ਜੈਪੁਰ: ਪਤਨੀ ਅਤੇ 3 ਧੀਆਂ ਦਾ ਕਤਲ ਕਰਕੇ ਖਾਟੂ ਸ਼ਿਆਮ ਪੁੱਜਾ ਹੈਵਾਨ ਪਤੀ, ਰੀਂਗਸ ਤੋਂ ਇੰਝ ਫੜਿਆ ਗਿਆ ਕਾਤਲ

Monday, Sep 14, 2026 - 03:11 AM (IST)

ਜੈਪੁਰ: ਪਤਨੀ ਅਤੇ 3 ਧੀਆਂ ਦਾ ਕਤਲ ਕਰਕੇ ਖਾਟੂ ਸ਼ਿਆਮ ਪੁੱਜਾ ਹੈਵਾਨ ਪਤੀ, ਰੀਂਗਸ ਤੋਂ ਇੰਝ ਫੜਿਆ ਗਿਆ ਕਾਤਲ

ਜੈਪੁਰ : ਰਾਜਸਥਾਨ ਦੇ ਜੈਪੁਰ ਦੇ ਕਰਧਨੀ ਇਲਾਕੇ ਵਿੱਚ ਆਪਣੀ ਪਤਨੀ ਅਤੇ ਤਿੰਨ ਧੀਆਂ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ੀ ਰਾਹੁਲ ਝਾਅ ਨੂੰ ਪੁਲਸ ਨੇ ਰੀਂਗਸ ਤੋਂ ਹਿਰਾਸਤ ਵਿੱਚ ਲੈ ਲਿਆ ਹੈ। ਦੋਸ਼ੀ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ 25 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। 

ਘਰ 'ਚ ਸੁੱਤੀਆਂ ਪਤਨੀ ਤੇ ਧੀਆਂ 'ਤੇ ਪੱਥਰ ਨਾਲ ਕੀਤਾ ਵਾਰ 

ਜਾਣਕਾਰੀ ਅਨੁਸਾਰ, ਵੀਰਵਾਰ ਦੇਰ ਰਾਤ ਤੋਂ ਸ਼ੁੱਕਰਵਾਰ ਤੜਕੇ ਦਰਮਿਆਨ ਰਾਹੁਲ ਨੇ ਘਰ ਵਿੱਚ ਸੁੱਤੀਆਂ ਆਪਣੀ ਪਤਨੀ ਗੀਤਾ ਝਾਅ ਅਤੇ ਤਿੰਨ ਧੀਆਂ ਨੰਦਿਨੀ (23), ਰਾਧਿਕਾ (18) ਤੇ ਗੌਰੀ (14) ਦੇ ਸਿਰ ਅਤੇ ਚਿਹਰੇ 'ਤੇ ਪੱਥਰ ਨਾਲ ਵਾਰ ਕਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਵਾਰਦਾਤ ਤੋਂ ਬਾਅਦ ਵੀ ਉਸ ਨੇ ਆਮ ਵਾਂਗ ਸਵੇਰੇ ਦੁੱਧ ਲਿਆ, ਆਪਣੇ ਪਿਤਾ ਲਕਸ਼ਮੀਨਾਥ ਲਈ ਚਾਹ ਬਣਾਈ ਅਤੇ ਉਨ੍ਹਾਂ ਨੂੰ ਪਿਆਉਣ ਤੋਂ ਬਾਅਦ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ : ਪੱਛਮੀ ਬੰਗਾਲ ’ਚ 252 ਮਦਰੱਸਿਆਂ ਨੂੰ ਬੰਦ ਕਰਨ ਦਾ ਹੁਕਮ, 100 ਹੋਰਨਾਂ ਨੂੰ ਕਾਰਨ ਦੱਸੋ ਨੋਟਿਸ 

ਦਰਸ਼ਨ ਕਰਨ ਤੋਂ ਬਾਅਦ ਹੋਟਲ 'ਚ ਰੁਕਿਆ, ਅੰਗੂਠੀ ਵੇਚਣ ਦੀ ਕੀਤੀ ਕੋਸ਼ਿਸ਼ 

ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਜੈਪੁਰ ਤੋਂ ਭੱਜ ਕੇ ਖਾਟੂ ਸ਼ਿਆਮਜੀ ਪਹੁੰਚਿਆ, ਜਿੱਥੇ ਮੰਦਰ ਵਿੱਚ ਦਰਸ਼ਨ ਕਰਨ ਤੋਂ ਬਾਅਦ ਉਹ ਇੱਕ ਹੋਟਲ ਵਿੱਚ ਰੁਕਿਆ। ਪੈਸੇ ਖ਼ਤਮ ਹੋਣ 'ਤੇ ਉਸ ਨੇ ਹੋਟਲ ਮਾਲਕ ਨੂੰ ਆਪਣੀ ਅੰਗੂਠੀ ਵੇਚ ਕੇ 500 ਰੁਪਏ ਮੰਗੇ, ਪਰ ਹੋਟਲ ਮਾਲਕ ਨੇ ਅੰਗੂਠੀ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਹ ਰੀਂਗਸ ਪਹੁੰਚ ਗਿਆ, ਜਿੱਥੇ ਸੀ. ਐੱਸ. ਟੀ. (CST) ਦੀ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਉਸ ਨੂੰ ਦਬੋਚ ਲਿਆ। 

ਕਰਜ਼ੇ 'ਚ ਡੁੱਬਾ ਸੀ ਦੋਸ਼ੀ, ਕਤਲ ਦੀ ਵਜ੍ਹਾ ਸਪੱਸ਼ਟ ਨਹੀਂ 

ਪੁਲਸ ਦੀ ਸ਼ੁਰੂਆਤੀ ਪੁੱਛਗਿੱਛ ਵਿੱਚ ਰਾਹੁਲ ਨੇ ਖ਼ੁਦ ਦੇ ਕਰਜ਼ੇ ਵਿੱਚ ਡੁੱਬੇ ਹੋਣ ਦੀ ਗੱਲ ਮੰਨੀ ਹੈ, ਪਰ ਉਹ ਕਤਲ ਕਰਨ ਦਾ ਕੋਈ ਸਪੱਸ਼ਟ ਕਾਰਨ ਨਹੀਂ ਦੱਸ ਸਕਿਆ। ਪੁੱਛਗਿੱਛ ਦੌਰਾਨ ਉਸ ਨੇ ਕਿਹਾ, "ਇਹ ਕਿਵੇਂ ਹੋਇਆ, ਮੈਨੂੰ ਨਹੀਂ ਪਤਾ"। ਪੁਲਸ ਅਨੁਸਾਰ ਦੋਸ਼ੀ ਸ਼ੇਅਰ ਟ੍ਰੇਡਿੰਗ ਕਰਦਾ ਸੀ ਅਤੇ ਘਟਨਾ ਤੋਂ ਤਿੰਨ ਦਿਨ ਪਹਿਲਾਂ ਉਸ ਨੇ ਗੁਆਂਢ ਦੀ ਇੱਕ ਔਰਤ ਤੋਂ 25 ਹਜ਼ਾਰ ਰੁਪਏ ਉਧਾਰ ਲਏ ਸਨ। ਇਹ ਕਾਰਵਾਈ ਪੁਲਸ ਕਮਿਸ਼ਨਰ ਸਚਿਨ ਮਿੱਤਲ ਦੇ ਨਿਰਦੇਸ਼ਾਂ ਹੇਠ, ਸਪੈਸ਼ਲ ਕਮਿਸ਼ਨਰ ਓਮ ਪ੍ਰਕਾਸ਼ ਦੀ ਨਿਗਰਾਨੀ ਅਤੇ ਡੀ.ਸੀ.ਪੀ. ਵੈਸਟ ਪ੍ਰਸ਼ਾਂਤ ਕਿਰਨ ਦੀ ਮਾਨੀਟਰਿੰਗ ਵਿੱਚ ਅੰਜਾਮ ਦਿੱਤੀ ਗਈ ਹੈ। ਪੁਲਸ ਮਾਮਲੇ ਦੀ ਅੱਗੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਸਰਹਿੰਦ ਹਾਈਵੇਅ 'ਤੇ ਭਿਆਨਕ ਸੜਕ ਹਾਦਸਾ! 2 ਨੌਜਵਾਨਾਂ ਦੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News