ਕਾਂਗਰਸ ਦਾ ਵਾਰ, ਕਿਹਾ- ਝੂਠੇ ਅੰਕੜੇ ਦੇਣਾ ਮੋਦੀ ਸਰਕਾਰ ਦੀ ਆਦਤ

06/15/2017 6:02:42 PM

ਨਵੀਂ ਦਿੱਲੀ— ਕਾਂਗਰਸ ਨੇ ਰੋਸ਼ਨੀ ਨਾਲ ਜਗਮਗਾਉਂਦੀ ਸਪੇਨ-ਮੋਰੱਕੋ ਸਰਹੱਦ ਨੂੰ ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਰੂਪ 'ਚ ਗ੍ਰਹਿ ਮੰਤਰਾਲੇ ਵੱਲੋਂ ਦਿਖਾਏ ਜਾਣ ਨੂੰ ਲੈ ਕੇ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਹੈ। ਕਾਂਗਰਸ ਦੇ ਸੀਨੀਅਰ ਬੁਲਾਰੇ ਆਨੰਦ ਸ਼ਰਮਾ ਨੇ ਇੱਥੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਝੂਠੇ ਅੰਕੜੇ ਦੇਣਾ ਮੋਦੀ ਸਰਕਾਰ ਦੀ ਆਦਤ ਬਣ ਗਈ ਹੈ। ਸਰਕਾਰ ਨਾ ਸਿਰਫ ਆਪਣੇ ਕੰਮ ਨੂੰ ਲੈ ਕੇ ਹੀ ਗਲਤ ਅੰਕੜੇ ਦੇ ਰਹੀ ਹੈ ਸਗੋਂ ਉਸ ਨੇ ਹੁਣ ਦੂਜੇ ਦੇਸ਼ਾਂ ਦੀ ਸਰਹੱਦ 'ਤੇ ਲੱਗੀ ਫਲਡ ਲਾਈਟ (ਤੇਜ਼ ਰੋਸ਼ਨੀ) ਨੂੰ ਆਪਣੀ ਸਰਕਾਰ ਦੀਆਂ ਉਪਲੱਬਧੀਆਂ ਦੱਸ ਕੇ ਤਾਰੀਫ ਲੁੱਟਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਜਨਤਾ ਨੂੰ ਗੁੰਮਰਾਹ ਕਰਨਾ ਬੰਦ ਕਰੇ ਅਤੇ ਜੇਕਰ ਅਸਲ 'ਚ ਉਸ ਦੀ ਕੋਈ ਉਪਲੱਬਧੀ ਹੈ ਤਾਂ ਉਸ ਦੀ ਪੂਰੀ ਜਾਣਕਾਰੀ ਦੇਵੇ।PunjabKesariਉਨ੍ਹਾਂ ਨੇ ਕਿਹਾ ਕਿ ਇਹ ਨਿੰਦਾਯੋਗ ਹੈ ਕਿ ਸਰਕਾਰ ਨੇ ਦੂਜੇ ਦੇਸ਼ਾਂ ਦੀ ਸਰਹੱਦ ਦੀ ਤਸਵੀਰ ਛਾਪ ਕੇ ਉਸ ਨੂੰ ਆਪਣੀ ਸਰਹੱਦ ਦੱਸਿਆ ਹੈ। ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰਾਲੇ ਦੀ ਸਾਲ 2016-17 ਦੀ ਸਾਲਾਨਾ ਰਿਪੋਰਟ 'ਚ ਰੋਸ਼ਨੀ ਨਾਲ ਜਗਮਗਾਉਂਦੀ ਸਪੇਨ-ਮੋਰੱਕੋ ਦੀ ਸਰਹੱਦ ਨੂੰ ਭਾਰਤ-ਪਾਕਿਸਤਾਨ ਸਰਹੱਦ ਦੇ ਰੂਪ 'ਚ ਦਿਖਾਇਆ ਗਿਆ ਹੈ। ਮੋਦੀ ਸਰਕਾਰ ਨੇ ਇਸ ਨੂੰ ਆਪਣੀ 3 ਸਾਲ ਦੀ ਉਪਲੱਬਧੀ ਦੱਸਦੇ ਹੋਏ ਜਗਮਗਾਉਂਦੀ ਸਰਹੱਦ ਦੀ ਤਸਵੀਰ ਵੀ ਲਾਈ ਹੈ। ਅਸਲ 'ਚ ਇਹ ਸਪੇਨ-ਮੋਰੱਕੋ ਦੀ ਸਰਹੱਦ ਦੀ ਤਸਵੀਰ ਹੈ, ਜਿਸ ਨੂੰ 2006 'ਚ ਸਪੇਨ ਦੇ ਇਕ ਫੋਟੋਗ੍ਰਾਫਰ ਨੇ ਖਿੱਚਿਆ ਸੀ।


Related News