SC ਨੇ ਔਰਤ ਦੀ ਪਟੀਸ਼ਨ ''ਤੇ ਕੇਂਦਰ ਤੋਂ ਮੰਗਿਆ ਜਵਾਬ, ਦੁਬਈ ਤੋਂ ਬੇਟੇ ਦੀ ਮ੍ਰਿਤਕ ਦੇਹ ਲਿਆਉਣ ਦੀ ਕੀਤੀ ਅਪੀਲ
Friday, Feb 20, 2026 - 02:41 PM (IST)
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਇਕ ਔਰਤ ਵਲੋਂ ਦਾਇਰ ਉਸ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਕੇਂਦਰ ਅਤੇ ਹੋਰ ਪੱਖਾਂ ਤੋਂ ਜਵਾਬ ਮੰਗਿਆ, ਜਿਸ 'ਚ ਉਸ ਨੇ ਆਪਣੇ ਬੇਟੇ ਦੀ ਮ੍ਰਿਤਕ ਦੇਹ ਦੁਬਈ ਤੋਂ ਲਿਆਉਣ ਦਾ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ। ਔਰਤ ਦੇ ਬੇਟੇ ਦੀ ਪਿਛਲੇ ਸਾਲ ਦਸੰਬਰ 'ਚ ਦੁਬਈ 'ਚ ਮੌਤ ਹੋ ਗਈ ਸੀ। ਜੱਜ ਵਿਕਰਮ ਨਾਥ ਅਤੇ ਜੱਜ ਸੰਦੀਪ ਮੇਹਤਾ ਦੀ ਬੈਂਚ ਨੇ ਪਟੀਸ਼ਨ 'ਤੇ ਨੋਟਿਸ ਜਾਰੀ ਕਰ ਕੇ ਸੁਣਵਾਈ ਦੀ ਤਾਰੀਖ਼ 16 ਮਾਰਚ ਤੈਅ ਕੀਤੀ। ਵਕੀਲ ਨੇ ਦੱਸਿਆ ਕਿ ਪਟੀਸ਼ਨਕਰਤਾ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਬੇਟਾ ਦੁਬਈ 'ਚ ਇਕ ਮਜ਼ਦੂਰ ਵਜੋਂ ਕੰਮ ਕਰਨ ਗਿਆ ਸੀ। ਵਕੀਲ ਨੇ ਕਿਹਾ,''ਹੁਣ ਜੋ ਜਾਣਕਾਰੀ ਮਿਲ ਰਹੀ ਹੈ, ਉਹ ਇਹ ਹੈ ਕਿ ਉਸ ਦੀ ਮੌਤ ਹੋ ਗਈ ਹੈ।''
ਉਨ੍ਹਾਂ ਦੱਸਿਆ ਕਿ ਪਟੀਸ਼ਨਕਰਤਾ ਨੂੰ ਦੂਤਘਰ ਤੋਂ ਇਸ ਸੰਬੰਧ 'ਚ ਇਕ ਫੋਨ ਆਇਆ ਸੀ। ਬੈਂਚ ਨੇ ਸਵਾਲ ਕੀਤਾ,''ਕੀ ਤੁਸੀਂ ਦੁਬਈ 'ਚ ਕਿਸੇ ਹੋਰ ਨੂੰ ਨਹੀਂ ਜਾਣਦੇ, ਜੋ ਮ੍ਰਿਤਕ ਦੇਹ ਲਿਆ ਸਕੇ?'' ਇਸ 'ਤੇ ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ,''ਨਹੀਂ।'' ਬੈਂਚ ਨੇ ਕਿਹਾ,''ਮੌਤ ਕਦੋਂ ਹੋਈ, ਇਸ ਬਾਰੇ ਤੁਸੀਂ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਉਸ ਦੀ ਮੌਤ ਕਿਵੇਂ ਹੋਈ? ਉੱਥੇ ਕੀ ਹੋਇਆ? ਤੁਸੀਂ ਸਿਰਫ਼ ਇੰਨਾ ਦੱਸਿਆ ਹੈ ਕਿ ਚਾਰ ਫਰਵਰੀ ਨੂੰ ਇਕ ਫੋਨ ਆਇਆ ਸੀ ਅਤੇ ਤੁਹਾਨੂੰ ਇਸ ਦੀ ਜਾਣਕਾਰੀ ਮਿਲੀ।''
ਵਕੀਲ ਨੇ ਕਿਹਾ ਕਿ ਪਟੀਸ਼ਨਕਰਤਾ ਨੂੰ 4 ਫਰਵਰੀ ਨੂੰ ਇਕ ਫੋਨ ਆਇਆ ਸੀ ਅਤੇ ਉਸ ਦੇ ਬੇਟੇ ਦੀ ਪਿਛਲੇ ਸਾਲ ਦਸੰਬਰ ਨੂੰ ਮੌਤ ਹੋਣ ਦੀ ਸੂਚਨਾ ਦਿੱਤੀ ਗਈ। ਬੈਂਚ ਨੇ ਸਵਾਲ ਕੀਤਾ,''ਉਸ ਦੀ ਮੌਤ ਕਿਵੇਂ ਹੋਈ?'' ਵਕੀਲ ਨੇ ਕਿਹਾ ਕਿ ਪਟੀਸ਼ਨਕਰਤਾ ਨੂੰ ਇਸ ਬਾਰੇ ਕੋਈ ਜਾਮਕਾਰੀ ਨਹੀਂ ਹੈ, ਕਿਉਂਕਿ ਉਸ ਨੂੰ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਬੈਂਚ ਨੇ ਪਟੀਸ਼ਨ 'ਤੇ ਨੋਟਿਸ ਜਾਰੀ ਕਰ ਕੇ ਕੇਂਦਰ ਅਤੇ ਹੋਰ ਪੱਖਾਂ ਤੋਂ ਜਵਾਬ ਮੰਗਿਆ। ਪਟੀਸ਼ਨਕਰਤਾ ਨੇ ਪਟੀਸ਼ਨ 'ਚ ਬੇਟੇ ਦਾ ਅੰਤਿਮ ਸੰਸਕਾਰ ਕਰਨ ਦੀ ਮਨਜ਼ੂਰੀ ਦਿੱਤੇ ਜਾਣ ਦਾ ਨਿਰਦੇਸ਼ ਦੇਣ ਦੀ ਅਪੀਲੀ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
