BSF ਸਿਪਾਹੀ ਨੇ ਪਤਨੀ ਨੂੰ ਕਤਲ ਕਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ

Friday, Sep 11, 2026 - 02:39 PM (IST)

BSF ਸਿਪਾਹੀ ਨੇ ਪਤਨੀ ਨੂੰ ਕਤਲ ਕਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ

ਫਾਜ਼ਿਲਕਾ (ਨਾਗਪਾਲ) : ਥਾਣਾ ਸਦਰ ਫਾਜ਼ਿਲਕਾ ਪੁਲਸ ਨੇ ਬੀ. ਐੱਸ. ਐੱਫ਼. ਹੈਡਕੁਆਰਟਰਾਂ 'ਚ ਇਕ ਸਿਪਾਹੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ਖ਼ੁਦ ਵੱਲੋਂ ਖ਼ੁਦਕਸ਼ੀ ਕੀਤੇ ਜਾਣ 'ਤੇ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਫਾਜ਼ਿਲਕਾ ਦੇ ਐੱਸ. ਐੱਚ. ਓ. ਹਰਦੇਵ ਸਿੰਘ ਬੇਦੀ ਨੇ ਦੱਸਿਆ ਕਿ ਪੁਲਸ ਨੂੰ ਰਸੀਕ ਕੁਮਾਰ ਕਮਾਂਡੈਂਟ ਬੀ. ਐੱਸ. ਐੱਫ਼ ਨੇ ਦੱਸਿਆ ਕਿ ਬੀ. ਐੱਸ. ਐੱਫ਼. ਹੈਡਕੁਆਰਟਰ ਦੇ ਕਮਰੇ 'ਚ ਸਿਪਾਹੀ ਦਿਨੇਸ਼ ਕੁਮਾਰ ਨੇ ਅੱਜ ਸਵੇਰੇ ਆਪਣੀ ਪਤਨੀ ਪਿੰਕੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ।

ਇਸ ਤੋਂ ਬਾਅਦ ਖ਼ੁਦ ਵੀ ਪੱਖੇ ਨਾਲ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਸਿਪਾਹੀ ਵੱਲੋਂ ਆਪਣੀ ਪਤਨੀ ਦਾ ਕਤਲ ਦਾ ਕਾਰਨ ਝਗੜਾ ਦੱਸਿਆ ਗਿਆ ਹੈ। ਪੁਲਸ ਨੇ ਸਿਪਾਹੀ ਦਿਨੇਸ਼ ਕੁਮਾਰ ਥਾਣਾ ਮਖਾਨਪੁਰ, ਜ਼ਿਲ੍ਹਾ ਫਿਰੋਜ਼ਾਬਾਦ ਵਾਸੀ ਯੂ. ਪੀ. ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
 


author

Babita

Content Editor

Related News