PM ਮੋਦੀ ਦੀ ਰਹਿਨੁਮਾਈ ਹੇਠ ਪੰਜਾਬ 'ਚ ਵੀ ਭਾਜਪਾ ਸਰਕਾਰ ਬਣੇਗੀ: ਹਰਿਆਣਾ CM ਨਇਬ ਸੈਣੀ
Saturday, Oct 31, 2026 - 06:18 PM (IST)
ਬਲਾਚੌਰ/ਕਾਠਗੜ੍ਹ (ਬ੍ਰਹਮਪੁਰੀ, ਰਾਜੇਸ਼)— ਭਾਰਤੀ ਜਨਤਾ ਪਾਰਟੀ ਵੱਲੋਂ ਖੇਡ ਪ੍ਰੇਮੀ ਸਮਾਜ ਸੇਵੀ ਰਵੀਇੰਦਰ ਸਿੰਘ ਬਾਗੋਵਾਲ ਨੂੰ ਭਾਜਪਾ ਪਾਰਟੀ 'ਚ ਸ਼ਾਮਲ ਕਰਨ ਲਈ ਇਕ ਨਵਯੁੱਗ ਸੰਮੇਲਨ ਪਿੰਡ ਬਾਗੋਵਾਲ ਵਿਖੇ ਕਰਵਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਹਰਿਆਣਾ ਸਨ। ਇਸ ਮੌਕੇ ਮੁੱਖ ਮੰਤਰੀ ਸੈਣੀ ਨੇ ਸੰਬੋਧਨ ਕਰਦੇ ਕਿਹਾ ਕਿ ਨੌਜਵਾਨ ਰਵੀਇੰਦਰ ਬਾਗੋਵਾਲ ਨੇ ਖੇਡਾਂ ਲਈ ਕੰਮਤ ਕੀਤਾ। ਰਵੀ ਨੇ ਸਮਾਜ ਨੂੰ ਤਰੱਕੀਆਂ ਵੱਲ ਲਿਜਾਉਣ ਦੇ ਯਤਨ ਕੀਤੇ। ਅੱਜ ਰਵੀਇੰਦਰ ਦੀ ਭਾਜਪਾ 'ਚ ਸ਼ਮੂਲੀਅਤ ਲਈ ਉਹ ਇਨ੍ਹਾਂ ਦਾ ਸਵਾਗਤ ਕਰਦੇ ਹਨ ਅਤੇ ਪਾਰਟੀ ਵਿਚ ਰਵੀ ਨੂੰ ਪੂਰਾ ਬਣਦਾ ਸਨਮਾਨ ਮਿਲੇਗਾ। ਰਵੀ ਦੇ ਪਾਰਟੀ ਵਿਚ ਆਉਣ ਨਾਲ ਬਲਾਚੌਰ ਵਿਚ ਪਾਰਟੀ ਹੋਰ ਵਧੇਰੇ ਮਜ਼ਬੂਤ ਹੋਵੇਗੀ। ਇਸ ਮੌਕੇ ਮੁੱਖ ਮੰਤਰੀ ਹਰਿਆਣਾ ਨੇ ਅੱਜ ਭਾਰਤ ਦੇ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਵੱਲਭ ਭਾਈ ਪਟੇਲ ਦੀ ਜੈਅੰਤੀ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਸਰਦਾਰ ਪਟੇਲ ਦੀ ਬਦੌਲਤ ਹੀ ਭਾਰਤ ਦੇ ਵੱਖ-ਵੱਖ ਭਾਗਾਂ ਨੂੰ ਇਕ ਮਾਲਾ ਵਿਚ ਪਰੋ ਕੇ ਅਖੰਡ ਭਾਰਤ ਦੀ ਨੀਂਹ ਰੱਖੀ ਸੀ, ਜਿਸ ਕਰਕੇ ਅੱਜ ਉਨ੍ਹਾਂ ਨੂੰ ਉਹ ਨਮਨ ਕਰਦੇ ਹਨ।
ਇਹ ਵੀ ਪੜ੍ਹੋ: ਪਰਵਿੰਦਰ ਝੋਟੇ ਦੇ ਇਨਸਾਫ਼ ਲਈ ਧਰਨਾ 19ਵੇਂ ਦਿਨ ਵੀ ਜਾਰੀ, ਬੀਮਾਰ ਹੋਣ ਦੇ ਬਾਵਜੂਦ ਪੁੱਜੀ ਦਲਜੀਤ ਦੀ ਮਾਂ
ਇਸ ਮੌਕੇ ਪੰਜਾਬ ਸੂਬੇ ਅੰਦਰ ਭਿ੍ਸ਼ਟਾਚਾਰ ਅਤੇ ਨਸ਼ਿਆਂ ਨਾਲ ਬਰਬਾਦ ਹੋ ਰਹੀ ਜਵਾਨੀ 'ਤੇ ਚਿੰਤਾ ਪ੍ਰਗਟ ਕਰਦਿਆਂ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ 'ਆਪ' ਨੇ ਸਿਰਫ਼ ਚੁਟਕਲੇ ਸੁਣਾ ਕੇ ਲੋਕਾਂ ਦਾ ਪੇਟ ਭਰਿਆ ਹੈ। ਸਰਦਾਰ ਸੈਣੀ ਨੇ ਕਿਹਾ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਜੋ ਆਪਣੇ ਆਪ ਨੂੰ ਕੱਟੜ ਈਮਾਨਦਾਰ ਦੱਸਦੇ ਹਨ, ਇਹ ਤਾਂ ਕਾਂਗਰਸ ਪਾਰਟੀ ਤੋਂ ਵੀ ਵੱਡੇ ਭ੍ਰਿਸ਼ਟਾਚਾਰ ਸਾਬਤ ਹੋਏ ਹਨ। ਉਨ੍ਹਾਂ ਸਰਕਾਰ ਬਣਾਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਨ੍ਹਾਂ ਦੀ 25 ਲੱਖ ਨੌਕਰੀਆਂ ਦੇਣਗੇ ਪਰ ਇਹ ਵਾਅਦਾ ਵੀ ਇਨ੍ਹਾਂ ਦੀ ਗੱਪ ਸਾਬਤ ਹੋਇਆ। ਬਿਨਾਂ ਵਿਧਾਇਕ, ਮੰਤਰੀ ਦੀ ਸਿਫਾਰਿਸ਼ ਉਤੇ ਨੌਕਰੀਆਂ ਨਹੀਂ ਮਿਲਦੀਆਂ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਐਕਸਾਈਜ਼ ਇੰਸਪੈਕਟਰਾਂ ਦੀ ਜੋ ਭਰਤੀ ਕੀਤੀ ਗਈ, ਉਸ ਵਿਚ ਵੱਡਾ ਪੱਧਰ 'ਤੇ ਭ੍ਰਿਸ਼ਟਾਚਾਰ ਹੋਇਆ। ਇਕੋ ਉਮੀਦਵਾਰ ਦੋ ਪ੍ਰੀਖਿਆ ਕੇਂਦਰਾਂ 'ਚ ਇਕੋ ਸਮੇਂ ਪੇਪਰ ਆਉਂਦੇ ਦੇ ਅੰਕੜੇ ਜਨਤਕ ਹੋਏ। ਉਨ੍ਹਾਂ ਸੂਬਾ ਸਰਕਾਰ ਉਤੇ ਉਕਤ ਭਰਤੀ 'ਚ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਹੋਣ ਦਾ ਦੋਸ਼ ਲਗਾਇਆ।

ਸੈਣੀ ਨੇ ਦੱਸਿਆ ਕਿ ਪੰਜਾਬ ਨਸ਼ਿਆਂ ਦੀ ਦਲਦਲ ਵਿਚ ਧੱਸ ਗਿਆ ਹੈ। ਇਹ ਦਿਨਾਂ 'ਚ ਨਸ਼ਾ ਖ਼ਤਮ ਕਰਨ ਦਾ ਵਾਅਦੇ ਸਨ ਸਗੋਂ ਸਾਲਾਂ ਵਿਚ ਨਸ਼ਾ ਦੁੱਗਣਾ ਹੋਇਆ। ਉਨ੍ਹਾਂ ਕਿਹਾ ਕਿ ਮਾਨ ਅਤੇ ਕੇਜਰੀਵਾਲ ਵੋਟ ਲਈ ਰਾਜਨੀਤੀ ਕਰਦੇ ਹਨ, ਲੋਕਾਂ ਦੀ ਸੇਵਾ ਲਈ ਨਹੀਂ। ਹਰਿਆਣਾ ਸਬੇ ਦੀਆਂ ਪ੍ਰਾਪਤੀਆਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਯੋਗ ਅਗਵਾਈ 'ਚ ਹਰਿਆਣਾ ਸੂਬਾ ਬਹੁਤ ਤਰੱਕੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਭੈਣਾਂ ਨੂੰ ਪੈਨਸ਼ਨ ਦੇਣ ਦਾ ਐਲਾਨ ਕੀਤਾ ਸੀ, ਉਹ ਪਹਿਲੇ ਹੀ ਬਜਟ 'ਚ 2100 ਦੀ ਪੈਨਸ਼ਨ ਲਈ ਢਾਈ ਹਜ਼ਾਰ ਕਰੋੜ ਰੁਪਏ ਭੈਣਾਂ ਨੂੰ ਦਿੱਤੇ ਪਰ ਸੂਬਾ ਪੰਜਾਬ ਦੀ ਮਾਨ ਸਰਕਾਰ ਪੰਜਵਾਂ ਸਾਲ ਪੂਰਾ ਕਰਨ ਜਾ ਰਹੀ ਹੈ, ਹੁਣ ਉਹ ਵੀ ਇਕ ਹਜ਼ਾਰ ਰੁਪਏ ਦੇਣ ਦੀਆਂ ਝੂਠੀਆਂ ਬਿਆਨਬਾਜ਼ੀਆਂ ਕਰ ਰਹੇ ਹਨ, ਜਦਕਿ ਇਹ ਰਕਮ ਸਰਕਾਰ ਬਣਨ ਸਮੇਂ ਦੇਣ ਦਾ ਵਾਅਦਾ ਕੀਤਾ ਸੀ ਪਰ ਇਸ ਦੇ ਮੁਕਾਬਲੇ ਹਰਿਾਣਾ ਸੂਬਾ ਔਰਤਾਂ ਨੂੰ 2100 ਰੁਪਏ ਦੇ ਰਿਹਾ। ਪੰਜਾਬ 'ਚ ਸਰਕਾਰ ਬਣਨ 'ਤੇ 'ਆਪ' ਪਾਰਟੀ ਨਾਲੋਂ ਦੁੱਗਣੇ ਅਤੇ ਪਹਿਲੇ ਸਾਲ ਹੀ ਸ਼ੁਰੂ ਕਰ ਦਿੱਤੇ ਜਾਣਗੇ | ਸੈਣੀ ਨੇ ਕਿਹਾ ਕਿ ਹੜ੍ਹਾਂ ਸਮੇਂ ਪੰਜਾਬ ਵਿਚ ਕੇਂਦਰ ਸਰਕਾਰ ਨੇ 16 ਸੌ ਕਰੋੜ ਪੰਜਾਬ ਨੂੰ ਦਿੱਤੇ ਸਨ ਪਰ ਇਸ ਸਰਕਾਰ ਨੇ ਕਿਸਾਨਾਂ ਨੂੰ ਨਹੀਂ ਦਿੱਤੇ ਸਗੋਂ ਹੋਰ ਨਿੱਜੀ ਪਾਰਟੀ ਦੇ ਫਾਇਦੇ ਲਈ ਖ਼ਰਚੇ ਅਤੇ ਦੂਜੇ ਪਾਸੇ ਕੇਂਦਰ ਵੱਲੋਂ ਦਿੱਤੇ ਪੈਸਿਆਂ ਬਾਰੇ ਗਲਤ ਭਰਮ ਪੈਦਾ ਕੀਤਾ। ਸੈਣੀ ਨੇ ਕਿਹਾ ਕਿ ਅਸੀਂ ਆਪਣੇ ਪੰਜਾਬੀ ਕਿਸਾਨਾਂ ਲਈ ਹਰਿਆਣਾ ਸਰਕਾਰ ਨੇ ਤਿੰਨ ਕਰੋੜ ਦਵਾਈਆਂ ਭੇਜੀਆਂ ਸਨ ਪਰ ਮਾਨ ਸਰਕਾਰ ਨੇ ਸਾਨੂੰ ਪੰਜਾਬ ਵਿਚ ਵੰਡਣ ਦੀ ਇਜਾਜ਼ਤ ਨਾ ਦਿੱਤੀ |
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਵੱਡੀ ਖ਼ਬਰ! ਹੁਣ ਇਸ ਥਾਂ 'ਤੇ ਲੱਗੇਗੀ ਪਟਾਕਾ ਮਾਰਕੀਟ, ਪਟਾਕਾ ਕਾਰੋਬਾਰੀ ਖ਼ੁਸ਼
ਸੈਣੀ ਨੇ ਦੱਸਿਆ ਕਿ ਦੋ ਸਾਲਾਂ ਵਿਚ ਹਰਿਆਣਾ ਸਰਕਾਰ ਨੇ 46 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ, ਪੰਜਾਬ ਸਰਕਾਰ ਪੰਜ ਸਾਲਾਂ ਵਿਚ ਨਾ ਦੇ ਸਕੀ। ਮੁੱਖ ਮੰਤਰੀ ਸੈਣੀ ਨੇ ਹਾਜ਼ਰੀਨ ਲੋਕਾਂ ਨੂੰ ਕਿਹਾ ਕਿ ਆਉਣ ਵਾਲੀ ਸੂਬੇ ਪੰਜਾਬ ਵਿਚ ਸਰਕਾਰ ਭਾਜਪਾ ਦੀ ਬਣਨ ਜਾ ਰਹੀ ਹੈ, ਜਿਸ ਲਈ ਬਲਾਚੌਰ ਇਲਾਕੇ ਦੇ ਲੋਕ ਵੀ ਆਪਣਾ ਵੱਧ ਚੜ੍ਹਕੇ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚੰਨੀ ਅਤੇ ਸੂਬੇ ਦੇ ਮੁੱਖ ਮੰਤਰੀ ਮਾਨ ਦੋਵੇਂ ਮਾਈਨਿੰਗ ਮਾਫ਼ੀਆ, ਨਸ਼ਾ ਮਾਫ਼ੀਆ ਨੂੰ ਸ਼ਹਿ ਦੇ ਰਹੇ ਹਨ। ਉਨ੍ਹਾਂ ਕੱਲ 1 ਨਵੰਬਰ ਨੂੰ ਪੰਜਾਬ ਸੂਬੇ ਦੇ 60ਵੇਂ ਸਥਾਪਨਾ ਦਿਵਸ 'ਤੇ ਇਹ ਸੰਕਲਪ ਪੰਜਾਬ ਦੇ ਲੋਕਾਂ ਨੂੰ ਲੈਣ ਲਈ ਕਿਹਾ ਕਿ ਭਾਜਪਾ ਨਾਲ ਮਿਲ ਕੇ ਰੰਗਲਾ ਪੰਜਾਬ ਬਣਾਈਏ, ਜਿਸ 'ਚ ਖੇਡ ਮੈਦਾਨ, ਮਿਹਨਤਕੁਸ਼ਾ ਨੂੰ ਸਨਮਾਨ ਅਤੇ ਬਜ਼ੁਰਗਾਂ ਨੂੰ ਸਤਿਕਾਰ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਛੋਟੇ ਪਿੰਡਾਂ ਜਿਨ੍ਹਾਂ ਦੀ ਆਬਾਦੀ 400 ਤੋਂ ਘੱਟ ਹੈ, ਉਨ੍ਹਾਂ ਨੂੰ ਦੋ ਸਾਲਾਂ ਵਿਚ 80 ਫ਼ੀਸਦੀ ਦੀ ਗ੍ਰਾਂਟ ਦਿੱਤੀ। 5 ਹਜ਼ਾਰ ਵੱਧ ਵਾਲੇ ਨੂੰ ਤਿੰਨ ਕਰੋੜ ਪ੍ਰਤੀ ਸਾਲ ਦਿੱਤੇ।
ਇਹ ਵੀ ਪੜ੍ਹੋ: LPU ਮਾਮਲੇ 'ਚ ਨਵੀਂ ਅਪਡੇਟ! ਪੁਲਸ ਜਾਂਚ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ
ਉਨ੍ਹਾਂ ਮੰਚ ਉਤੋਂ ਪਿੰਡ ਬਾਗੋਵਾਲ ਦੇ ਸਰਪੰਚ ਨੂੰ ਪੁੱਛਿਆ ਕਿ ਤੁਹਾਨੂੰ ਪੰਜਾਬ ਸਰਕਾਰ ਨੇ ਕਿੰਨੀ ਗ੍ਰਾਂਟ ਦਿੱਤੀ ਹੈ ਤਾਂ ਸਰਪੰਚ ਨਰੇਸ਼ ਕੁਮਾਰ ਵੱਲੋਂ ਜਾਣਕਾਰੀ ਮੁਤਾਬਕ ਸੈਣੀ ਨੇ ਕਿਹਾ ਕਿ 18 ਲੱਖ ਰੁਪਏ ਕੇਂਦਰ ਸਰਕਾਰ ਦੇ ਆਏ, ਪੰਜਾਬ ਸਰਕਾਰ ਨੇ ਕੁਝ ਨਹੀਂ ਦਿੱਤਾ। ਸੈਣੀ ਨੇ ਇਸ ਨੂੰ ਮੰਦਭਾਗਾ ਦੱਸਿਆ।
ਕਿਸਾਨਾਂ ਦੀ ਗੱਲ ਕਰਦਿਆਂ ਸੈਣੀ ਨੇ ਕਿਹਾ ਕਿ ਹਰਿਆਣਾ ਵਿਚ ਕਿਸਾਨਾਂ ਨੂੰ ਫ਼ਸਲਾਂ ਦੀ ਐੱਮ. ਐੱਸ. ਪੀ. ਦਿੱਤੀ ਜਾ ਰਹੀ ਹੈ ਪਰ ਪੰਜਾਬ ਵਿਚ ਕਿਸਾਨ ਖ਼ੁਦਕੁਸ਼ੀ ਕਰ ਰਿਹਾ ਹੈ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਰਵੀਇੰਦਰ ਬਾਗੋਵਾਲ ਨੇ ਕਿਹਾ ਕਿ ਅੱਜ ਬਲਾਚੌਰ ਨਿਵਾਸੀਆਂ ਨੇ ਨਵਯੁੱਗ ਸੰਮੇਲਨ ਪਾਰਟੀ ਦੇ ਪ੍ਰੋਗਰਾਮ ਵਿਚ ਭਰਵੀਂ ਸ਼ਮੂਲੀਅਤ ਕਰਕੇ ਇਹ ਦਰਸਾ ਦਿੱਤਾ ਹੈ ਕਿ ਲੋਕ ਬਲਾਚੌਰ ਵਿਚ ਭਾਜਪਾ ਦੀ ਸਰਕਾਰ ਲਿਆਉਣ ਲਈ ਤਿਆਰ ਹਨ। ਉਨ੍ਹਾਂ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਹਰਿਆਣਾ, ਓਮ ਪ੍ਰਕਾਸ਼ ਚੌਧਰੀ ਚੇਅਰਮੈਨ ਹਰਿਆਣਾ ਅਤੇ ਸਮੁੱਚੀ ਹਾਜ਼ਰ ਬਾਹਰੋਂ ਆਈ ਲੀਡਰਸ਼ਿਪ ਅਤੇ ਭਾਜਪਾ ਦੇ ਸਥਾਨਕ ਆਗੂਆਂ ਤੇ ਹਾਜ਼ਰੀਨ ਦਾ ਧੰਨਵਾਦ ਕੀਤਾ |
ਇਹ ਵੀ ਪੜ੍ਹੋ: ਪੰਜਾਬ: ਪਿਓ ਵੱਲੋਂ ਕਤਲ ਕੀਤੀ ਧੀ ਦੇ ਮਾਮਲੇ 'ਚ ਨਵਾਂ ਮੋੜ! ਇਸ ਵਜ੍ਹਾ ਕਰਕੇ ਕੀਤਾ ਸੀ ਕਤਲ
ਇਸ ਮੌਕੇ ਜ਼ਿਲ੍ਹਾ ਭਜਾਪਾ ਵੱਲੋਂ ਮੁੱਖ ਮੰਤਰੀ ਨੈਇਬ ਸਿੰਘ ਸੈਣੀ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਇਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਤੋਂ ਮੁੱਖ ਮੰਤਰੀ ਨੇ ਰਵੀਇੰਦਰ ਸਿੰਘ ਬਾਗੋਵਾਲ ਨੂੰ ਪਾਰਟੀ ਦਾ ਚਿੰਨ੍ਹ ਦੇ ਕੇ ਭਾਜਪਾ ਵਿਚ ਸ਼ਮੂਲੀਅਤ ਕਰਵਾਈ । ਇਸ ਮੌਕੇ ਰਾਜਵਿੰਦਰ ਸਿੰਘ ਲੱਕੀ, ਅਜੇ ਕਟਾਰੀਆ, ਸੰਦੀਪ ਭਾਟੀਆ, ਅਸ਼ੋਕ ਨਾਨੋਵਾਲ, ਵਿਜੇ ਭਾਟੀਆ, ਨੰਦ ਕਿਸ਼ੋਰ, ਵਰਿੰਦਰ ਸੈਣੀ, ਸੁਧੀਰ ਸੋਨੀ, ਸਵਾਮੀ ਦਿਆਲ ਦਾਸ ਜੀ ਬੌੜੀ ਸਾਹਿਬ ਵਾਲੇ, ਸਰਪੰਚ ਬਾਗੋਵਾਲ ਨਰੇਸ਼ ਕੁਮਾਰ ਆਦਿ ਸ਼ਖਸੀਅਤਾਂ ਹਾਜ਼ਰ ਸਨ | ਬਲਾਚੌਰ ਇਲਾਕੇ ਵਿੱਚ ਭਾਜਪਾ ਦਾ ਪ੍ਰਭਾਵਸ਼ਾਲੀ ਇਹ ਇਕੱਠ ਖੇੜਿਆਂ ਦੇ ਇਲਾਕੇ ਵਿੱਚ ਭਗਵਾਂ ਪ੍ਰਭਾਵ ਦੇ ਗਿਆ ਜਿਸ ਨੂੰ ਵੇਖ ਕੇ ਕਈ ਵਾਰ ਸੈਣੀ ਨੇ ਇਕੱਠ ਤੋਂ ਖ਼ੁਸ਼ੀ ਜਤਾਈ ਨੌਜਵਾਨਾਂ ਦੀ ਭਰਵੀਂ ਸ਼ਮੂਲੀਅਤ ਰਹੀ ।
ਇਹ ਵੀ ਪੜ੍ਹੋ: ਪੰਜਾਬ: ਪਤਨੀ ਨੂੰ ਮਿਲਣ ਜਾਣਾ ਸੀ ਵਿਦੇਸ਼! ਮੈਡੀਕਲ ਕਰਵਾਉਣ ਜਾਂਦੇ ਸਮੇਂ ਪਤੀ ਨਾਲ ਰਾਹ 'ਚ ਵਾਪਰਿਆ ਭਾਣਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
