ਪ੍ਰੇਮੀ ਦੇ ਪਿਆਰ ''ਚ ਅੰਨ੍ਹੀ ਹੋਈ ਕਲਯੁੱਗੀ ਮਾਂ! ਬੇਰਹਿਮੀ ਨਾਲ ਮਾਰਿਆ ਪੁੱਤ ਤੇ ਫਿਰ...

Wednesday, Feb 11, 2026 - 06:41 PM (IST)

ਪ੍ਰੇਮੀ ਦੇ ਪਿਆਰ ''ਚ ਅੰਨ੍ਹੀ ਹੋਈ ਕਲਯੁੱਗੀ ਮਾਂ! ਬੇਰਹਿਮੀ ਨਾਲ ਮਾਰਿਆ ਪੁੱਤ ਤੇ ਫਿਰ...

ਸਾਹਿਬਗੰਜ (ਝਾਰਖੰਡ): ਝਾਰਖੰਡ ਦੇ ਸਾਹਿਬਗੰਜ ਜ਼ਿਲ੍ਹੇ ਦੇ ਪਿੰਡ ਰਤਨਪੁਰ ਵਿੱਚ ਇੱਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ 15 ਸਾਲਾ ਪੁੱਤਰ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਪੁਲਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਮਾਂ ਮੀਨੂੰ ਦੇਵੀ ਅਤੇ ਉਸ ਦੇ ਪ੍ਰੇਮੀ ਰੋਹਿਤ ਸਾਹ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰੋਹਿਤ ਸਾਹ ਰਿਸ਼ਤੇ 'ਚ ਮਹਿਲਾ ਦਾ ਭਤੀਜਾ ਲੱਗਦਾ ਹੈ।

ਕਿਉਂ ਕੀਤਾ ਪੁੱਤ ਦਾ ਕਤਲ
ਪੁਲਸ ਅਨੁਸਾਰ ਇਹ ਘਟਨਾ 7 ਫਰਵਰੀ ਦੀ ਹੈ, ਜਦੋਂ ਮੀਨੂੰ ਦੇਵੀ ਦਾ ਪਤੀ ਹੇਮੰਤ ਸਾਹ ਕਿਸੇ ਕੰਮ ਲਈ ਘਰ ਤੋਂ ਬਾਹਰ ਗਿਆ ਹੋਇਆ ਸੀ। ਇਸ ਦੌਰਾਨ ਰੋਹਿਤ ਸਾਹ ਘਰ ਆਇਆ ਅਤੇ ਮ੍ਰਿਤਕ ਨੌਜਵਾਨ ਆਯੂਸ਼ ਨੇ ਆਪਣੀ ਮਾਂ ਨੂੰ ਰੋਹਿਤ ਨਾਲ ਇਤਰਾਜ਼ਯੋਗ ਹਾਲਤ 'ਚ ਦੇਖ ਲਿਆ। ਆਯੂਸ਼ ਵੱਲੋਂ ਰੌਲਾ ਪਾਉਣ 'ਤੇ, ਇਸ ਡਰ ਤੋਂ ਕਿ ਉਹ ਸਾਰੀ ਗੱਲ ਪਰਿਵਾਰ ਅਤੇ ਪਿੰਡ ਵਾਲਿਆਂ ਨੂੰ ਦੱਸ ਦੇਵੇਗਾ, ਦੋਵਾਂ ਨੇ ਮਿਲ ਕੇ ਆਯੂਸ਼ ਦਾ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ।

ਕਹਾਣੀ ਘੜ ਕੇ ਪੁਲਸ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ, ਮੁਲਜ਼ਮਾਂ ਨੇ ਲਾਸ਼ ਨੂੰ ਘਰ ਦੇ ਪਿੱਛੇ ਇੱਕ ਛੱਪੜ ਕੋਲ ਸੁੱਟ ਦਿੱਤਾ ਤਾਂ ਜੋ ਇਸ ਨੂੰ ਹਾਦਸਾ ਦਿਖਾਇਆ ਜਾ ਸਕੇ। ਜਦੋਂ ਹੇਮੰਤ ਸਾਹ ਘਰ ਵਾਪਸ ਆਇਆ ਤਾਂ ਮੀਨੂੰ ਦੇਵੀ ਨੇ ਝੂਠੀ ਕਹਾਣੀ ਸੁਣਾਈ ਕਿ ਆਯੂਸ਼ ਬਾਥਰੂਮ ਗਿਆ ਸੀ ਅਤੇ ਵਾਪਸ ਨਹੀਂ ਆਇਆ। ਪਿੰਡ ਵਾਲਿਆਂ ਦੀ ਮਦਦ ਨਾਲ ਭਾਲ ਕਰਨ 'ਤੇ ਆਯੂਸ਼ ਦੀ ਲਾਸ਼ ਛੱਪੜ ਕੋਲੋਂ ਮਿਲੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇੰਝ ਖੁੱਲ੍ਹਿਆ ਰਾਜ਼
ਜਦੋਂ ਪਰਿਵਾਰ ਅੰਤਿਮ ਸੰਸਕਾਰ ਦੀ ਤਿਆਰੀ ਕਰ ਰਿਹਾ ਸੀ ਤਾਂ ਪੁਲਸ ਨੂੰ ਮੌਤ ਦੇ ਹਾਲਾਤਾਂ 'ਤੇ ਸ਼ੱਕ ਹੋਇਆ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਜਾਂਚ ਦੌਰਾਨ ਮਹਿਲਾ ਦੇ ਬਿਆਨਾਂ ਵਿੱਚ ਮਿਲੇ ਅੰਤਰ ਅਤੇ ਸਖ਼ਤੀ ਨਾਲ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਸਾਰਾ ਸੱਚ ਸਾਹਮਣੇ ਆ ਗਿਆ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ 'ਤੇ ਕਤਲ ਦਾ ਮਾਮਲਾ ਦਰਜ ਕਰਕੇ ਦੋਵਾਂ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News