ਦ੍ਰੋਪਦੀ ਮੁਰਮੂ ਹੈਲੀਕਾਪਟਰ ''ਪ੍ਰਚੰਡ'' ''ਚ ਸਵਾਰ, ਰਾਸ਼ਟਰਪਤੀ ਨੇ ਕੋ-ਪਾਇਲਟ ਵਜੋਂ ਭਰੀ ਉਡਾਣ
Friday, Feb 27, 2026 - 11:24 AM (IST)
ਜੈਪੁਰ- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ 'ਚ ਭਾਰਤ-ਪਾਕਿਸਤਾਨ ਸਰਹੱਦ ਕੋਲ ਹਲਕੇ ਲੜਾਕੂ ਹੈਲੀਕਾਪਟਰ (ਐੱਲਸੀਐੱਚ) 'ਪ੍ਰਚੰਡ' 'ਚ 'ਸਹਿ-ਪਾਇਲਟ' ਵਜੋਂ ਉਡਾਣ ਭਰੀ। ਇਸ 'ਪ੍ਰਚੰਡ' ਹੈਲੀਕਾਪਟਰ ਨੇ ਜੈਸਲਮੇਰ ਹਵਾਈ ਫ਼ੌਜ ਸਟੇਸ਼ਨ ਤੋਂ ਉਡਾਣ ਭਰੀ। ਉਡਾਣ ਭਰਨ ਤੋਂ ਪਹਿਲੇ ਕੈਪਟਨ ਨੇ ਰਾਸ਼ਟਰਪਤੀ ਨੂੰ ਜਾਣਕਾਰੀ ਦਿੱਤੀ।
ਆਲਿਵ ਗ੍ਰੀਨ ਰੰਗ ਦੀ ਵਰਦੀ ਅਤੇ ਹੈਲਮੇਟ ਪਹਿਨੇ ਰਾਸ਼ਟਰਪਤੀ ਨੇ ਉਡਾਣ ਭਰਨ ਤੋਂ ਪਹਿਲੇ ਕਾਕਪਿਟ ਤੋਂ ਹੱਥ ਹਿਲਾ ਕੇ ਧੰਨਵਾਦ ਕੀਤਾ। ਐੱਲਸੀਐੱਚ 'ਪ੍ਰਚੰਡ' ਭਾਰਤ ਦਾ ਪਹਿਲਾ ਦੇਸ਼ 'ਚ ਹੀ ਡਿਜ਼ਾਈਨ ਅਤੇ ਬਣਾਇਆ ਗਿਆ ਲੜਾਕੂ ਹੈਲੀਕਾਪਟਰ ਹੈ। ਇਸ ਨੂੰ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਨੇ ਬਣਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
