ਰਿਆ ਸਿੰਘਾ ਨੇ ਜਿੱਤਿਆ 'ਮਿਸ ਇੰਡੀਆ 2024' ਦਾ ਖਿਤਾਬ , ਉਰਵਸ਼ੀ ਰੌਤੇਲਾ ਨੇ ਪਹਿਨਾਇਆ ਤਾਜ
Monday, Sep 23, 2024 - 05:13 PM (IST)
ਐਂਟਰਟੇਨਮੈਂਟ ਡੈਸਕ : ਗੁਜਰਾਤ ਦੀ ਰਿਆ ਸਿੰਘਾ ਨੇ ਰਾਜਸਥਾਨ ਦੇ ਜੈਪੁਰ 'ਚ ਹੋਏ ਮੁਕਾਬਲੇ 'ਚ 'ਮਿਸ ਯੂਨੀਵਰਸ ਇੰਡੀਆ 2024' ਦਾ ਖਿਤਾਬ ਜਿੱਤਿਆ ਹੈ। ਇਕ ਵਾਰ ਫਿਰ ਭਾਰਤ ਦੀ ਖੂਬਸੂਰਤੀ ਨੇ ਇਹ ਤਾਜ ਆਪਣੇ ਸਿਰ 'ਤੇ ਸਜਾਇਆ ਹੈ।
ਇਸ ਜਿੱਤ ਤੋਂ ਬਾਅਦ ਰਿਆ ਅਤੇ ਪੂਰੇ ਦੇਸ਼ ਦਾ ਚਿਹਰਾ ਖਿੜ ਗਿਆ ਹੈ। 22 ਸਤੰਬਰ ਐਤਵਾਰ ਨੂੰ ਜੈਪੁਰ 'ਚ ਆਯੋਜਿਤ ਇਸ ਇਵੈਂਟ 'ਚ ਰਿਆ ਨੂੰ ਉਰਵਸ਼ੀ ਰੌਤੇਲਾ ਨੇ ਤਾਜ ਪਹਿਨਾਇਆ।
ਮਿਸ ਯੂਨੀਵਰਸ ਇੰਡੀਆ ਦਾ ਤਾਜ ਪਹਿਨਣ ਤੋਂ ਬਾਅਦ, ਰਿਆ ਹੁਣ ਮਿਸ ਯੂਨੀਵਰਸ 2024 ਮੁਕਾਬਲੇ 'ਚ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਪ੍ਰਤੀਨਿਧਤਾ ਕਰੇਗੀ।
ਰਿਆ ਸਿੰਘਾ ਨੇ ਮਿਸ ਯੂਨੀਵਰਸ ਦਾ ਤਾਜ ਪਹਿਨਣ ਤੋਂ ਬਾਅਦ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਗੱਲਬਾਤ ਕਰਦੇ ਹੋਏ ਉਸ ਨੇ ਕਿਹਾ ਕਿ ਅੱਜ ਉਸ ਨੇ ਮਿਸ ਯੂਨੀਵਰਸ ਇੰਡੀਆ 2024 ਦਾ ਖਿਤਾਬ ਜਿੱਤ ਲਿਆ ਹੈ।
ਇਸ ਦੇ ਲਈ ਉਹ ਬਹੁਤ ਧੰਨਵਾਦੀ ਹੈ। ਰੀਆ ਨੇ ਅੱਗੇ ਕਿਹਾ ਕਿ ਉਸ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ।
ਹਾਲ ਹੀ 'ਚ ਰਿਆ ਸਿੰਘਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਦੌਰਾਨ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ।