ਹਰਿਆਣਾ : 3 ਸਾਲ ਦੀ ਬੱਚੀ ਨੂੰ ਅਗਵਾ ਕਰ ਕੀਤਾ ਰੇਪ, 14 ਸਾਲਾ ਨਾਬਾਲਗ ਹਿਰਾਸਤ

08/17/2022 3:26:15 PM

ਨੂੰਹ (ਭਾਸ਼ਾ)- ਹਰਿਆਣਾ ਦੇ ਨੂੰਹ 'ਚ ਇਕ ਨਾਬਾਲਗ ਮੁੰਡੇ ਨੇ 3 ਸਾਲਾ ਬੱਚੀ ਨੂੰ ਪਹਿਲਾਂ ਅਗਵਾ ਕੀਤਾ ਗਿਆ ਅਤੇ ਫਿਰ ਉਸ ਨਾਲ ਜਬਰ ਜ਼ਿਨਾਹ ਕੀਤਾ। ਪੁਲਸ ਨੇ ਬੁੱਧਵਾਰ ਨੂੰ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਦੋਸ਼ੀ ਨਾਬਾਲਗ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਪੁਲਸ ਮੁਤਾਬਕ ਕੁੜੀ ਦੇ ਪਿਤਾ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਮੰਗਲਵਾਰ ਸਵੇਰੇ ਜਦੋਂ ਉਸ ਦੀ ਪਤਨੀ ਖੇਤ ਜਾ ਰਹੀ ਸੀ ਤਾਂ ਕੁੜੀ ਵੀ ਆਪਣੀ ਮਾਂ ਦੇ ਪਿੱਛੇ-ਪਿੱਛੇ ਆਉਣ ਲੱਗੀ। ਸ਼ਿਕਾਇਤ ਅਨੁਸਾਰ ਮਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਸ ਦਾ ਬੱਚਾ ਵੀ ਥੋੜ੍ਹੀ ਦੂਰੀ 'ਤੇ ਉਸ ਦੇ ਪਿੱਛੇ-ਪਿੱਛੇ ਆ ਰਹੀ ਹੈ, ਇਸ ਲਈ ਜਦੋਂ 14 ਸਾਲਾ ਮੁੰਡੇ ਨੇ ਕੁੜੀ ਨੂੰ ਅਗਵਾ ਕੀਤਾ ਤਾਂ ਉਸ ਨੂੰ ਪਤਾ ਨਹੀਂ ਲੱਗਾ।

ਪਿਤਾ ਨੇ ਕਿਹਾ,''ਕੁਝ ਦੇਰ ਬਾਅਦ ਜਦੋਂ ਮੈਂ ਖੇਤ ਵੱਲ ਜਾ ਰਿਹਾ ਸੀ ਤਾਂ ਮੈਨੂੰ ਬੱਚੀ ਦੀ ਚੀਕ ਸੁਣਾਈ ਦਿੱਤੀ। ਉਸ ਦੀ ਹਾਲਤ ਬਹੁਤ ਖਰਾਬ ਸੀ ਅਤੇ ਮੈਂ ਉਸ ਨੂੰ ਹਸਪਤਾਲ ਲੈ ਗਿਆ।'' ਹਾਲਾਂਕਿ ਇਸ ਦੌਰਾਨ ਦੋਸ਼ੀ ਨਾਬਾਲਗ ਫਰਾਰ ਹੋ ਗਿਆ ਜਿਸ ਤੋਂ ਬਾਅਦ ਪਿਤਾ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਨੂੰਹ ਦੇ ਸੀਨੀਅਰ ਪੁਲਸ ਕਮਿਸ਼ਨਰ ਵਰੁਣ ਸਿੰਘ ਨੇ ਕਿਹਾ,"ਅਸੀਂ ਇਸ ਮਾਮਲੇ ਵਿਚ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੈ ਅਤੇ ਘਟਨਾ ਦੇ ਪੰਜ ਘੰਟਿਆਂ ਦੇ ਅੰਦਰ ਦੋਸ਼ੀ ਨਾਬਾਲਗ ਨੂੰ ਫੜ ਲਿਆ ਹੈ।" ਪੁਲਸ ਨੇ ਕਿਹਾ ਕਿ ਘਟਨਾ ਦੇ ਸਬੰਧ ਵਿਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ 14 ਸਾਲਾ ਮੁੰਡੇ ਨੂੰ ਜੁਵੇਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।


DIsha

Content Editor

Related News