'ਵੰਦੇ ਭਾਰਤ' ਮਿਸ਼ਨ ਤਹਿਤ 17 ਲੱਖ ਤੋਂ ਵੱਧ ਭਾਰਤੀ ਵਤਨ ਪਰਤੇ
Friday, Oct 09, 2020 - 05:00 PM (IST)
ਨਵੀਂ ਦਿੱਲੀ- ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਵਲੋਂ 7 ਮਈ ਨੂੰ ਕੋਵਿਡ-19 ਮਹਾਮਾਰੀ ਕਾਰਨ ਸ਼ੁਰੂ ਕੀਤੇ ਗਏ 'ਵੰਦੇ ਭਾਰਤ' ਮਿਸ਼ਨ ਦੇ ਅਧੀਨ 17.22 ਲੱਖ ਭਾਰਤੀ ਦੇਸ਼ ਵਾਪਸ ਪਰਤੇ ਹਨ। ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਆਨਲਾਈਨ ਪੱਤਰਕਾਰ ਸੰਮੇਲਨ 'ਚ ਦੱਸਿਆ ਕਿ ਇਕ ਅਕਤੂਬਰ ਤੋਂ ਸ਼ੁਰੂ ਹੋਏ ਮਿਸ਼ਨ ਦੇ 7ਵੇਂ ਪੜਾਅ ਦੇ ਅਧੀਨ 25 ਦੇਸ਼ਾਂ ਤੋਂ 873 ਅੰਤਰਰਾਸ਼ਟਰੀ ਉਡਾਣਾਂ ਤੈਅ ਕੀਤੀਆਂ ਗਈਆਂ ਹਨ, ਜੋ ਇਸ ਪੂਰੇ ਮਹੀਨੇ ਸੰਚਾਲਤ ਰਹਿਣਗੀਆਂ।
ਸ਼੍ਰੀਵਾਸਤਵ ਨੇ ਕਿਹਾ ਕਿ 7 ਅਕਤੂਬਰ ਤੱਕ ਵੰਦੇ ਭਾਰਤ ਮਿਸ਼ਨ ਦੇ ਅਧੀਨ ਵੱਖ-ਵੱਖ ਮਾਧਿਅਮਾਂ ਨਾਲ 17.22 ਲੱਖ ਭਾਰਤੀ ਦੇਸ਼ ਵਾਪਸ ਪਰਤ ਚੁਕੇ ਹਨ। ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਦੇਸ਼ 'ਚ ਲਗਾਈ ਗਈ ਤਾਲਾਬੰਦੀ ਕਾਰਨ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਦੇਸ਼ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਵਲੋਂ 'ਵੰਦੇ ਭਾਰਤ' ਮਿਸ਼ਨ ਸ਼ੁਰੂ ਕੀਤਾ ਗਿਆ ਸੀ। ਇਸ 'ਚ ਵਿਦੇਸ਼ ਮੰਤਰਾਲੇ ਨੇ ਅਹਿਮ ਰੋਲ ਅਦਾ ਕੀਤਾ।