''ਡਾਂਸ ਕਲਾਸ'' ਪਿੱਛੇ ਪਤਨੀ ਨੇ ਖਾਣਾ ਬਣਾਉਣ ਤੋਂ ਕੀਤਾ ਇਨਕਾਰ ! ਗੁੱਸੇ ''ਚ ਧੁੱਤ ਪਤੀ ਨੇ ਜੋ ਕੀਤਾ...
Saturday, Sep 05, 2026 - 02:26 PM (IST)
ਨਾਗਪੁਰ- ਮਹਾਰਾਸ਼ਟਰ ਦੇ ਨਾਗਪੁਰ 'ਚ ਇਕ ਪਤੀ ਨੇ ਖਾਣਾ ਬਣਾਉਣ ਤੋਂ ਇਨਕਾਰ ਕਰਨ 'ਤੇ ਪਤਨੀ ਦੀ ਕੁੱਟਮਾਰ ਕਰ ਦਿੱਤੀ। ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਘਟਨਾ ਵੀਰਵਾਰ ਰਾਤ ਜਿੰਗਾਬਾਈ ਟਾਕਲੀ ਸਥਿਤ ਘਰ 'ਚ ਵਾਪਰੀ। ਦੋਸ਼ੀ ਦੀ ਪਛਾਣ ਕ੍ਰਿਸ਼ਨਕਾਂਤ ਯਾਦਵ ਵਜੋਂ ਹੋਈ ਹੈ। ਪੁਲਸ ਅਨੁਸਾਰ ਕ੍ਰਿਸ਼ਨਕਾਂਤ ਰਾਤ 9.45 ਵਜੇ ਘਰ ਆਇਆ ਸੀ। ਉਸ ਨੇ ਪਤਨੀ ਯਾਮਿਨੀ ਨੂੰ ਆਪਣੇ ਤੇ ਬੱਚਿਆਂ ਲਈ ਖਾਣਾ ਬਣਾਉਣ ਲਈ ਕਿਹਾ। ਯਾਮਿਨੀ ਗਣੇਸ਼ ਉਤਸਵ ਸਮਾਰੋਹ ਤੋਂ ਪਹਿਲੇ ਡਾਂਸ ਪ੍ਰੈਕਟਿਸ ਕਰਨ ਲਈ ਨਿਕਲਣ ਦੀ ਤਿਆਰੀ ਕਰ ਰਹੀ ਸੀ।
ਉਸ ਨੇ ਖਾਣਾ ਬਣਾਉਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਪੁਲਸ ਨੇ ਪਤੀ ਨੂੰ ਕਤਲ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਅਨੁਸਾਰ, ਬਹਿਸ ਦੌਰਾਨ ਕ੍ਰਿਸ਼ਨਕਾਂਤ ਨੇ ਯਾਮਿਨੀ ਦਾ ਗਲਾ ਫੜ ਲਿਆ। ਉਸ ਨੇ ਯਾਮਿਨੀ ਨੂੰ ਕਈ ਵਾਰ ਘਸੁੰਨ ਮਾਰੇ ਅਤੇ ਬਿਸਤਰ 'ਤੇ ਸੁੱਟ ਦਿੱਤਾ। ਯਾਮਿਨੀ ਨੇ ਬੇਚੈਨੀ ਦੀ ਸ਼ਿਕਾਇਤ ਕੀਤੀ ਤਾਂ ਕ੍ਰਿਸ਼ਨਕਾਂਤ ਦਵਾਈਆਂ ਲੈਣ ਲਈ ਬਾਹਰ ਗਿਆ। ਹਾਲਤ ਵਿਗੜਨ 'ਤੇ ਕ੍ਰਿਸ਼ਨਕਾਂਤ ਯਾਮਿਨੀ ਨੂੰ ਹਸਪਤਾਲ ਲੈ ਗਿਆ। ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੋਸਟਮਾਰਟਮ ਰਿਪੋਰਟ 'ਚ ਗਰਦਨ ਦੀ ਹੱਡੀ 'ਚ ਫ੍ਰੈਕਚਰ ਅਤੇ ਅੰਤੜੀਆਂ ਨੂੰ ਗੰਭੀਰ ਨੁਕਸਾਨ ਸਾਹਮਣੇ ਆਇਆ। ਰਿਪੋਰਟ 'ਚ ਗਲਾ ਦਬਾਉਣ ਅਤੇ ਪੇਟ 'ਚ ਗੰਭੀਰ ਸੱਟ ਦੇ ਸੰਕੇਤ ਵੀ ਮਿਲੇ। ਕ੍ਰਿਸ਼ਨਕਾਂਤ ਅਤੇ ਯਾਮਿਨੀ ਕਰੀਬ ਇਕ ਸਾਲ ਪਹਿਲਾਂ ਉੱਤਰ ਪ੍ਰਦੇਸ਼ ਤੋਂ ਨਾਗਪੁਰ ਆਏ ਸਨ। ਕ੍ਰਿਸ਼ਨਕਾਂਤ ਇਕ ਬੀਮਾ ਕੰਪਨੀ 'ਚ ਕੰਮ ਕਰਦਾ ਹੈ, ਜਦੋਂ ਕਿ ਯਾਮਿਨੀ ਹਾਊਸ ਵਾਈਫ ਸੀ। ਦੋਵਾਂ ਦੇ ਇਕ ਬੇਟਾ ਅਤੇ ਇਕ ਬੇਟੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
