ਹੈਲੀਕਾਪਟਰ ਹਾਦਸੇ ਦੇ ਇਕ ਮਹੀਨੇ ਬਾਅਦ ਮਿਲੀ ਲਾਪਤਾ ਪਾਇਲਟ ਦੀ ਮ੍ਰਿਤਕ ਦੇਹ
Friday, Oct 11, 2024 - 03:03 PM (IST)
ਅਹਿਮਦਾਬਾਦ (ਭਾਸ਼ਾ)- ਭਾਰਤੀ ਕੋਸਟ ਗਾਰਡ ਦੇ ਹੈਲੀਕਾਪਟਰ ਦੇ ਕਰੈਸ਼ ਹੋਣ ਤੋਂ ਇਕ ਮਹੀਨੇ ਤੋਂ ਵੱਧ ਸਮੇਂ ਬਾਅਦ ਲਾਪਤਾ ਹੋਏ ਪਾਇਲਟ ਦੀ ਮ੍ਰਿਤਕ ਦੇਹ ਗੁਜਰਾਤ ਤੱਟ ਤੋਂ ਦੂਰ ਅਰਬ ਸਾਗਰ ਵਿਚ ਮਿਲੀ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਗੁਜਰਾਤ ਦੇ ਪੋਰਬੰਦਰ ਨੇੜੇ ਅਰਬ ਸਾਗਰ 'ਚ 'ALH MK-III' ਹੈਲੀਕਾਪਟਰ ਦੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਚਾਲਕ ਦਲ ਦੇ ਤਿੰਨ ਮੈਂਬਰ ਲਾਪਤਾ ਹੋ ਗਏ ਸਨ। ਹਾਲਾਂਕਿ ਬਾਅਦ ਵਿਚ ਚਾਲਕ ਦਲ ਦੇ 2 ਮੈਂਬਰਾਂ ਦੀਆਂ ਮ੍ਰਿਤਕ ਦੇਹਾਂ ਮਿਲ ਗਈਆਂ ਸਨ ਪਰ ਇਸ ਮਿਸ਼ਨ ਦੇ ਪਾਇਲਟ ਰਾਕੇਸ਼ ਕੁਮਾਰ ਰਾਣਾ ਦੀ ਭਾਲ ਜਾਰੀ ਹੈ। ਤੱਟ ਰੱਖਿਅਕਾਂ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਰਾਣਾ ਦੀ ਮ੍ਰਿਤਕ ਦੇਹ 10 ਅਕਤੂਬਰ ਨੂੰ ਪੋਰਬੰਦਰ ਤੋਂ ਲਗਭਗ 55 ਕਿਲੋਮੀਟਰ ਦੱਖਣ-ਪੱਛਮ 'ਚ ਸਮੁੰਦਰ 'ਚ ਮਿਲੀ ਸੀ।
ਇਸ 'ਚ ਦੱਸਿਆ ਗਿਆ,''ਤੱਟ ਰੱਖਿਅਕ ਫ਼ੋਰਸ ਨੇ ਭਾਰਤੀ ਜਲ ਸੈਨਾ ਅਤੇ ਹੋਰ ਹਿੱਤਧਾਰਕਾਂ ਨਾਲ ਮਿਸ਼ਨ ਦੇ ਪਾਇਲਟ-ਇਨ-ਕਮਾਂਡ ਰਾਕੇਸ਼ ਕੁਮਾਰ ਰਾਣਾ ਦਾ ਪਤਾ ਲਗਾਉਣ ਲਈ ਅਣਥੱਕ ਕੋਸ਼ਿਸ਼ਾਂ ਜਾਰੀਆਂ ਰੱਖੀਆਂ।'' ਬਿਆਨ 'ਚ ਦੱਸਿਆ ਗਿਆ ਹੈ,''ਸੇਵਾ ਪਰੰਪਰਾਵਾਂ ਅਤੇ ਸਨਮਾਨ ਅਨੁਸਾਰ ਹੀ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਭਾਰਤੀ ਤੱਟ ਰੱਖਿਅਕ ਦੇ ਤਿੰਨ ਬਹਾਦਰ ਜਵਾਨਾਂ ਨੂੰ ਸਲਾਮ, ਜਿਨ੍ਹਾਂ ਨੇ ਆਪਣਾ ਕਰਤੱਵ ਨਿਭਾਉਂਦੇ ਹੋਏ ਆਪਣੀ ਜਾਨ ਗੁਆ ਦਿੱਤੀ।'' ਇਸ 'ਚ ਦੱਸਿਆ ਗਿਆ ਹੈ ਕਿ ਭਾਰਤੀ ਤੱਟ ਰੱਖਿਅਕ ਦਾ ਇਕ ਉਨੰਤ ਹਲਕਾ ਹੈਲੀਕਾਪਟਰ 2 ਸਤੰਬਰ ਦੀ ਰਾਤ ਮੋਟਰ ਟੈਂਕਰ 'ਹਰੀ ਲੀਲਾ' 'ਤੇ ਸਵਾਰ ਚਾਲਕ ਦਲ ਦੇ ਇਕ ਜ਼ਖ਼ਮੀ ਮੈਂਬਰ ਨੂੰ ਕੱਢਣ ਦੀ ਕੋਸ਼ਿਸ਼ 'ਚ ਅਰਬ ਸਾਗਰ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ 'ਚ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ। ਬਿਆਨ 'ਚ ਦੱਸਿਆ ਗਿਆ ਕਿ ਹੈਲੀਕਾਪਟਰ 'ਤੇ ਸਵਾਰ ਚਾਲਕ ਦਲ ਚਾਰ ਮੈਂਬਰਾਂ 'ਚੋਂ ਇਕ ਗੋਤਾਖੋਰ ਗੌਤਮ ਕੁਮਾਰ ਨੂੰ ਤੁਰੰਤ ਬਚਾ ਲਿਆ ਗਿਆ ਸੀ, ਜਦੋਂ ਕਿ ਤਿੰਨ ਲਾਪਤਾ ਹੋ ਗਏ ਸਨ। ਇਕ ਦਿਨ ਬਾਅਦ ਪਾਇਲਟ ਵਿਪਿਨ ਬਾਬੂ ਅਤੇ ਗੋਤਾਖੋਰ ਕਰਨ ਸਿੰਘ ਦੀ ਮ੍ਰਿਤਕ ਦੇਹ ਖੋਜ ਲਈ ਗਈ ਪਰ ਰਾਣਾ ਨੂੰ ਨਹੀਂ ਲੱਭਿਆ ਜਾ ਸਕਿਆ ਸੀ। ਇਸ ਤੋਂ ਬਾਅਦ ਵੱਡੇ ਪੈਮਾਨੇ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8