ਕਰਨਾਟਕ ਸੈਕਸ ਸਕੈਂਡਲ ''ਤੇ ਪਹਿਲੀ ਵਾਰ ਬੋਲੇ PM ਮੋਦੀ, ਕਿਹਾ- ਪ੍ਰਜਵਲ ਵਰਗਿਆਂ ਲਈ ਜ਼ੀਰੋ ਟਾਲਰੈਂਸ ਨੀਤੀ
Tuesday, May 07, 2024 - 05:49 PM (IST)
ਨਵੀਂ ਦਿੱਲੀ- ਕਰਨਾਟਕ ਦੇ ਸੈਕਸ ਸਕੈਂਡਲ ਮਾਮਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਗੱਲਬਾਤ ਕੀਤੀ। ਉਨ੍ਹਾਂ ਕਿਹਾ-ਪ੍ਰਜਵਲ ਵਰਗਿਆਂ ਲਈ ਜ਼ੀਰੋ ਟਾਲਰੈਂਸ ਨੀਤੀ ਹੈ। ਉਸ ਨੂੰ ਦੇਸ਼ ਛੱਡਣ ਦੀ ਇਜਾਜ਼ਤ ਕਰਨਾਟਕ ਸਰਕਾਰ ਨੇ ਦਿੱਤੀ ਹੈ। ਇਹ ਕਾਨੂੰਨ ਵਿਵਸਥਾ ਦਾ ਮੁੱਦਾ ਹੈ। ਜੇਕਰ ਘਟਨਾ ਗੁਜਰਾਤ 'ਚ ਹੁੰਦੀ ਤਾਂ ਇਸ ਲਈ ਗੁਜਰਾਤ ਦੀ ਸਰਕਾਰ ਜ਼ਿੰਮੇਵਾਰੀ ਹੁੰਦੀ। ਵੈਸੇ ਹੀ ਇਸ ਮਾਮਲੇ 'ਚ ਕਦਮ ਚੁੱਕਣ ਲਈ ਕਰਨਾਟਕ ਸਰਕਾਰ ਜ਼ਿੰਮੇਵਾਰ ਹੈ। ਸੋਮਵਾਰ ਨੂੰ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਪੀ.ਐੱਮ. ਮੋਦੀ ਨੇ ਕਿਹਾ,''ਅਜਿਹੇ ਅੱਤਿਆਚਾਰੀਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਸਖ਼ਤ ਸਜ਼ਾ ਹੋਣੀ ਚਾਹੀਦੀ ਹੈ। ਔਰਤਾਂ ਦੇ 2 ਹਜ਼ਾਰ, 3 ਹਜ਼ਾਰ ਵੀਡੀਓ ਵਾਇਰਲ ਹੋਏ ਹਨ, ਉਹ ਹੁਣ ਦੇ ਤਾਂ ਹੋਣਗੇ ਨਹੀਂ। ਇਨ੍ਹਾਂ ਵੀਡੀਓ ਦਾ ਸੰਬੰਧ ਉਦੋਂ ਤੋਂ ਹੈ ਜਦੋਂ ਜੇ.ਡੀ.ਐੱਸ. ਅਤੇ ਕਾਂਗਰਸ ਇਕੱਠੇ ਸਨ। ਉਨ੍ਹਾਂ ਨੇ ਇਨ੍ਹਾਂ ਵੀਡੀਓ ਨੂੰ ਇਕੱਠਾ ਕਰ ਕੇ ਰੱਖਿਆ ਸੀ।
ਦਰਅਸਲ 28 ਅਪ੍ਰੈਲ ਨੂੰ ਕਰਨਾਟਕ ਦੇ ਹਸਾਨ ਤੋਂ ਜੇ.ਡੀ.ਐੱਸ. ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਖ਼ਿਲਾਫ਼ ਉਨ੍ਹਾਂ ਦੀ ਪੁਰਾਣੀ ਹਾਊਸਮੇਡ ਨੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਤੋਂ ਬਾਅਦ ਪ੍ਰਜਵਲ ਦੇ ਕਈ ਵੀਡੀਓ ਸਾਹਮਣੇ ਆਏ। ਦਾਅਵਾ ਕੀਤਾ ਗਿਆ ਹੈ ਕਿ ਔਰਤਾਂ ਖ਼ੁਦ ਨੂੰ ਛੱਡਣ ਦੀ ਗੁਹਾਰ ਲਗਾ ਰਹੀਆਂ ਹਨ ਅਤੇ ਪ੍ਰਜਵਲ ਵੀਡੀਓ ਸ਼ੂਟ ਕਰ ਰਹੇ ਹਨ। ਉਹ ਦੇਸ਼ ਛੱਡ ਕੇ ਜਾ ਚੁੱਕੇ ਹਨ। ਪੀ.ਐੱਮ. ਮੋਦੀ ਨੇ ਕਿਹਾ,''ਕਾਂਗਰਸ ਪ੍ਰਜਵਲ ਦੇ ਦੇਸ਼ ਛੱਡਣ 'ਤੇ ਸਾਡੇ ਤੋਂ ਸਵਾਲ ਕਿਵੇਂ ਪੁੱਛ ਸਕਦੀ ਹੈ। ਪਹਿਲੇ ਕਾਂਗਰਸ ਹੀ ਉਸ ਨੂੰ ਰਾਜ ਤੋਂ ਬਾਹਰ ਜਾਣ ਦੇ ਰਹੀ ਹੈ। ਉਨ੍ਹਾਂ ਕੋਲ ਜਾਣਕਾਰੀ ਸੀ ਤਾਂ ਉਨ੍ਹਾਂ ਨੇ ਏਅਰਪੋਰਟ 'ਤੇ ਨਜ਼ਰ ਕਿਉਂ ਨਹੀਂ ਰੱਖੀ। ਰਾਜ ਨੂੰ ਕੇਂਦਰ ਸਰਕਾਰ ਨੂੰ ਸੂਚਨਾ ਦੇਣੀ ਚਾਹੀਦੀ ਸੀ। ਇਸ ਦਾ ਮਤਲਬ ਇਹ ਕਾਂਗਰਸ ਦਾ ਰਾਜਨੀਤਕ ਖੇਡ ਹੈ। ਪ੍ਰਜਵਲ ਨੂੰ ਵਾਪਸ ਲਿਆਉਣਾ ਚਾਹੀਦਾ ਅਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8