ਕਰੋੜਾਂ ਰੁਪਏ ਦੇ ਕਰਜ਼ ''ਚ ਡੁੱਬਿਆ ਹੈ ਮੋਦੀ ਦਾ ਗੁਜਰਾਤ

03/25/2017 1:30:31 PM

ਗਾਂਧੀਨਗਰ— ਦੇਸ਼ ਦਾ ਸਭ ਤੋਂ ਵਿਕਸਿਤ ਰਾਜ ਗੁਜਰਾਤ ਲੱਖਾਂ ਕਰੋੜਾਂ ਰੁਪਏ ਦੇ ਕਰਜ਼ ''ਚ ਡੁੱਬਿਆ ਹੋਇਆ ਹੈ। ਗੁਜਰਾਤ ਸਰਕਾਰ ਅਨੁਸਾਰ ਇਹ ਕਰਜ਼ਾ ਇਕ ਲੱਖ ਕਰੋੜ ਰੁਪਏ ਤੋਂ ਵੀ ਵਧ ਹੈ ਅਤੇ ਲਗਾਤਾਰ ਵਧ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਕਰਜ਼ ''ਤੇ ਸਰਕਾਰ ਇਕ ਮੋਟੀ ਰਕਮ ਵਿਆਜ਼ ਦੇ ਰੂਪ ''ਚ ਚੁਕਾ ਰਹੀ ਹੈ। ਵਿੱਤ ਮੰਤਰੀ ਨਿਤਿਨ ਪਟੇਲ ਨੇ ਰਾਜ ਵਿਧਾਨ ਸਭਾ ''ਚ ਇਕ ਪ੍ਰਸ਼ਨ ਦੇ ਲਿਖਤੀ ਉੱਤਰ ਦੇ ਜਵਾਬ ''ਚ ਕਿਹਾ ਕਿ 2015-16 ਦੇ ਸੋਧ ਅਨੁਮਾਨ ਅਨੁਸਾਰ ਗੁਜਰਾਤ ''ਤੇ 1,82,000 ਕਰੋੜ ਰੁਪਏ ਦਾ ਜਨਤਕ ਕਰਜ਼ ਹੈ। ਇਹ ਰਾਸ਼ੀ ਪਿਛਲੇ ਸਾਲ ਅਨੁਸਾਰ 18,647 ਕਰੋੜ ਰੁਪਏ ਵਧ ਹੈ।
ਇਸ ਨਾਲ ਪਿਛਲੇ ਵਿੱਤ ਸਾਲ ''ਚ ਰਾਜ ''ਤੇ 1,63,451 ਕਰੋੜ ਰੁਪਏ ਦਾ ਜਨਤਕ ਕਰਜ਼ ਸੀ। ਰਾਜ ਸਰਕਾਰ ਵੱਲੋਂ ਪਿਛਲੇ 2 ਸਾਲਾਂ ਦੌਰਾਨ ਲਏ ਗਏ ਕਰਜ਼ ਦੇ ਪ੍ਰਸ਼ਨ ''ਤੇ ਪਟੇਲ ਨੇ ਕਿਹਾ ਕਿ 2014-15 ''ਚ ਰਾਜ ਸਰਕਾਰ ਨੇ 19,454 ਕਰੋੜ ਰੁਪਏ ਅਤੇ ਇਸ ਤੋਂ ਬਾਅਦ ਸਾਲ ''ਚ 24,852 ਕਰੋੜ ਰੁਪਏ ਦਾ ਕਰਜ਼ ਲਿਆ। ਉਨ੍ਹਾਂ ਨੇ ਦੱਸਿਆ ਕਿ 2014-15 ''ਚ ਰਾਜ ਸਰਕਾਰ ਨੇ 13,061 ਕਰੋੜ ਰੁਪਏ ਵਿਆਜ਼ ਦਿੱਤਾ ਅਤੇ 5,509 ਕਰੋੜ ਰੁਪਏ ਮੁੱਲ ਰਾਸ਼ੀ ਵਾਪਸ ਕੀਤੀ। ਇਸ ਤੋਂ ਬਾਅਦ 2015-16 ''ਚ 14,495 ਕਰੋੜ ਰੁਪਏ ਵਿਆਜ਼ ਦੇ ਦਿੱਤਾ ਅਤੇ 6,205 ਕਰੋੜ ਰੁਪਏ ਮੁੱਲ ਰਾਸ਼ੀ ਅਦਾ ਕੀਤੀ। ਸਰਕਾਰ ਨੇ ਇਸ ਹਫਤੇ ਦੇ ਸ਼ੁਰੂ ''ਚ ਕਿਹਾ ਕਿ ਰਾਜ ਦੀ ਪ੍ਰਤੀ ਵਿਅਕਤੀ ਆਮਦਨ 1.38 ਲੱਖ ਰੁਪਏ ਸਾਲਾਨਾ ਹੈ।


Disha

News Editor

Related News