ਪੰਜਾਬ ''ਚ ਮੁੰਡੇ ਦਾ ਕਤਲ! ਕਾਤਲ ਨੇ 12 ਬੋਰ ਲਾਇਸੰਸੀ ਰਾਈਫ਼ਲ ਨਾਲ ਵਰ੍ਹਾਈਆਂ ਗੋਲ਼ੀਆਂ

Friday, Sep 04, 2026 - 05:08 PM (IST)

ਪੰਜਾਬ ''ਚ ਮੁੰਡੇ ਦਾ ਕਤਲ! ਕਾਤਲ ਨੇ 12 ਬੋਰ ਲਾਇਸੰਸੀ ਰਾਈਫ਼ਲ ਨਾਲ ਵਰ੍ਹਾਈਆਂ ਗੋਲ਼ੀਆਂ

ਲਹਿਰਾਗਾਗਾ (ਗਰਗ)- ਪਿੰਡ ਡਸਕਾ ਵਿਚ ਜ਼ਮੀਨ ਦੀ ਵੱਟ ਨੂੰ ਲੈ ਕੇ ਚੱਲ ਰਹੀ ਪੁਰਾਣੀ ਰੰਜਿਸ਼ ਦੇ ਕਾਰਨ ਇਕ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਪ੍ਰਕਾਸ਼ ਸਿੰਘ (39-40) ਪੁੱਤਰ ਨੇਕ ਸਿੰਘ ਵਾਸੀ ਡਸਕਾ ਵਜੋਂ ਹੋਈ ਹੈ।

ਪੁਲਸ ਅਨੁਸਾਰ ਇਸ ਸਬੰਧੀ ਬੂਟਾ ਸਿੰਘ ਪੁੱਤਰ ਵਰਿਆਮ ਸਿੰਘ ਵਾਸੀ ਡਸਕਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕ ਪ੍ਰਕਾਸ਼ ਸਿੰਘ ਦੇ ਚਚੇਰੇ ਭਰਾ ਸਤਗੁਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਬਹਾਦਰਪੁਰ, ਥਾਣਾ ਬਰੇਟਾ, ਜ਼ਿਲ੍ਹਾ ਮਾਨਸਾ ਦੇ ਬਿਆਨਾਂ ਦੇ ਆਧਾਰ ’ਤੇ ਦਰਜ ਮਾਮਲੇ ਮੁਤਾਬਕ, ਜ਼ਮੀਨ ਦੀ ਵੱਟ ਸਬੰਧੀ ਪੁਰਾਣੀ ਰੰਜਿਸ਼ ਦੇ ਚੱਲਦਿਆਂ ਬੂਟਾ ਸਿੰਘ ਨੇ ਆਪਣੀ ਲਾਇਸੰਸੀ 12 ਬੋਰ ਰਾਈਫਲ ਨਾਲ ਪ੍ਰਕਾਸ਼ ਸਿੰਘ ’ਤੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਿੰਡ ਰਾਮਗੜ੍ਹ ਸੰਧੂਆਂ ਵਿਖੇ ਸਾਬਕਾ ਸਰਪੰਚ ਅਤੇ ਮੌਜੂਦਾ ਨੰਬਰਦਾਰ ਅਮਰੀਕ ਸਿੰਘ ਦੇ ਕਤਲ ਕੀਤੇ ਜਾਣ ਦੀ ਖ਼ਬਰ ਵੀ ਮਿਲੀ ਹੈ।


author

Anmol Tagra

Content Editor

Related News