ਕਾਰਗਿਲ ਯੁੱਧ ''ਚ ਮਿਰਾਜ ਲਈ ਤਿਆਰ ਕੀਤੇ ਗਏ ਸੀ ਟਾਰਗੈਟਿੰਗ ਪਾਡਜ਼ : ਧਨੋਆ

06/24/2019 8:49:45 PM

ਗਵਾਲੀਅਰ –ਹਵਾਈ ਫੌਜ ਮੁਖੀ ਬੀ. ਐੱਸ. ਧਨੋਆ ਨੇ ਵੀਰਵਾਰ ਨੂੰ ਕਿਹਾ ਕਿ ਕਾਰਗਿਲ ਯੁੱਧ ਦੌਰਾਨ ਟਾਰਗੈਟਿੰਗ ਪਾਡਜ਼ ਦੇ ਏਕੀਕਰਨ ਅਤੇ ਮਿਰਾਜ-2000 ਜਹਾਜ਼ਾਂ ਲਈ ਲੇਜ਼ਰ ਨਿਰਦੇਸ਼ਤ ਬੰਬ ਪ੍ਰਣਾਲੀ ਤਿਆਰ ਕਰਨ ਦਾ ਕੰਮ ਰਿਕਾਰਡ 12 ਦਿਨਾਂ ਵਿਚ ਕੀਤਾ ਗਿਆ ਸੀ। ਕਾਰਗਿਲ ਯੁੱਧ ਦੇ 20 ਸਾਲ ਪੂਰੇ ਹੋਣ ਮੌਕੇ ਗਵਾਲੀਅਰ ਏਅਰਫੋਰਸ ਬੇਸ 'ਤੇ ਆਯੋਜਿਤ ਇਕ ਪ੍ਰੋਗਰਾਮ ਵਿਚ ਧਨੋਆ ਨੇ ਇਹ ਗੱਲ ਕਹੀ। ਹਵਾਈ ਫੌਜ ਮੁਖੀ ਨੇ ਕਿਹਾ,''ਮਿਰਾਜ-2000 ਵਿਚ ਬਦਲਾਅ ਦੀ ਪ੍ਰਕਿਰਿਆ ਜਾਰੀ ਸੀ, ਜਿਸ ਨੂੰ ਛੇਤੀ ਹੀ ਕਰ ਲਿਆ ਗਿਆ ਅਤੇ ਫਿਰ ਇਸ ਪ੍ਰਣਾਲੀ ਨੂੰ ਕਾਰਗਿਲ ਯੁੱਧ ਵਿਚ ਲਿਆਂਦਾ ਗਿਆ।'' ਹਵਾਈ ਫੌਜ ਮੁਖੀ ਨੇ ਕਿਹਾ,''ਲਾਈਟਨਿੰਗ ਟਾਰਗੈਟਿੰਗ ਪਾਡਜ਼ ਅਤੇ ਲੇਜ਼ਰ ਗਾਈਡਿਡ ਬੰਬ ਪ੍ਰਣਾਲੀ ਨੂੰ ਿਰਕਾਰਡ 12 ਦਿਨਾਂ ਦੇ ਅੰਦਰ ਪੂਰਾ ਕਰ ਲਿਆ ਗਿਆ।'' ਉਨ੍ਹਾਂ ਕਿਹਾ ਕਿ ਮਿਰਾਜ-2000 ਜੈੱਟ ਜਹਾਜ਼ਾਂ ਅਤੇ ਆਰਮੀ ਨੂੰ ਹਵਾਈ ਫੌਜ ਦੇ ਸਹਿਯੋਗ ਦੇ 1999 ਦੇ ਯੁੱਧ ਦਾ ਰੁਖ਼ ਹੀ ਪਲਟ ਦਿੱਤਾ। ਧਨੋਆ ਨੇ ਬਾਲਾਕੋਟ 'ਤੇ ਕਿਹਾ,''ਪਾਕਿਸਤਾਨ ਸਾਡੇ ਹਵਾਈ ਖੇਤਰ ਵਿਚ ਦਾਖਲ ਨਹੀਂ ਹੋ ਸਕਿਆ, ਅਸੀਂ ਉਸ ਦੇ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਉਹ ਸਾਡੇ ਫੌਜੀ ਅੱਡਿਆਂ ਨੂੰ ਨਿਸ਼ਾਨਾ ਬਣਾਉਣ ਵਿਚ ਨਾਕਾਮ ਰਿਹਾ।''


Karan Kumar

Content Editor

Related News