ਰੂਹ ਕੰਬਾਊ ਵਾਰਦਾਤ: ਚਰਿੱਤਰ ''ਤੇ ਸ਼ੱਕ ਕਰਨ ''ਤੇ ਯੂਟਿਊਬਰ ਧੀ ਨੇ ਦਾਤਰ ਨਾਲ ਵੱਢ ਦਿੱਤਾ ਪਿਓ
Wednesday, Feb 11, 2026 - 05:50 PM (IST)
ਕੋਰਬਾ- ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 25 ਸਾਲਾ ਯੂਟਿਊਬਰ ਧੀ ਨੇ ਆਪਣੇ ਹੀ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਧੀ ਦੇ ਚਰਿੱਤਰ 'ਤੇ ਸ਼ੱਕ ਕਰਨ ਅਤੇ ਪਰਿਵਾਰਕ ਕਲੇਸ਼ ਤੋਂ ਤੰਗ ਆ ਕੇ ਕੁੜੀ ਨੇ ਸੁੱਤੇ ਹੋਏ ਪਿਤਾ 'ਤੇ ਤੇਜ਼ਧਾਰ ਦਾਤਰ (ਹੰਸੀਆ) ਨਾਲ ਹਮਲਾ ਕਰ ਦਿੱਤਾ। ਇਹ ਖ਼ੂਨੀ ਵਾਰਦਾਤ ਹਰਦੀ ਬਾਜ਼ਾਰ ਥਾਣਾ ਖੇਤਰ ਦੇ ਪਿੰਡ ਰਲੀਆ 'ਚ ਵਾਪਰੀ ਹੈ।
ਕੀ ਹੈ ਪੂਰਾ ਮਾਮਲਾ?
ਮ੍ਰਿਤਕ ਦੀ ਪਛਾਣ 55 ਸਾਲਾ ਅਸ਼ੋਕ ਕੇਵਟ ਵਜੋਂ ਹੋਈ ਹੈ, ਜੋ ਪਿੰਡ 'ਚ ਇਕੱਲਾ ਰਹਿੰਦਾ ਸੀ। ਉਸ ਦੀ ਪਤਨੀ ਅਤੇ ਧੀਆਂ ਕੋਰਬਾ ਸ਼ਹਿਰ 'ਚ ਵੱਖ ਰਹਿੰਦੀਆਂ ਸਨ ਕਿਉਂਕਿ ਪਰਿਵਾਰ 'ਚ ਲੰਬੇ ਸਮੇਂ ਤੋਂ ਤਣਾਅ ਚੱਲ ਰਿਹਾ ਸੀ। ਮੁਲਜ਼ਮ ਧੀ, ਜਿਸ ਦੀ ਪਛਾਣ ਗੀਤਾ ਕੇਵਟ ਵਜੋਂ ਹੋਈ ਹੈ, ਸੋਸ਼ਲ ਮੀਡੀਆ ਅਤੇ ਯੂਟਿਊਬ 'ਤੇ ਕਾਫ਼ੀ ਸਰਗਰਮ ਰਹਿੰਦੀ ਸੀ।
ਸੌਂਦੇ ਸਮੇਂ ਕੀਤਾ ਹਮਲਾ
ਪੁਲਸ ਮੁਤਾਬਕ ਗੀਤਾ ਕੁਝ ਦਸਤਾਵੇਜ਼ ਬਣਵਾਉਣ ਦੇ ਸਿਲਸਿਲੇ 'ਚ ਪਿੰਡ ਆਈ ਹੋਈ ਸੀ ਅਤੇ ਆਪਣੇ ਤਾਏ ਦੇ ਘਰ ਰੁਕੀ ਹੋਈ ਸੀ। ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਕਰੀਬ 2 ਵਜੇ ਉਹ ਆਪਣੇ ਪਿਤਾ ਦੇ ਘਰ ਪਹੁੰਚੀ ਅਤੇ ਜਦੋਂ ਉਹ ਗੂੜ੍ਹੀ ਨੀਂਦ 'ਚ ਸੀ, ਤਾਂ ਉਸ ਨੇ ਦਾਤਰ ਨਾਲ ਕਈ ਵਾਰ ਕੀਤੇ, ਜਿਸ ਕਾਰਨ ਅਸ਼ੋਕ ਕੇਵਟ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਵਾਰਦਾਤ ਤੋਂ ਬਾਅਦ ਉਹ ਚੁੱਪਚਾਪ ਆਪਣੇ ਤਾਏ ਦੇ ਘਰ ਜਾ ਕੇ ਸੌਂ ਗਈ ਤਾਂ ਜੋ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ।
ਪੁਲਸ ਕਾਰਵਾਈ
ਸਵੇਰੇ ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ 'ਚ ਦਹਿਸ਼ਤ ਫੈਲ ਗਈ। ਪੁਲਸ ਨੇ ਫੋਰੈਂਸਿਕ ਟੀਮ ਅਤੇ ਡੌਗ ਸਕੁਐਡ ਦੀ ਮਦਦ ਨਾਲ ਜਾਂਚ ਸ਼ੁਰੂ ਕੀਤੀ ਅਤੇ ਵਾਰਦਾਤ 'ਚ ਵਰਤਿਆ ਹਥਿਆਰ ਬਰਾਮਦ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਗੀਤਾ ਕੇਵਟ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਉਸ ਤੋਂ ਪੁੱਛ-ਗਿੱਛ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
