ਮਨੀ ਲਾਂਡਰਿੰਗ ਕੇਸ : ਈ.ਡੀ. ਦੇ ਹੱਥ ਚੜ੍ਹਿਆ ਇਕਬਾਲ ਮਿਰਚੀ ਦਾ ਕਰੀਬੀ ਦੋਸਤ

10/22/2019 1:13:11 PM

ਮੁੰਬਈ— ਅੰਡਰਵਰਲਡ ਡਾਨ ਦਾਊਦ ਇਬਰਾਹਿਮ ਲਈ ਕੰਮ ਕਰ ਚੁਕੇ ਡਰੱਗ ਮਾਫ਼ੀਆ ਇਕਬਾਲ ਮਿਰਚੀ ਦੇ ਖਾਸ ਦੋਸਤ ਅਤੇ ਸਾਥੀ ਹੁਮਾਯੂੰ ਮਰਚੇਂਟ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮੰਗਲਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਮੰਗਲਵਾਰ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਇਹ ਮਿਰਚੀ ਵਿਰੁੱਧ ਚੱਲ ਰਹੇ ਮਨੀ ਲਾਂਡਰਿੰਗ ਕੇਸ 'ਚ ਅੰਡਰਵਰਲਡ ਤੋਂ ਪਹਿਲੀ ਵੱਡੀ ਗ੍ਰਿਫ਼ਤਾਰੀ ਹੈ। ਮਰਚੇਂਟ ਮਿਰਚੀ ਦਾ ਬਚਪਨ ਦਾ ਦੋਸਤ ਸੀ ਅਤੇ ਕੰਮਕਾਜ 'ਚ ਵੀ ਉਸ ਦਾ ਕਾਫ਼ੀ ਨਜ਼ਦੀਕੀ ਵਿਅਕਤੀ ਸੀ। ਉਹ ਮਿਰਚੀ ਲਈ ਪ੍ਰਾਪਰਟੀ ਨਾਲ ਜੁੜਿਆ ਵਪਾਰ ਸੰਭਾਲਦਾ ਸੀ। ਉਸ 'ਤੇ 170 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਦਾ ਦੋਸ਼ ਹੈ। ਉਹ ਰਿਅਲ ਐਸਟੇਟ ਡਿਵੈਲਪਰਜ਼ ਨਾਲ ਡੀਲ ਕਰਦਾ ਸੀ। ਉਸ ਨੇ ਇਹ ਡੀਲ ਵੀ ਕੀਤੀ ਸੀ, ਜਿਸ 'ਚ 9 ਮਿਲੀਅਮ ਦਿਰਹਮ 'ਚ ਮਿਰਚੀ ਦੇ ਪਰਿਵਾਰ ਨੇ ਦੁਬਈ 'ਚ ਫਾਈਵ ਸਟਾਰ ਹੋਟਲ ਖਰੀਦਿਆ ਸੀ। ਦੱਸਿਆ ਜਾਂਦਾ ਹੈ ਕਿ ਸਾਊਥ ਬਾਂਬੇ 'ਚ ਅੰਡਰਵਰਲਡ ਇਮਾਰਤਾਂ ਖਰੀਦ ਕੇ ਰਿਅਲ ਐਸਟੇਟ ਨੂੰ ਵੇਚ ਦਿੰਦਾ ਹੈ ਅਤੇ ਇਸ ਨਾਲ ਮਰਚੇਂਟ ਚੰਗੀ ਤਰ੍ਹਾਂ ਨਾਲ ਜੁੜਿਆ ਹੈ।

ਮਰਚੇਂਟ ਦੀ ਮਿਰਚੀ ਦੀ ਪਤਨੀ ਹਜਰਾ ਅਤੇ ਡੀ. ਕੰਪਨੀ ਨਾਲ ਵੀ ਨਜ਼ਦੀਕੀ ਦੱਸੀ ਜਾਂਦੀ ਹੈ। ਉਹ ਡੀਲ ਕਰਨ ਲਈ ਮੁੰਬਈ ਤੋਂ ਲੰਡਨ ਦਰਮਿਆਨ ਆਉਂਦਾ-ਜਾਂਦਾ ਸੀ। ਉਹ ਵਰਲੀ ਦੀਆਂ ਤਿੰਨ ਪ੍ਰਾਪਰਟੀਆਂ 220 ਕਰੋੜ ਰੁਪਏ 'ਚ ਖਰੀਦਣ ਵਾਲੀ ਕੰਪਨੀ ਸਨਬਲਿੰਕ ਨਾਲ ਵੀ ਜੁੜਿਆ ਸੀ। ਇਸ ਡੀਲ 'ਚੋਂ 170 ਕਰੋੜ ਰੁਪਏ ਮਿਰਚੀ ਨੂੰ ਮਿਲੇ ਸਨ। ਸਨਬਲਿੰਕ ਰਿਅਲ ਐਸਟੇਟ 'ਤੇ ਈ.ਡੀ. ਦੀ ਨਜ਼ਰ ਇਸ ਲਈ ਪਈ, ਕਿਉਂਕਿ ਉਸ ਨੂੰ 2186 ਰੁਪਏ ਲੋਨ ਡੀ.ਐੱਚ.ਐੱਲ.ਐੱਫ. ਤੋਂ ਮਿਲਿਆ ਸੀ। ਡੀ.ਐੱਚ.ਐੱਫ.ਐੱਲ. ਦੇ ਕੈਂਪਸ 'ਚ ਸ਼ਨੀਵਾਰ ਨੂੰ ਛਾਪਾ ਪਿਆ ਸੀ।
ਪਹਿਲਾਂ ਕਿਸੇ ਬਿਲਡਿੰਗ 'ਚ ਮਿਰਚੀ ਦੇ ਪਰਿਵਾਰ ਜਾਂ ਉਸ ਨਾਲ ਜੁੜੇ ਲੋਕਾਂ ਨੂੰ ਰੱਖਿਆ ਜਾਂਦਾ ਸੀ ਅਤੇ ਫਿਰ ਰਿਅਲ ਐਸਟੇਟ ਡਿਵੈਲਪਰਜ਼ ਨਾਲ ਇਮਾਰਤ ਵੇਚਣ ਦੀ ਡੀਲ ਕੀਤੀ ਜਾਂਦੀ ਸੀ। ਉਸ ਨੇ ਦੁਬਈ ਸਨਬਲਿੰਕ ਅਤੇ ਯੂਸੁਫ ਟਰੱਸਟ ਦਰਮਿਆਨ ਡੀਲ ਕਰਵਾਈ। ਜਾਣਕਾਰੀ ਅਨੁਸਾਰ ਕੋਰਟ ਦੇ ਸਾਹਮਣੇ ਪੇਸ਼ ਕਰ ਕੇ ਈ.ਡੀ. ਉਸ ਦੀ ਹਿਰਾਸਤ ਦੀ ਮੰਗ ਕਰੇਗਾ। ਮਰਚੇਂਟ ਤੋਂ ਪਹਿਲਾਂ ਇਕ ਬ੍ਰੋਕਰ ਰੰਜੀਤ ਸਿੰਘ ਅਤੇ ਮੁਹੰਮਦ ਯੂਸੁਫ ਟਰੱਸਟ ਤੋਂ ਹਾਰੂਨ ਆਲਿਮ ਯੂਸੁਫ ਨੂੰ ਗ੍ਰਿਫਤਾਰ ਕੀਤਾ ਜਾ ਚੁਕਿਆ ਹੈ। ਮਿਰਚੀ ਨਾਲ ਕਨੈਕਸ਼ਨ ਦੇ ਸਿਲਸਿਲੇ 'ਚ ਐੱਨ.ਸੀ.ਪੀ. ਨੇਤਾ ਪ੍ਰਫੁੱਲ ਪਟੇਲ ਤੋਂ ਵੀ 12 ਘੰਟੇ ਪੁੱਛ-ਗਿੱਛ ਕੀਤੀ ਗਈ ਸੀ। ਇਸ ਦੌਰਾਨ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਕਬਾਲ ਮੇਮਨ ਅਤੇ ਇਕਬਾਲ ਮਿਰਚੀ ਇਕ ਹੀ ਸ਼ਖਸ ਦੇ ਨਾਂ ਹਨ।


DIsha

Content Editor

Related News