ਜੈਪੁਰ ਦੇ ਚਿੜੀਆਘਰ 'ਚ ਟਾਈਗਰ ਦਾ ਹਮਲਾ, ਮਹਿਲਾ ਸਫਾਈ ਕਰਮਚਾਰੀ ਦੀ ਮੌਤ

Wednesday, Sep 02, 2026 - 03:47 PM (IST)

ਜੈਪੁਰ ਦੇ ਚਿੜੀਆਘਰ 'ਚ ਟਾਈਗਰ ਦਾ ਹਮਲਾ, ਮਹਿਲਾ ਸਫਾਈ ਕਰਮਚਾਰੀ ਦੀ ਮੌਤ

ਜੈਪੁਰ (ਏਜੰਸੀ)- ਜੈਪੁਰ ਦੇ ਨਾਹਰਗੜ੍ਹ ਬਾਇਓਲਾਜੀਕਲ ਪਾਰਕ 'ਚ ਬੁੱਧਵਾਰ ਸਵੇਰੇ ਟਾਈਗਰ ਦੇ ਹਮਲੇ 'ਚ ਇਕ ਮਹਿਲਾ ਸਫਾਈ ਕਰਮਚਾਰੀ ਦੀ ਮੌਤ ਹੋ ਗਈ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਦੇ ਅਨੁਸਾਰ, ਮ੍ਰਿਤਕ ਔਰਤ ਦੀ ਪਛਾਣ ਨਾਗਲ ਸੁਸਾਵਤਾਨ ਦੀ ਰਹਿਣ ਵਾਲੀ ਸੁਗਨਾ ਦੇਵੀ ਵਜੋਂ ਹੋਈ ਹੈ, ਜੋ ਪਾਰਕ 'ਚ ਸਫਾਈ ਅਤੇ ਰੱਖ-ਰਖਾਅ ਦਾ ਕੰਮ ਕਰਦੀ ਸੀ। ਅਧਿਕਾਰੀਆਂ ਦੇ ਅਨੁਸਾਰ, ਬੁੱਧਵਾਰ ਸਵੇਰੇ ਲਗਭਗ 6 ਤੋਂ 7 ਔਰਤਾਂ ਵਾੜਾ ਨੰਬਰ 16 'ਚ ਘਾਹ ਕੱਟ ਰਹੀਆਂ ਸਨ, ਉਸੇ ਦੌਰਾਨ ਟਾਈਗਰ "ਸ਼ਿਵਾਜੀ" ਅਚਾਨਕ ਵਾੜੇ 'ਚ ਦਾਖਲ ਹੋ ਗਿਆ, ਜਿਸ ਨਾਲ ਔਰਤਾਂ 'ਚ ਭਾਜੜ ਪੈ ਗਈ।

ਸੁਗਨਾ ਦੇ ਨਾਲ ਆਈ ਇਕ ਔਰਤ ਕਮਲਾ ਦੇਵੀ ਨੇ ਕਿਹਾ ਕਿ ਸਾਰੀਆਂ ਔਰਤਾਂ ਆਪਣੀ ਜਾਨ ਬਚਾਉਣ ਲਈ ਭੱਜਆਂ, ਪਰ ਟਾਈਗਰ ਨੇ ਸੁਗਨਾ ਦੀ ਗਰਦਨ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਕਮਲਾ ਨੇ ਕਿਹਾ ਕਿ ਬਾਕੀ ਔਰਤਾਂ ਨੇ 'ਫੇਸਿੰਗ' ਅਤੇ ਦਰੱਖਤ 'ਤੇ ਚੜ੍ਹ ਕੇ ਆਪਣੀ ਜਾਨ ਬਚਾਈ। ਅਧਿਕਾਰੀਆਂ ਦੇ ਅਨੁਸਾਰ, ਸੂਚਨਾ ਮਿਲਣ ਤੋਂ ਤੁਰੰਤ ਬਾਅਦ ਜੰਗਲਾਤ ਵਿਭਾਗ ਦੀ ਇਕ ਟੀਮ ਪਹੁੰਚੀ ਅਤੇ ਟਾਈਗਰ ਨੂੰ ਕਾਬੂ ਕਰ ਕੇ ਔਰਤ ਦੇ ਲਾਸ਼ ਨੂੰ ਉਸ ਦੇ ਕਬਜ਼ੇ 'ਚੋਂ ਛੁਡਾਇਆ। ਇਸ ਤੋਂ ਬਾਅਦ 'ਫੇਸਿੰਗ' ਅਤੇ ਦਰੱਖਤ 'ਤੇ ਚੜ੍ਹੀਆਂ ਔਰਤਾਂ ਨੂੰ ਸੁਰੱਖਿਅਤ ਬਚਾਇਆ ਗਿਆ।

ਡਿਪਟੀ ਜੰਗਲਾਤ ਰੱਖਿਅਕ ਆਸ਼ੀਸ਼ ਵਿਆਸ ਨੇ ਦੱਸਿਆ ਕਿ ਜਦੋਂ ਔਰਤਾਂ ਘਾਹ ਕੱਟ ਰਹੀਆਂ ਸਨ, ਤਾਂ ਜੰਗਲਾਤ ਰੱਖਿਅਕ ਹੰਸਾ ਨੇ ਵਾੜੇ ਦਾ ਗੇਟ ਖੋਲ੍ਹ ਦਿੱਤਾ, ਉਸ ਨੂੰ ਪਤਾ ਨਹੀਂ ਸੀ ਕਿ ਔਰਤਾਂ ਅੰਦਰ ਮੌਜੂਦ ਹਨ। ਵਿਆਸ ਨੇ ਕਿਹਾ,"ਘਟਨਾ ਸਮੇਂ ਮੌਜੂਦ ਲੋਕਾਂ ਤੋਂ ਬਿਆਨ ਲਏ ਜਾ ਰਹੇ ਹਨ, ਅਤੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।" ਉਨ੍ਹਾਂ ਅੱਗੇ ਕਿਹਾ ਕਿ ਜਾਂਚ ਸਹਾਇਕ ਜੰਗਲਾਤ ਰੱਖਿਅਕ ਨੂੰ ਸੌਂਪੀ ਗਈ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਆਪਣੀ ਮੁੱਢਲੀ ਜਾਂਚ 'ਚ ਵਾੜੇ ਦੇ ਖੁੱਲ੍ਹੇ ਰਹਿਣ ਅਤੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ 'ਚ ਲਾਪਰਵਾਹੀ ਦਾ ਸ਼ੱਕ ਜਤਾਇਆ ਹੈ। ਸਫਾਈ ਜਾਂ ਰੱਖ-ਰਖਾਅ ਤੋਂ ਪਹਿਲਾਂ ਟਾਈਗਰਾਂ ਨੂੰ ਆਮ ਤੌਰ 'ਤੇ ਸੁਰੱਖਿਅਤ ਜਗ੍ਹਾ 'ਤੇ ਬੰਦ ਕੀਤਾ ਜਾਂਦਾ ਹੈ। ਆਮੇਰ ਦੇ ਸਟੇਸ਼ਨ ਹਾਊਸ ਅਫਸਰ ਰਾਜੇਂਦਰ ਗੋਦਾਰਾ ਨੇ ਦੱਸਿਆ ਕਿ ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਔਰਤਾਂ ਵਾੜੇ 'ਚ ਕਿਵੇਂ ਦਾਖਲ ਹੋਈਆਂ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਗਈ ਸੀ ਜਾਂ ਨਹੀਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News