ਨਬਾਲਿਗ ਬੱਚਿਆਂ ਤੋਂ ਕਰਵਾ ਰਹੇ ਸਨ ਕੰਮ, ਛਾਪੇਮਾਰੀ ''ਚ ਖੁੱਲ੍ਹੀ ਪੋਲ

12/10/2020 10:54:49 PM

ਦੇਹਰਾਦੂਨ - ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿੱਚ ਆਧਾਰ ਕਾਰਡ ਵਿੱਚ ਉਮਰ ਵਧਾ ਕੇ ਬਾਲ ਮਜ਼ਦੂਰੀ (ਨਬਾਲਿਗ ਤੋਂ ਕੰਮ) ਕਰਵਾਉਣਾ ਫੈਕਟਰੀ ਪ੍ਰਬੰਧਨ ਅਤੇ 5 ਏਜੰਟਾਂ ਨੂੰ ਮਹਿੰਗਾ ਪੈ ਗਿਆ। ਮਾਮਲਾ ਸੇਲਾਕੁਈ ਥਾਣਾ ਖੇਤਰ ਦਾ ਹੈ, ਜਿੱਥੇ ਡਿਕਸਨ ਟੈਕਨੋਲਾਜੀ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਅਤੇ ਠੇਕੇਦਾਰਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਸਿਵਲ ਜੱਜ ਨੇਹਾ ਕੁਸ਼ਵਾਹਾ ਦੀ ਅਗਵਾਈ ਵਿੱਚ ਕੰਪਨੀ 'ਤੇ ਛਾਪੇਮਾਰੀ ਹੋਈ, ਜਿਸ ਵਿੱਚ 94 ਬੱਚਿਆਂ ਦੇ ਆਧਾਰ ਕਾਰਡ ਫਰਜ਼ੀ ਪਾਏ ਗਏ। ਇਨ੍ਹਾਂ ਤੋਂ ਕੰਪਨੀ ਵਿੱਚ ਕੰਮ ਕਰਵਾਇਆ ਜਾ ਰਿਹਾ ਸੀ।
ਵਾਪਸ ਲਓ ਕਾਨੂੰਨ, ਨਹੀਂ ਤਾਂ ਡਟੇ ਰਹਾਂਗੇ: ਰਾਕੇਸ਼ ਟਿਕੈਤ

ਦਰਅਸਲ, ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਨੇ ਡਿਕਸਨ ਕੰਪਨੀ ਦੀ ਅਚਾਨਕ ਜਾਂਚ ਕੀਤੀ ਅਤੇ 94 ਲੜਕੀਆਂ ਦੀ ਪਛਾਣ ਕਰ ਉਨ੍ਹਾਂ ਦੇ ਆਧਾਰ ਕਾਰਡ ਅਤੇ ਸਰਟੀਫਿਕੇਟ ਦੀ ਵਿਸਥਾਰ ਨਾਲ ਜਾਂਚ ਕੀਤੀ, ਜਿਸ ਵਿੱਚ ਹੈਰਾਨ ਕਰਨ ਵਾਲੀ ਸੱਚਾਈ ਸਾਹਮਣੇ ਆਈ। ਮਿਲੀ ਜਾਣਕਾਰੀ ਮੁਤਾਬਕ ਡਿਕਸਨ ਕੰਪਨੀ ਵਿੱਚ ਠੇਕੇਦਾਰ ਲੜਕੀਆਂ ਦੇ ਫਰਜ਼ੀ ਆਧਾਰ ਕਾਰਡ ਵਿੱਚ ਉਨ੍ਹਾਂ ਦੀ ਉਮਰ ਨੂੰ ਜ਼ਿਆਦਾ ਦੱਸ ਕੇ ਉੱਥੇ ਕੰਮ ਕਰਵਾ ਰਹੇ ਸਨ ਅਤੇ ਉਨ੍ਹਾਂ ਤੋਂ 12-12 ਘੰਟੇ ਗ਼ੈਰ-ਕਾਨੂੰਨੀ ਢੰਗ ਨਾਲ ਬਾਲ ਮਜ਼ਦੂਰੀ ਕਰਵਾਇਆ ਜਾ ਰਿਹਾ ਸੀ।
ਅਸਾਮ NRC 'ਚ 2 ਲੱਖ ਤੋਂ ਜ਼ਿਆਦਾ ਗਲਤ ਐਂਟਰੀ, ਅਧਿਕਾਰੀਆਂ ਨੇ ਦਿੱਤੀ ਹਾਈਕੋਰਟ 'ਚ ਜਾਣਕਾਰੀ

ਇਸ ਮਾਮਲੇ ਵਿੱਚ ਸੇਲਾਕੁਈ ਥਾਣਾ ਖੇਤਰ ਵਿੱਚ ਠੇਕੇਦਾਰ ਅਤੇ ਕੰਪਨੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ। ਉਥੇ ਹੀ, ਇਸ ਮਸਲੇ 'ਤੇ ਐੱਸ.ਐੱਸ.ਪੀ. ਅਰੁਣ ਮੋਹਨ ਜੋਸ਼ੀ ਨੇ ਦੱਸਿਆ ਕਿ ਮਾਮਲਾ ਬੇਹੱਦ ਗੰਭੀਰ ਹੈ ਅਤੇ ਇਸ ਵਿੱਚ ਮੁਕੱਦਮਾ ਦਰਜ ਕਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀ.ਓ. ਪ੍ਰੇਮਨਗਰ ਨੂੰ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਣ ਲਈ ਨਿਰਦੇਸ਼ ਦਿੱਤਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News