 2025 - 12:02 AM (IST)

ਭਾਰਤ ਤੇ ਬੰਗਲਾਦੇਸ਼ ’ਚ 34,000 ਨਿਵੇਸ਼ਕਾਂ ਨਾਲ ਧੋਖਾ, ਮਾਂ-ਧੀ ਗ੍ਰਿਫ਼ਤਾਰ

ਭੁਵਨੇਸ਼ਵਰ, (ਭਾਸ਼ਾ)- ਓਡਿਸ਼ਾ ਪੁਲਸ ਨੇ ਕੋਲਕਾਤਾ ਤੋਂ ਇਕ ਔਰਤ ਤੇ ਉਸ ਦੀ ਬੇਟੀ ਨੂੰ ਭਾਰਤ ਤੇ ਬੰਗਲਾਦੇਸ਼ ਦੇ 5 ਸੂਬਿਆਂ ’ਚ ਚਿਟ ਫੰਡ ਰਾਹੀਂ ਲਗਭਗ 34,000 ਵਿਅਕਤੀਆਂ ਨਾਲ ਧੋਖਾਦੇਹੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਓਡਿਸ਼ਾ ਪੁਲਸ ਦੀ ਅਪਰਾਧ ਸ਼ਾਖਾ ਨਾਲ ਜੁੜੀ ਆਰਥਿਕ ਅਪਰਾਧ ਸ਼ਾਖਾ ਨੇ ਮੰਗਲਵਾਰ ਦਵਿਪਿਕਾ ਭਾਂਜੋ ਅਤੇ ਉਸ ਦੀ ਧੀ ਤੰਦਰਾ ਭਾਂਜੋ ਨੂੰ ਸਾਲਟ ਲੇਕ ਤੋਂ ਗ੍ਰਿਫਤਾਰ ਕੀਤਾ । ਉਨ੍ਹਾਂ ਨੂੰ ਟਰਾਂਜ਼ਿਟ ਰਿਮਾਂਡ ’ਤੇ ਭੁਵਨੇਸ਼ਵਰ ਲਿਆਂਦਾ ਗਿਅਾ।

ਇਸ ਮਾਮਲੇ ’ਚ ਦੀਪਿਕਾ ਦੇ ਪਤੀ ਤੁਸ਼ਾਰ ਭਾਂਜੋ ਨੂੰ ਜੂਨ 2024 ’ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹ ਉਦੋਂ ਤੋਂ ਹੀ ਜੇਲ ’ਚ ਹੈ।


author

Rakesh

Content Editor

Related News