ਨਸ਼ੀਲੀ ਗੋਲੀਆਂ ਅਤੇ ਹੈਰੋਇਨ ਸਣੇ 3 ਕਾਬੂ

Saturday, Sep 05, 2026 - 04:29 PM (IST)

ਨਸ਼ੀਲੀ ਗੋਲੀਆਂ ਅਤੇ ਹੈਰੋਇਨ ਸਣੇ 3 ਕਾਬੂ

ਫ਼ਰੀਦਕੋਟ (ਜਗਦੀਸ਼) : ਦੋ ਪੁਲਸ ਪਾਰਟੀਆਂ ਨੇ ਤਿੰਨ ਮੁਲਜ਼ਮਾਂ ਨੂੰ ਨਸ਼ੀਲੇ ਪਦਾਰਥ ਬਰਾਮਦ ਕਰਕੇ ਗ੍ਰਿਫ਼ਤਾਰ ਕੀਤਾ ਹੈ। ਪਹਿਲੇ ਮਾਮਲੇ 'ਚ ਸਹਾਇਕ ਥਾਣੇਦਾਰ ਸੁਰਿੰਦਰਜੀਤ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਗੁਲਸ਼ਨ ਸਿੰਘ ਵਾਸੀ ਪਿੰਡ ਸੂਰਘੂਰੀ ਨੂੰ 30 ਨਸ਼ੀਲੀ ਗੋਲੀਆ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਨੇ ਦੱਸਿਆ ਕਿ ਇਸਦੀ ਗ੍ਰਿਫ਼ਤਾਰੀ ਗਸ਼ਤ ਦੌਰਾਨ ਪਿੰਡ ਚੈਨਾ ਨੂੰ ਜਾਂਦਿਆਂ ਉਸ ਵੇਲੇ ਕੀਤੀ ਗਈ, ਜਦੋਂ ਇਹ ਪੁਲਸ ਪਾਰਟੀ ਦਾ ਵਾਹਨ ਵੇਖ ਕੇ ਖਿਸਕਣ ਦੀ ਤਾਕ ਵਿੱਚ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸਦੇ ਹੱਥ ਵਿੱਚ ਫੜ੍ਹੇ ਲਿਫਾਫੇ ਦੀ ਜਦ ਤਲਾਸ਼ੀ ਲਈ ਗਈ ਤਾਂ ਇਸ ਵਿੱਚੋਂ ਉਕਤ ਮਾਤਰਾ 'ਚ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ।

ਦੂਸਰੇ ਮਾਮਲੇ ਵਿੱਚ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਨੇ ਪਿੰਡ ਬਿਸ਼ਨੰਦੀ ਨਿਵਾਸੀ ਇਕਬਾਲ ਸਿੰਘ ਅਤੇ ਕਰੀਰਵਾਲੀ ਨਿਵਾਸੀ ਖੁਸ਼ਵਿੰਦਰ ਸਿੰਘ ਪਾਸੋਂ 52 ਗ੍ਰਾਮ ਹੈਰੋਇਨ ਬਰਾਮਦ ਕਰਕੇ ਦੋਹਾਂ ਨੂੰ ਹੀ ਬਿਸ਼ਨੰਦੀ ਰੋਡ ਕਰੀਰਵਾਲੀ ਤੋਂ ਗ੍ਰਿਫ਼ਤਾਰ ਕਰਕੇ ਥਾਣਾ ਜੈਤੋ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਪੁਲਸ ਪਾਰਟੀ ਗਸ਼ਤ 'ਤੇ ਸੀ ਤਾਂ ਬਿਸ਼ਨੰਦੀ ਪਿੰਡ ਜਾਂਦਿਆਂ ਸੜਕ ਦੇ ਸੱਜੇ ਪਾਸੇ ਬਣੇ ਪੱਕੇ ਥੜ੍ਹੇ 'ਤੇ ਦੋ ਨੌਜਵਾਨ ਸ਼ੱਕੀ ਹਾਲਤ ਵਿੱਚ ਬੈਠੇ ਦਿਖਾਈ ਦਿੱਤੇ। ਇਹ ਦੋਨੋਂ ਪੁਲਸ ਪਾਰਟੀ ਵੇਖ ਕੇ ਕਾਹਲੀ ਨਾਲ ਉੱਠ ਕੇ ਆਪਣਾ ਮੋਟਰਸਾਈਕਲ ਸਟਾਰਟ ਕਰਕੇ ਭੱਜਣ ਲੱਗੇ ਤਾਂ ਇਨ੍ਹਾਂ ਦੋਹਾਂ ਨੂੰ ਕਾਬੂ ਕਰਕੇ ਜਦ ਤਲਾਸ਼ੀ ਲਈ ਗਈ ਤਾਂ ਇ੍ਹਨ੍ਹਾਂ ਪਾਸੋਂ ਉਕਤ ਮਾਤਰਾ ਵਿੱਚ ਹੈਰੋਇਨ ਬਰਾਮਦ ਹੋਣ 'ਤੇ ਮੁਲਜ਼ਮਾਂ ਦੀ ਪਛਾਣ ਉਕਤ ਅਨੁਸਾਰ ਗ੍ਰਿਫ਼ਤਾਰ ਕਰ ਲਿਆ ਗਿਆ।


author

Babita

Content Editor

Related News