ਕਾਰ ਟਰੱਕ ’ਚ ਵੱਜੀ, 3 ਜ਼ਖਮੀ

Saturday, Sep 05, 2026 - 06:37 PM (IST)

ਕਾਰ ਟਰੱਕ ’ਚ ਵੱਜੀ, 3 ਜ਼ਖਮੀ

ਬਟਾਲਾ (ਸਾਹਿਲ, ਯੋਗੀ)- ਬੀਤੀ ਰਾਤ ਇਕ ਕਾਰ ਦੇ ਟਰੱਕ ’ਚ ਵੱਜਣ ਨਾਲ ਤਿੰਨ ਜਣਿਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਦੇ ਮੁਤਾਬਕ ਅੰਮ੍ਰਿਤਸਰ ਦੇ ਰਹਿਣ ਵਾਲੇ ਤਿੰਨ ਨੌਜਵਾਨ ਹੈਪੀ ਪੁੱਤਰ ਓਮ ਪ੍ਰਕਾਸ਼, ਕਰਣ ਪੁੱਤਰ ਰਾਕੇਸ਼ ਕੁਮਾਰ ਤੇ ਰਾਹੁਲ ਪੁੱਤਰ ਮੀਰ ਚੰਦ ਜੋ ਹਿਮਾਚਲ ਪ੍ਰਦੇਸ਼ ਸਥਿਤ ਮਾਂ ਬਗਲਾਮੁਖੀ ਦੇ ਮੰਦਰ ਤੋਂ ਮੱਥਾ ਟੇਕਣ ਉਪਰੰਤ ਵਾਪਸ ਘਰਾਂ ਨੂੰ ਪਰਤ ਰਹੇ ਸਨ। ਜਦੋਂ ਇਨਾਂ ਦੀ ਕਾਰ ਬਟਾਲਾ ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਸਥਿਤ ਮਾਰੂਤੀ ਕਾਰਾਂ ਦੇ ਸ਼ੋਅ ਰੂਮ ਕੋਲ ਪਹੁੰਚੀ ਤਾਂ ਇਥੇ ਇਹ ਇਕ ਟਰੱਕ ਵਿਚ ਜਾ ਵੱਜੀ, ਜਿਸ ਨੇ ਉਕਤ ਤਿੰਨੋਂ ਨੌਜਵਾਨ ਜ਼ਖਮੀ ਹੋ ਗਏ। ਜਦਕਿ ਕਾਰ ਬੁਰੀ ਤਰਾਂ ਚਕਨਾਚੂਰ ਹੋ ਗਈ। ਓਧਰ, ਇਸ ਹਾਦਸੇ ਦੀ ਸੂਚਨਾ ਮਿਲਣ ਉਪਰੰਤ ਮੌਕੇ ’ਤੇ ਪਹੁੰਚੀ ਐਂਬੂਲੈਂਸ 108 ਦੇ ਮੁਲਾਜ਼ਮਾਂ ਉਕਤ ਨੌਜਵਾਨਾਂ ਨੂੰ ਫਸਟ ਏਡ ਦੇਣ ਉਪਰੰਤ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ।


author

Shivani Bassan

Content Editor

Related News