ਪਿਆਰ ਕਰਨ ਨਾਲ ਤੇਜ਼ ਹੁੰਦੈ ਦਿਮਾਗ : ਖੋਜ

11/22/2017 5:05:49 AM

ਮੁੰਬਈ (ਏਜੰਸੀਆਂ)-ਸ਼ਿਕਾਗੋ ਯੂਨੀਵਰਸਿਟੀ ਦੀ ਵਿਗਿਆਨੀ ਸਟੇਫਨੀ ਦੀ ਖੋਜ ਮੁਤਾਬਕ ਪਿਆਰ ਸਾਡੀ ਸਮਝ ਅਤੇ ਗਿਆਨ ਨੂੰ ਵਧਾਉਂਦਾ ਹੈ। ਉਸ ਦੀ ਇਸ ਖੋਜ ਨੇ ਉਸ ਨੂੰ ਉਨ੍ਹਾਂ ਵਿਗਿਆਨੀਆਂ ਤੋਂ ਵੱਖ ਖੜ੍ਹਾ ਕਰ ਦਿੱਤਾ ਹੈ, ਜੋ ਰੋਮਾਂਟਿਕ ਲਵ ਨੂੰ ਇਕ ਇਮੋਸ਼ਨ, ਪ੍ਰੀਮਿਟਵ ਡ੍ਰਾਈਵ ਜਾਂ ਇਕ ਡਰੱਗ ਕਹਿੰਦੇ ਆਏ ਹਨ। ਸਟੇਫਨੀ ਨਿਊਰੋ ਸਾਇੰਟਿਸਟ ਹੈ, ਜਿਸ ਨੇ ਆਪਣੇ ਕੈਰੀਅਰ ਦਾ ਵੱਡਾ ਹਿੱਸਾ ਦਿਮਾਗ 'ਤੇ ਪਿਆਰ ਦੇ ਅਸਰ ਦੀ ਮੈਪਿੰਗ ਕਰਨ ਵਿਚ ਕੱਢ ਦਿੱਤਾ।
ਸਟੇਫਨੀ ਨੇ ਨਿਊਰੋ ਇਮੇਜਿੰਗ ਰਾਹੀਂ ਡਾਟਾ ਕੁਲੈਕਟ ਕੀਤਾ, ਜਿਸ ਮੁਤਾਬਕ ਇਸ ਤਰ੍ਹਾਂ ਦਾ ਪਿਆਰ ਨਾ ਸਿਰਫ ਇਮੋਸ਼ਨਲ ਬ੍ਰੇਨ ਸਗੋਂ ਉਨ੍ਹਾਂ ਕਾਰਨਾਂ ਨੂੰ ਵੀ ਐਕਟਿਵ ਕਰਦਾ ਹੈ, ਜੋ ਉੱਚ ਬੋਧ ਸਮਰੱਥਾ ਅਤੇ ਗਿਆਨ ਲਈ ਜ਼ਿੰਮੇਵਾਰ ਹੁੰਦੇ ਹਨ। ਸਟੇਫਨੀ ਦਾ ਕਹਿਣਾ ਹੈ ਕਿ ਪਿਆਰ ਦਾ ਅਸਲੀ ਕੰਮ ਸਿਰਫ ਲੋਕਾਂ ਨਾਲ ਜੋੜ ਹੀ ਨਹੀਂ ਸਗੋਂ ਤੁਹਾਡੇ ਵਰਤਾਓ ਨੂੰ ਵੀ ਸੁਧਾਰਨਾ ਹੈ। ਪਿਆਰ 'ਤੇ ਸਟੱਡੀ 'ਤੇ ਸਟੇਫਨੀ ਨੂੰ ਪਹਿਲੀ ਰਸਮੀ ਸਫਲਤਾ ਉਨ੍ਹਾਂ ਦੇ ਕੈਰੀਅਰ ਦੀ ਸ਼ੁਰੂਆਤ ਵਿਚ ਮਿਲੀ, ਉਸ ਸਮੇਂ ਉਹ ਪੋਸਟਡਾਕਰਲ ਖੋਜਕਾਰ ਸੀ। ਉਨ੍ਹਾਂ ਨੇ ਖੋਜ ਸਬਜੈਕਟਸ 'ਚ ਉਨ੍ਹਾਂ ਦੇ ਕਰੀਬੀ ਲੋਕਾਂ ਅਤੇ ਕੁਝ ਅਜਨਬੀਆਂ ਦੇ ਨਾਂ ਅਤੇ ਤਸਵੀਰਾਂ ਦਿਖਾਈਆਂ ਸਨ। ਇਸਦੇ ਨਾਲ ਫੰਕਸ਼ਨਲ ਐੱਮ. ਆਰ. ਆਈ. ਨਾਲ ਉਨ੍ਹਾਂ ਦੇ ਦਿਮਾਗ ਦਾ ਰਿਸਪੌਂਸ ਦੇਖਿਆ ਗਿਆ।
ਉਨ੍ਹਾਂ ਨੇ ਇਸ ਡਾਟਾ ਦੀ ਵਰਤੋਂ ਪੈਸ਼ਨੇਟ, ਰੋਮਾਂਟਿਕ ਲਵ ਨੂੰ ਬੇਸਿਕ ਇਮੋਸ਼ਨਸ ਜਿਵੇਂ ਖੁਸ਼ੀ ਜਾਂ ਦੂਜੇ ਤਰ੍ਹਾਂ ਦੇ ਪਿਆਰ (ਮਾਂ ਦਾ ਪਿਆਰ) ਤੋਂ ਵੱਖ ਕਰਨ ਲਈ ਕੀਤੀ, ਨਾਲ ਹੀ ਦਿਮਾਗ ਦੇ ਅਜਿਹੇ 12 ਕਾਰਨ ਵੀ ਪਤਾ ਲਗਾਏ ਜੋ ਇਸ ਤਰ੍ਹਾਂ ਦੇ ਪਿਆਰ ਨਾਲ ਐਕਟੀਵੇਟ ਹੁੰਦੇ ਹਨ। ਸਟੇਫਨੀ ਨੇ ਦੱਸਿਆ ਕਿ ਮੈਨੂੰ ਇਸ ਗੱਲ ਨੇ ਸਭ ਤੋਂ ਵੱਧ ਹੈਰਾਨ ਕੀਤਾ ਕਿ ਪਿਆਰ ਦਾ ਆਪਣਾ ਬ੍ਰੇਨ ਸਿਗਨੇਚਰ ਅਤੇ ਇਕ ਤਰ੍ਹਾਂ ਦਾ ਬਲਿਊ ਪ੍ਰਿੰਟ ਹੁੰਦਾ ਹੈ। ਕਈ ਦੂਜੀਆਂ ਖੋਜਾਂ ਮੁਤਾਬਕ ਗੁੱਸਾ, ਨਫਰਤ ਆਦਿ ਦਾ ਵੀ ਯੂਨੀਕ ਸਿਗਨੇਚਰ ਹੁੰਦਾ ਹੈ।
ਸਟੇਫਨੀ ਅਤੇ ਉਸ ਦੇ ਸਾਥੀਆਂ ਨੇ ਦਿਮਾਗ ਦੇ ਅਜਿਹੇ ਹਿੱਸੇ ਦਾ ਪਤਾ ਲਾਇਆ ਜੋ ਖਾਸ ਕਰ ਕੇ ਪਿਆਰ ਲਈ ਸੰਵੇਦਨਸ਼ੀਲ ਹੁੰਦਾ ਹੈ। ਪ੍ਰਯੋਗ ਵਿਚ ਹਿੱਸਾ ਲੈਣ ਵਾਲਿਆਂ ਨੇ ਜਿੰਨੀ ਜ਼ਿਆਦਾ ਸ਼ਿੱਦਤ ਨਾਲ ਪਿਆਰ ਨੂੰ ਮਹਿਸੂਸ ਕੀਤਾ, ਓਨੀ ਜ਼ਿਆਦਾ ਉਸ ਹਿੱਸੇ ਵਿਚ ਐਕਟੀਵਿਟੀ ਅਤੇ ਥਕਾਵਟ ਦਰਜ ਕੀਤੀ ਗਈ।


Related News