PM ਮੋਦੀ ਦੇ ਦੌਰੇ ਤੋਂ ਪਹਿਲਾਂ ਪੁਲਸ ਅਲਰਟ! ਮਹਾਨਗਰ ਪਹੁੰਚੀਆਂ ਗੁਜਰਾਤ ਪੁਲਸ ਦੀਆਂ 2 ਕੰਪਨੀਆਂ

Monday, May 20, 2024 - 11:19 AM (IST)

PM ਮੋਦੀ ਦੇ ਦੌਰੇ ਤੋਂ ਪਹਿਲਾਂ ਪੁਲਸ ਅਲਰਟ! ਮਹਾਨਗਰ ਪਹੁੰਚੀਆਂ ਗੁਜਰਾਤ ਪੁਲਸ ਦੀਆਂ 2 ਕੰਪਨੀਆਂ

ਜਲੰਧਰ (ਪੁਨੀਤ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰਚਾਰ ਲਈ 23 ਮਈ ਨੂੰ ਪੰਜਾਬ ਆ ਰਹੇ ਹਨ ਅਤੇ ਇਸੇ ਲੜੀ ਤਹਿਤ 24 ਮਈ ਨੂੰ ਜਲੰਧਰ ਵਿਚ ਰੈਲੀ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਵੱਲੋਂ ਇਸ ਰੈਲੀ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਤੈਅ ਕਰ ਲਿਆ ਗਿਆ ਹੈ, ਜਿਸ ਕਾਰਨ ਪੰਜਾਬ ਵਿਚ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਮੁਸਤੈਦ ਹੋ ਗਈਆਂ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਤੋਂ ਮੰਦਭਾਗੀ ਖ਼ਬਰ! ਤੜਕਸਾਰ ਸਕੂਲ ਜਾ ਰਹੇ ਵਿਦਿਆਰਥੀ ਨਾਲ ਰਾਹ 'ਚ ਹੀ ਵਾਪਰ ਗਿਆ ਭਾਣਾ

ਸਥਾਨਕ ਪੁਲਸ ਪ੍ਰਸ਼ਾਸਨ ਨੇ ਮੋਦੀ ਦੇ ਪ੍ਰੋਗਰਾਮਾਂ ਸਬੰਧੀ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਸੁਰੱਖਿਆ ਪਹਿਲਾਂ ਨਾਲੋਂ ਵੀ ਵਧਾ ਦਿੱਤੀ ਗਈ ਹੈ। ਇਸ ਸਿਲਸਿਲੇ ’ਚ ਆਉਣ ਵਾਲੇ 3-4 ਦਿਨਾਂ ’ਚ ਸੁਰੱਖਿਆ ਪ੍ਰਬੰਧ ਹੋਰ ਵੀ ਸਖ਼ਤ ਨਜ਼ਰ ਆਉਣਗੇ। ਸੁਰੱਖਿਆ ਤਹਿਤ ਚੋਣਾਂ ਅਮਨ-ਅਮਾਨ ਨਾਲ ਕਰਵਾਉਣ ਲਈ ਪੰਜਾਬ ਵਿਚ ਗੁਜਰਾਤ ਪੁਲਸ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਜਲੰਧਰ ਪੁਲਸ ਕਮਿਸ਼ਨਰੇਟ ਅਧੀਨ ਕੰਮ ਕਰਨ ਲਈ ਅੱਜ ਦੋ ਕੰਪਨੀਆਂ ਰੇਲ ਗੱਡੀ ਰਾਹੀਂ ਸਿਟੀ ਰੇਲਵੇ ਸਟੇਸ਼ਨ ’ਤੇ ਪੁੱਜੀਆਂ। ਗੁਜਰਾਤ ਪੁਲਸ ਦੇ ਜਵਾਨਾਂ ਦੀਆਂ ਉਪਰੋਕਤ ਕੰਪਨੀਆਂ ਜਲੰਧਰ ’ਚ ਤਾਇਨਾਤ ਹੋਣਗੀਆਂ ਅਤੇ ਸੰਭਾਵਿਤ ਤੌਰ ’ਤੇ ਸੋਮਵਾਰ ਤੋਂ ਮੋਰਚਾ ਸੰਭਾਲ ਲੈਣਗੀਆਂ। ਅਧਿਕਾਰੀਆਂ ਨੇ ਦੱਸਿਆ ਕਿ 5ਵੇਂ ਪੜਾਅ ਦੀ ਵੋਟਿੰਗ ਤੋਂ ਬਾਅਦ ਕਈ ਹੋਰ ਕੰਪਨੀਆਂ ਪੰਜਾਬ ਆਉਣਗੀਆਂ।

ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ ਉਕਤ ਕੰਪਨੀਆਂ ਦੂਜੇ ਸੂਬਿਆਂ ਵਿਚ ਚੋਣਾਂ ਕਰਵਾਉਣ ਤੋਂ ਬਾਅਦ ਅੱਜ ਪੰਜਾਬ ਪਹੁੰਚੀਆਂ ਹਨ ਅਤੇ ਸੰਭਾਵਨਾ ਹੈ ਿਕ 4 ਜੂਨ ਤੋਂ ਬਾਅਦ ਵਾਪਸ ਜਾਣਗੀਆਂ। ਅਧਿਕਾਰਿਕ ਜਾਣਕਾਰਾਂ ਨੇ ਦੱਸਿਆ ਕਿ ਅੱਜ ਕੁੱਲ 7 ਕੰਪਨੀਆਂ ਪੰਜਾਬ ਪਹੁੰਚੀਆਂ ਹਨ, ਜਿਨ੍ਹਾਂ ਨੂੰ ਵੱਖ-ਵੱਖ ਜ਼ਿਲਿਆਂ ਵਿਚ ਭੇਜ ਕੇ ਤਾਇਨਾਤ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਧਾਰਮਿਕ ਡੇਰੇ 'ਚ ਸਮਾਗਮ ਦੌਰਾਨ ਹੋਇਆ ਧਮਾਕਾ! ਪੈ ਗਈਆਂ ਭਾਜੜਾਂ (ਵੀਡੀਓ)

ਜਲੰਧਰ ਪੁੱਜੀਆਂ ਦੋ ਕੰਪਨੀਆਂ ਰਾਜਸਥਾਨ, ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਦੀਆਂ ਚੋਣਾਂ ਦੇ ਵੱਖ-ਵੱਖ ਪੜਾਵਾਂ ਤੋਂ ਬਾਅਦ ਪੰਜਾਬ ਆਈਆਂ ਹਨ। ਪੰਜਾਬ ਵਿਚ 7ਵੇਂ ਪੜਾਅ ਦੀ ਵੋਟਿੰਗ ਵਿਚ ਇਨ੍ਹਾਂ ਦੀ ਡਿਊਟੀ ਲੱਗੀ ਹੈ। ਲੋਕ ਸਭਾ ਚੋਣਾਂ ਤਹਿਤ ਚਾਰ ਪੜਾਵਾਂ ਦੀ ਵੋਟਿੰਗ ਹੋ ਚੁੱਕੀ ਹੈ ਅਤੇ ਪੰਜਵੇਂ ਪੜਾਅ ਲਈ ਸੋਮਵਾਰ (20 ਮਈ) ਨੂੰ ਵੋਟਿੰਗ ਹੋਣੀ ਹੈ। ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਵੋਟਾਂ ਵਾਲੇ ਸੂਬਿਆਂ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਂਦੇ ਹਨ ਅਤੇ ਵੋਟਾਂ ਪੈਣ ਤੋਂ ਬਾਅਦ ਕੰਪਨੀਆਂ ਨੂੰ ਦੂਜੇ ਸੂਬਿਆਂ ਵਿਚ ਭੇਜ ਦਿੱਤਾ ਜਾਂਦਾ ਹੈ।

ਜਵਾਨਾਂ ਨੂੰ ਲਿਜਾਣ ਅਤੇ ਠਹਿਰਾਉਣ ਲਈ ਕੀਤੇ ਵਿਸ਼ੇਸ਼ ਪ੍ਰਬੰਧ

ਗੁਜਰਾਤ ਪੁਲਸ ਦੇ ਉਕਤ ਜਵਾਨਾਂ ਨੂੰ ਲਿਜਾਣ ਲਈ ਅੱਧੀ ਦਰਜਨ ਦੇ ਲੱਗਭਗ ਵਾਹਨ, ਜਿਨ੍ਹਾਂ ਵਿਚ ਬੱਸਾਂ ਆਦਿ ਸ਼ਾਮਲ ਸਨ, ਨੂੰ ਸਿਟੀ ਰੇਲਵੇ ਸਟੇਸ਼ਨ ਦੇ ਬਾਹਰ ਭੇਜਿਆ ਗਿਆ। ਗੱਡੀਆਂ ਸ਼ਾਮ 4 ਵਜੇ ਦੇ ਲੱਗਭਗ ਪਹੁੰਚ ਗਈਆਂ ਸਨ, ਜਦਕਿ ਜਵਾਨਾਂ ਦੀ ਵਿਸ਼ੇਸ਼ ਰੇਲ ਗੱਡੀ 4.40 ਵਜੇ ਤੋਂ ਬਾਅਦ ਜਲੰਧਰ ਸਟੇਸ਼ਨ ’ਤੇ ਪਹੁੰਚੀ। ਉਕਤ ਜਵਾਨਾਂ ਨੂੰ ਲਿਜਾਣ ਲਈ ਜ਼ਿਲਾ ਪੁਲਸ ਦੇ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਸੀ। ਇਸ ਦੇ ਨਾਲ ਹੀ ਸਿਟੀ ਸਟੇਸ਼ਨ ਦੇ ਬਾਹਰ ਸੀਨੀਅਰ ਅਧਿਕਾਰੀਆਂ ਲਈ ਇਨੋਵਾ ਵਰਗੀਆਂ ਗੱਡੀਆਂ ਦਾ ਪ੍ਰਬੰਧ ਦੇਖਣ ਨੂੰ ਮਿਲਿਆ। ਉਕਤ ਕੰਪਨੀਆਂ ਦਾ ਖਾਣਾ ਤਿਆਰ ਕਰਨ ਲਈ ਰਸੋਈਏ ਸਮੇਤ ਵੱਖ-ਵੱਖ ਸਟਾਫ਼ ਮੌਜੂਦ ਰਹਿੰਦਾ ਹੈ, ਜੋ ਕਿ ਗੁਜਰਾਤ ਪੁਲਸ ਨਾਲ ਸੰਬੰਧਤ ਹਨ। ਇਸ ਦੇ ਨਾਲ ਹੀ ਜਵਾਨਾਂ ਦੇ ਠਹਿਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News