‘ਜੈ ਸ਼੍ਰੀ ਰਾਮ’ ਦਾ ਜੈਕਾਰਾ ਨਾ ਲਾਉਣ ''ਤੇ ਨੌਜਵਾਨ ਦੀ ਕੁੱਟਮਾਰ, 4 ''ਤੇ ਮਾਮਲਾ ਦਰਜ

05/29/2020 10:48:47 PM

ਬੰਟਵਾਲ (ਯੂ.ਐਨ.ਆਈ.) : ਕਰਨਾਟਕ ਦੇ ਵਿਟਲਾ ਵਿਚ ਪੁਲਸ ਨੇ ਇੱਕ ਲੜਕੇ ਨਾਲ ਕੁੱਟਮਾਰ ਕਰ ਉਸ ਨੂੰ ‘ਜੈ ਸ਼੍ਰੀ ਰਾਮ’ ਦਾ ਜੈਕਾਰਾ ਲਾਉਣ ਲਈ ਮਜ਼ਬੂਰ ਕਰਣ ਦੇ ਦੋਸ਼ ਵਿਚ ਬਜਰੰਗ ਦਲ ਦੇ ਨੇਤਾ ਸਹਿਤ 4 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਕਨਯਾਨਾ ਨਿਵਾਸੀ ਬਜਰੰਗ ਦਲ ਨੇਤਾ ਦਿਨੇਸ਼ ਅਤੇ ਇੱਕ 17 ਸਾਲ ਦਾ ਨੌਜਵਾਨ ਅਤੇ ਕੋਲਾਨਾਡੁ ਪਿੰਡ ਨਿਵਾਸੀ ਦੋ 16 ਸਾਲਾ ਨੌਜਵਾਨਾਂ ਦੇ ਰੂਪ ਵਿਚ ਕੀਤੀ ਗਈ ਹੈ। ਪੀਡ਼ਤ ਲੜਕੇ ਦੀ ਪਛਾਣ ਕੁਡਤੁਮੁਗਰੂ ਦੇ ਵਿਦਿਆਰਥੀ ਦੇ ਰੂਪ ਵਿਚ ਹੋਈ ਹੈ। ਇਹ ਘਟਨਾ 21 ਅਪ੍ਰੈਲ ਸਵੇਰੇ ਕਰੀਬ 11 ਵਜੇ ਕੀਤੀ ਹੈ, ਜਦੋਂ ਚਾਰਾਂ ਦੋਸ਼ੀਆਂ ਨੇ ਪੀਡ਼ਤ ਲੜਕੇ ਦੀ ਮੋਟਰਸਾਈਕਲ ਰੋਕ ਕੇ ਉਸ ਦੇ ਨਾਲ ਦੁਰਵਿਵਹਾਰ ਅਤੇ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।  ਪੀਡ਼ਤ ਲੜਕੇ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਉਸ ਨੂੰ ‘ਜੈ ਸ਼੍ਰੀ ਰਾਮ’ ਕਹਿਣ ਲਈ ਮਜ਼ਬੂਰ ਕੀਤਾ ਗਿਆ। ਘਟਨਾ ਦਾ ਵੀਡੀਓ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੀਡ਼ਤ ਨੇ ਵਿਟਲਾ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ।
 


Inder Prajapati

Content Editor

Related News