ਜੈਪੁਰ ’ਚ ਵੱਡੀ ਵਾਰਦਾਤ: ਪੱਥਰ ਮਾਰ-ਮਾਰ ਵਿਅਕਤੀ ਨੇ ਕਰ ''ਤਾ ਪਤਨੀ ਤੇ 3 ਧੀਆਂ ਦਾ ਕਤਲ, ਫਿਰ ਪਿਓ ਨੂੰ...
Saturday, Sep 12, 2026 - 07:47 AM (IST)
ਜੈਪੁਰ (ਏਜੰਸੀ) : ਜੈਪੁਰ ਦੇ ਕਰਧਨੀ ਇਲਾਕੇ ਵਿਚ ਵੀਰਵਾਰ ਰਾਤ ਪਤੀ ਨੇ ਆਪਣੀ ਪਤਨੀ ਅਤੇ 3 ਧੀਆਂ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਵਿਅਕਤੀ ਨੇ ਚਾਰਾਂ ਦਾ ਸਿਰ ’ਤੇ ਪੱਥਰ ਮਾਰ-ਮਾਰ ਕੇ ਕਤਲ ਕੀਤਾ ਹੈ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੁਲਜ਼ਮ ਸ਼ੁੱਕਰਵਾਰ ਸਵੇਰੇ ਆਪਣੇ ਬਜ਼ੁਰਗ ਪਿਓ ਨੂੰ ਚਾਹ ਪਿਲਾ ਕੇ ਘਰੋਂ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੈਕਟ ਬੰਦ ਖਾਣੇ 'ਤੇ ਲੱਗੇਗਾ ਵੱਡਾ 'Red Warning Label', ਬੱਚਿਆਂ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਸਖ਼ਤ
ਮਾਮਲੇ ਦੀ ਜਾਂਚ ਦੌਰਾਨ ਡੀ. ਸੀ. ਪੀ. ਵੈਸਟ ਪ੍ਰਸ਼ਾਂਤ ਕਿਰਨ ਨੇ ਦੱਸਿਆ ਕਿ ਸਵੇਰੇ 10 ਵਜੇ ਸੂਚਨਾ ਮਿਲੀ ਕਿ ਗੋਵਿੰਦ ਵਾਟਿਕਾ ਪਲਾਟ ਨੰਬਰ- ਏ-169 ਵਿਚ ਰਾਹੁਲ ਝਾਅ ਨੇ ਆਪਣੀ ਪਤਨੀ ਗੀਤਾ ਝਾਅ (40), ਧੀ ਨੰਦਨੀ (22), ਰਾਧਿਕਾ (17) ਅਤੇ ਗਿਰੀਸ਼ ਉਰਫ਼ ਗੌਰੀ (14) ਦਾ ਕਤਲ ਕਰ ਦਿੱਤਾ ਹੈ। ਵਾਰਦਾਤ ਤੋਂ ਬਾਅਦ ਪੁਲਸ ਨੂੰ ਗੀਤਾ ਦੀ ਦੇਹ ਮਕਾਨ ਦੀ ਪਹਿਲੀ ਮੰਜ਼ਿਲ ’ਤੇ ਬਣੇ ਕਮਰੇ ਵਿਚੋਂ ਬਰਾਮਦ ਹੋਈ, ਜਦਕਿ 3 ਧੀਆਂ ਦੀਆਂ ਲਾਸ਼ਾਂ ਗਰਾਊਂਡ ਫਲੋਰ ’ਤੇ 2 ਕਮਰਿਆਂ ਵਿਚੋਂ ਮਿਲੀਆਂ ਹਨ। ਅਜਿਹੇ ਵਿਚ ਖ਼ਦਸ਼ਾ ਹੈ ਕਿ ਰਾਹੁਲ ਨੇ ਰਾਤ ਨੂੰ ਸੌਂਦੇ ਸਮੇਂ ਪਤਨੀ ਅਤੇ ਧੀਆਂ ਨੂੰ ਮੌਤ ਦੇ ਘਾਟ ਉਤਾਰਿਆ।
ਇਹ ਵੀ ਪੜ੍ਹੋ : 1 ਕਰੋੜ ਔਰਤਾਂ ਦੇ ਖਾਤੇ 'ਚ ਆਉਣਗੇ 1-1 ਲੱਖ ਰੁਪਏ; ਚੋਣਾਂ ਤੋਂ ਪਹਿਲਾਂ ਯੋਗੀ ਸਰਕਾਰ ਦਾ ਵੱਡਾ ਐਲਾਨ
ਮਾਮਲੇ ਦੀ ਜਾਂਚ ਕਰਦੇ ਹੋਏ ਪੁਲਸ ਨੂੰ ਕਤਲ ਵਿਚ ਵਰਤਿਆ ਪੱਥਰ ਵੀ ਮਿਲ ਗਿਆ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮ ਨੇ ਸਵੇਰੇ 7 ਵਜੇ ਦੁੱਧ ਵਾਲੇ ਤੋਂ ਦੁੱਧ ਵੀ ਲਿਆ ਸੀ। ਇਸ ਤੋਂ ਬਾਅਦ ਬਜ਼ੁਰਗ ਪਿਓ ਲਕਸ਼ਮੀਨਾਥ ਝਾਅ ਨੂੰ ਚਾਹ ਬਣਾ ਕੇ ਪਿਲਾਈ ਸੀ ਅਤੇ ਫਿਰ ਫ਼ਰਾਰ ਹੋ ਗਿਆ। ਮੁਲਜ਼ਮ ਆਪਣਾ ਮੋਬਾਈਲ ਵੀ ਸਵਿੱਚ ਆਫ਼ ਕਰ ਕੇ ਘਰ ਹੀ ਛੱਡ ਗਿਆ। ਇਕੱਠੀ ਕੀਤੀ ਜਾ ਰਹੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਰਾਹੁਲ 3 ਦਿਨ ਪਹਿਲਾਂ ਹੀ ਗੁਜਰਾਤ ਤੋਂ ਪਰਤਿਆ ਸੀ ਅਤੇ ਹੁਣ ਉਹ ਵਾਰਦਾਤ ਤੋਂ ਫ਼ਰਾਰ ਭੱਜ ਗਿਆ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਟਰੱਕ-SUV ਗੱਡੀ ਦੀ ਭਿਆਨਕ ਟੱਕਰ, 8 ਲੋਕਾਂ ਦੀ ਮੌਤ, ਉੱਡੇ ਪਰਖੱਚੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
