ਪੰਜਾਬ: ਰਾਤੋ-ਰਾਤ ਬਦਲ ਗਈ ਕਿਸਮਤ! ਦੋ ਹਫ਼ਤਿਆਂ 'ਚ 50 ਰੁਪਏ ਨੇ 3 ਬੰਦੇ ਬਣਾ 'ਤੇ ਲਖਪਤੀ

Monday, Oct 19, 2026 - 07:15 PM (IST)

ਪੰਜਾਬ: ਰਾਤੋ-ਰਾਤ ਬਦਲ ਗਈ ਕਿਸਮਤ! ਦੋ ਹਫ਼ਤਿਆਂ 'ਚ 50 ਰੁਪਏ ਨੇ 3 ਬੰਦੇ ਬਣਾ 'ਤੇ ਲਖਪਤੀ

ਲੁਧਿਆਣਾ (ਜੋਸ਼ੀ)- ਕਹਿੰਦੇ ਹਨ ਕਿ ਰੱਬ ਜਦੋਂ ਦਿੰਦਾ ਹੈ ਤਾਂ ਇਕ ਪਲ ਵਿਚ ਜ਼ਿੰਦਗੀ ਬਦਲ ਦਿੰਦਾ ਹੈ। ਅਜਿਹਾ ਹੀ ਕੁਝ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੜੇ ਵੇਚਣ ਦੀ ਫੜ੍ਹੀ ਲਗਾਉਣ ਵਾਲੇ ਹੇਮਰਾਜ ਨਾਲ ਹੋਇਆ, ਜਦੋਂ ਉਨ੍ਹਾਂ ਦਾ 4 ਅਕਤੂਬਰ 2026 ਨੂੰ ਸੰਪੰਨ ਹੋਏ ਰਾਜਸ਼੍ਰੀ 50 ਰਵੀ ਵ੍ਹੀਕਲੀ ਲਾਟਰੀ ਦੇ ਡਰਾਅ 'ਚ 21 ਲੱਖ ਰੁਪਏ ਦਾ ਪਹਿਲਾ ਇਨਾਮ ਮਨਰਾਜ ਲਾਟਰੀ ਆਨੰਦਪੁਰ ਸਾਹਿਬ ਦੁਆਰਾ ਵੇਚੀ ਗਈ ਟਿਕਟ ''ਤੇ ਲੱਗਿਆ। ਇਨਾਮ ਲੱਗਣ ਦੀ ਖ਼ਬਰ ਸੁਣ ਕੇ ਹੇਮਰਾਜ ਅਤੇ ਉਨ੍ਹਾਂ ਦੇ ਪਰਿਵਾਰ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ, ਘਰ ਵਿਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਦੇ ਠੀਕ ਅਗਲੇ ਦਿਨ 5 ਅਕਤੂਬਰ 2026 ਨੂੰ ਮਨਚੰਦਾ ਲਾਟਰੀ ਜ਼ੀਰਕਪੁਰ ਦੁਆਰਾ ਵੇਚੀ ਗਈ ਟਿਕਟ ਤੋਂ 21 ਲੱਖ ਦਾ ਪਹਿਲਾ ਇਨਾਮ ਲੱਗਿਆ, ਉਸ ਤੋਂ ਠੀਕ ਦੋ ਹਫ਼ਤਿਆਂ ਵਿਚ ਹੀ 17 ਅਕਤੂਬਰ 2026 ਨੂੰ 21 ਲੱਖ ਦਾ ਪਹਿਲਾ ਇਨਾਮ ਨਾਗਪੁਰ ਵਿਚ ਲੱਗਿਆ।

ਇਹ ਵੀ ਪੜ੍ਹੋ: ਪਰਵਿੰਦਰ ਝੋਟਾ ਦੇ ਪਿਤਾ ਦੀ ਅਮਿਤ ਸ਼ਾਹ ਨੂੰ ਖ਼ਾਸ ਅਪੀਲ,ਧਰਨੇ 'ਚ ਆਉਣ ਦੀ ਬਜਾਏ ਨਿੱਜੀ ਮੁਲਾਕਾਤ ਕਰਨ

21 ਲੱਖ ਦਾ ਪਹਿਲਾ ਇਨਾਮ ਲੱਗਣ ਦੀ ਖ਼ੁਸ਼ੀ 'ਚ ਕੰਪਨੀ ਦੇ ਅਧਿਕਾਰੀ ਰਾਜਕੁਮਾਰ ਵਰਮਾ, ਨਿਲੇਸ਼ ਵੋਰਾ ਅਤੇ ਅਰਵਿੰਦ ਜੈਸਵਾਲ ਨੇ ਮਨਰਾਜ ਲਾਟਰੀ ਦੇ ਬਲਬੀਰ ਕੁਮਾਰ, ਜੇਤੂ ਹੇਮਰਾਜ ਅਤੇ ਮਨਚੰਦਾ ਲਾਟਰੀ ਦੇ ਮਾਲਕ ਰਾਕੇਸ਼ ਕੁਮਾਰ ਅਤੇ ਹਰਸ਼ ਨੂੰ ਫੁੱਲਾਂ ਦੀ ਮਾਲਾ, ਗੁਲਦਸਤਾ, ਟਰਾਫ਼ੀ ਅਤੇ ਰੀਟੇਲਰ ਇੰਸੈਂਟਿਵ ਦਾ ਚੈੱਕ ਦੇ ਕੇ ਸਨਮਾਨਤ ਕੀਤਾ ਅਤੇ ਹਾਰਦਿਕ ਵਧਾਈ ਦਿੱਤੀ।

ਰਾਜਕੁਮਾਰ ਵਰਮਾ ਮੁਤਾਬਕ ਰਾਜਸ਼੍ਰੀ 50 ਵ੍ਹੀਕਲੀ ਲਾਟਰੀ 'ਚ ਹੁਣ ਤੱਕ 21-21 ਲੱਖ ਰੁਪਏ ਦੇ 62 ਪਹਿਲੇ ਇਨਾਮ ਨਿਕਲ ਚੁੱਕੇ ਹਨ, ਜਿਨ੍ਹਾਂ ਵਿੱਚੋਂ 37 ਇਨਾਮ ਪੰਜਾਬ ਅਤੇ 25 ਮਹਾਰਾਸ਼ਟਰ ਅਤੇ ਗੋਆ ਵਿਚ ਲੱਗੇ ਹਨ। ਹੁਣ ਤੱਕ 18 ਲੱਖ ਤੋਂ ਵੱਧ ਜੇਤੂ 42 ਕਰੋੜ ਰੁਪਏ ਤੋਂ ਵੀ ਵੱਧ ਦੀ ਰਾਸ਼ੀ ਜਿੱਤ ਚੁੱਕੇ ਹਨ। ਰਾਜਸ਼੍ਰੀ 50 ਵ੍ਹੀਕਲੀ ਲਾਟਰੀ ਦਾ ਡਰਾਅ ਰੋਜ਼ਾਨਾ ਸ਼ਾਮ ਸਾਢੇ 7 ਵਜੇ ਗੋਆ ਵਿਚ ਕੱਢਿਆ ਜਾਂਦਾ ਹੈ ਅਤੇ ਇਸ ਨੂੰ ਯੂ-ਟਿਊਬ ਚੈਨਲ ਰਾਹੀਂ ਲਾਈਵ ਵੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਵਧੀ ਸੁਰੱਖਿਆ! ਭਾਰੀ ਪੁਲਸ ਫੋਰਸ ਤਾਇਨਾਤ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News