ਕਸ਼ਮੀਰ 'ਚ ਕਤਲੇਆਮ 'ਤੇ ਘੱਟਗਿਣਤੀ ਕਮਿਸ਼ਨ ਨੇ ਮੰਗੀ ਮੁੱਖ ਸਕੱਤਰ ਤੋਂ ਰਿਪੋਰਟ
Friday, Oct 08, 2021 - 07:13 PM (IST)
ਜੰਮੂ-ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਵੱਲੋਂ ਘੱਟ-ਗਿਣਤੀ ਸਮੂਹ ਦੇ ਲੋਕਾਂ ਦੇ ਕਤਲ ਕਰਨ ਦੇ ਮਾਮਲੇ ਦਾ ਰਾਸ਼ਟਰੀ ਘੱਟਗਿਣਤੀ ਕਮਿਸ਼ਨ ਨੇ ਨੋਟਿਸ ਲਿਆ ਹੈ। ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਨੂੰ ਇਸ ਦੇ ਬਾਰੇ 'ਚ ਵਿਸਤਾਰ ਨਾਲ ਰਿਪੋਰਟ ਸੌਂਪਣ ਨੂੰ ਕਿਹਾ ਹੈ। ਉਨ੍ਹਾਂ ਨੇ ਘੱਟ-ਗਿਣਤੀਆਂ ਨੂੰ ਘਾਟੀ 'ਚ ਸੁਰੱਖਿਆ ਦੇਣ ਨੂੰ ਵੀ ਕਿਹਾ। ਪਿਛਲੇ ਵੀਰਵਾਰ ਨੂੰ ਸ਼੍ਰੀਨਗਰ 'ਚ ਇਕ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਸੁਪਿੰਦਰ ਕੌਰ ਅਤੇ ਅਧਿਆਪਕ ਦੀਪਕ ਚੰਦ ਦਾ ਅੱਤਵਾਦੀਆਂ ਨੇ ਸਕੂਲ 'ਚ ਕਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਫਾਈਜ਼ਰ ਨੇ ਅਮਰੀਕਾ ਤੋਂ 5 ਤੋਂ 11 ਸਾਲ ਦੇ ਬੱਚਿਆਂ ਨੂੰ ਕੋਵਿਡ-19 ਟੀਕਾ ਲਾਉਣ ਦੀ ਮੰਗੀ ਇਜ਼ਾਜਤ
ਇਹ ਨਹੀਂ ਦੋ ਦਿਨ ਪਹਿਲਾਂ ਦਵਾਈ ਵਿਕਰੇਤਾ ਕਸ਼ਮੀਰੀ ਪੰਡਤ ਨੂੰ ਵੀ ਗੋਲੀ ਮਾਰ ਦਿੱਤੀ ਸੀ ਜਦਕਿ ਇਸ ਦਿਨ ਸ਼੍ਰੀਨਗਰ 'ਚ ਹੀ ਇਕ ਪ੍ਰਵਾਸੀ ਨੂੰ ਵੀ ਗੋਲੀ ਮਾਰ ਕੇ ਅੱਤਵਾਦੀਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਪ੍ਰਵਾਸੀ ਬਿਹਾਰ ਦਾ ਰਹਿਣ ਵਾਲਾ ਸੀ ਜੋ ਉਥੇ ਗੋਲ ਗੱਪੇ ਵੇਚਿਆ ਕਰਦਾ ਸੀ। ਸ਼੍ਰੀਨਗਰ 'ਚ ਘੱਟ-ਗਿਣਤੀ ਸਮੂਹ ਦੇ ਲੋਕਾਂ ਨੂੰ ਅੱਤਵਾਦੀ ਨਿਸ਼ਾਨਾ ਬਣਾ ਰਹੇ ਹਨ। ਇਸ ਦੀ ਰਾਜਨੀਤੀ ਦਲਾਂ ਨੇ ਵੀ ਸਖ਼ਤ ਨਿੰਦਾ ਕੀਤੀ ਹੈ। ਹੁਣ ਰਾਸ਼ਟਰੀ ਘੱਟ-ਗਿਣਤੀ ਸਮੂਹ ਨੇ ਵੀ ਇਨ੍ਹਾਂ ਅੱਤਵਾਦੀ ਘਟਨਾਵਾਂ ਦਾ ਸਵੈ-ਨੋਟਿਸ ਲਿਆ ਹੈ। ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਨੇ ਸ਼ੁੱਕਰਵਾਰ ਨੂੰ ਮੀਡੀਆ ਰਿਪੋਰਟ ਦੇ ਆਧਾਰ 'ਤੇ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਸਿੱਖ ਸਮੂਹ ਦੀ ਪ੍ਰਿੰਸੀਪਲ ਨੂੰ ਮਾਰਨ ਦੀ ਹੋਈ ਘਟਨਾ ਦਾ ਵਿਸਤਾਰ ਨਾਲ ਰਿਪੋਰਟ ਸੌਂਪਣ ਨੂੰ ਕਿਹਾ ਹੈ।
ਇਹ ਵੀ ਪੜ੍ਹੋ : UK : ਮਾਨਸਿਕ ਬਿਮਾਰੀਆਂ ਵਾਲੇ ਲੋਕਾਂ ਦੀ ਸਹਾਇਤਾ ਲਈ ਮਨੋਵਿਗਿਆਨੀਆਂ ਦੀ ਘਾਟ
ਉਨ੍ਹਾਂ ਨੇ ਘਾਟੀ 'ਚ ਰਹਿ ਰਹੇ ਸਿੱਖ ਸਮੂਹ ਦੇ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਨੂੰ ਕਿਹਾ ਤਾਂ ਕਿ ਸਾਰੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ। ਇਹ ਨਹੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਭਵਿੱਖ 'ਚ ਨਾ ਹੋਵੇ, ਇਸ ਨੂੰ ਵੀ ਯਕੀਨੀ ਬਣਾਇਆ ਜਾਵੇ। ਜ਼ਿਕਰਯੋਗ ਹੈ ਕਿ ਕਸ਼ਮੀਰ 'ਚ ਅੱਤਵਾਦੀ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਉਥੇ ਉਨ੍ਹਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅੱਤਵਾਦੀਆਂ ਨੇ ਵੀਰਵਾਰ ਨੂੰ ਸਕੂਲ 'ਚ ਦਾਖਲ ਹੋ ਕੇ ਅਧਿਆਪਕਾਂ ਤੋਂ ਪਹਿਲਾਂ ਉਨ੍ਹਾਂ ਦੇ ਨਾਂ ਪੁੱਛੇ ਅਤੇ ਉਸ ਤੋਂ ਬਾਅਦ ਦੋ ਗੈਰ-ਮੁਸਲਿਮ ਅਧਿਆਪਕਾਂ ਨੂੰ ਬਾਹਰ ਕੱਢ ਕੇ ਗੋਲੀ ਮਾਰ ਦਿੱਤੀ ਸੀ। ਇਸ ਵਾਰਦਾਤ ਤੋਂ ਬਾਅਦ ਪੂਰੇਦੇਸ਼ 'ਚ ਲੋਕ ਗੁੱਸੇ 'ਚ ਹਨ ਅਤੇ ਅੱਤਵਾਦੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।