Vastu Shastra : ਝਾੜੂ ਨੂੰ ਪੈਰ ਲਗਾਉਣਾ ਹੁੰਦੈ ਅਸ਼ੁੱਭ, ਇਕ ਗਲਤੀ ਵਿਅਕਤੀ ਨੂੰ ਬਣਾ ਸਕਦੀ ਹੈ ਕੰਗਾਲ
5/10/2024 11:25:46 AM
ਨਵੀਂ ਦਿੱਲੀ - ਹਰ ਵਿਅਕਤੀ ਆਪਣੇ ਘਰ ਨੂੰ ਸਾਫ਼-ਸੁਥਰਾ ਰੱਖਣ ਲਈ ਰੋਜ਼ਾਨਾ ਸਫ਼ਾਈ ਕਰਦਾ ਹੈ। ਘਰ ਨੂੰ ਵਿਵਸਥਿਤ ਢੰਗ ਨਾਲ ਚਲਾਉਣ ਲਈ ਮੁਰੰਮਤ ਦਾ ਕੰਮ , ਪੇਂਟ ਅਤੇ ਲੌੜੀਂਦੇ ਸਮਾਨ ਦੀ ਖ਼ਰੀਦਦਾਰੀ ਕਰਦਾ ਹੈ। ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦਰਮਿਆਨ ਇਕ ਵਸਤੂ ਹੈ ਜੋ ਘਰ ਨੂੰ ਸਾਫ਼ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ ਉਹ ਹੈ ਝਾੜੂ। ਜੇਕਰ ਤੁਹਾਨੂੰ ਝਾੜੂ ਸੁਫ਼ਨੇ ਵਿਚ ਦਿਖਾਈ ਦੇਵੇ ਤਾਂ ਇਸ ਨੂੰ ਸ਼ੁੱਭ ਮੰਨਿਆ ਜਾਂਦਾ ਹੈ। ਵਾਸਤੂ ਸ਼ਾਸਤਰ ਮੁਤਾਬਕ ਸੁਫ਼ਨੇ ਵਿਚ ਝਾੜੂ ਦੇਖਣ ਨਾਲ ਧਨ ਲਾਭ ਦਾ ਯੋਗ ਬਣਦਾ ਹੈ।
ਕਈ ਵਾਰ ਅਜਿਹਾ ਹੁੰਦਾ ਹੈ ਕਿ ਕਈ ਕੋਸ਼ਿਸ਼ਾਂ ਦੇ ਬਾਅਦ ਵੀ ਘਰ ਵਿਚ ਸਮੱਸਿਆਵਾਂ ਬਣੀਆਂ ਰਹਿੰਦੀਆਂ ਹਨ। ਝਾੜੂ ਨੂੰ ਸਹੀ ਢੰਗ ਨਾਲ ਨਾ ਰੱਖਣਾ ਵੀ ਕਈ ਵਾਰ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਇਸ ਨਾਲ ਘਰ ਦੀ ਬਰਕਤ ਚਲੀ ਜਾਂਦੀ ਹੈ। ਇਸ ਲਈ ਨੋਟ ਕਰੋ ਕਿ ਤੁਸੀਂ ਅਜਿਹੀਆਂ ਕੁਝ ਗਲਤੀਆਂ ਤਾਂ ਨਹੀਂ ਕਰ ਰਹੇ।
ਝਾੜੂ ਨੂੰ ਪੈਰ ਨਾ ਲਗਾਓ
ਝਾੜੂ ਨੂੰ ਕਦੇ ਵੀ ਪੈਰ ਨਹੀਂ ਲਗਾਉਣਾ ਚਾਹੀਦਾ। ਅਜਿਹਾ ਕਰਨ ਨਾਲ ਮਾਤਾ ਲਕਸ਼ਮੀ ਜੀ ਨਾਰਾਜ਼ ਹੁੰਦੇ ਹਨ।
ਰਸੌਈ ਜਾਂ ਬੈੱਡ ਰੂਮ ਵਿਚ ਨਾ ਰੱਖੋ ਝਾੜੂ
ਝਾੜੂ ਨੂੰ ਕਦੇ ਵੀ ਰਸੌਈ ਜਾਂ ਸੌਣ ਵਾਲੇ ਕਮਰੇ ਵਿਚ ਨਹੀਂ ਰੱਖਣਾ ਚਾਹੀਦਾ।
ਝਾੜੂ ਲਗਾਉਣ ਦਾ ਸਹੀ ਸਮਾਂ
ਸੂਰਜ ਚੜ੍ਹਣ ਦੇ ਬਾਅਦ ਝਾੜੂ ਲਗਾਉਣ ਨਾਲ ਮਾਤਾ ਲਕਸ਼ਮੀ ਜੀ ਖ਼ੁਸ਼ ਹੁੰਦੇ ਹਨ ਅਤੇ ਦੂਜੇ ਪਾਸੇ ਸ਼ਾਮ ਸਮੇਂ ਜਾਂ ਇਸ ਤੋਂ ਬਾਅਦ ਝਾੜੂ ਲਗਾਉਣ ਨਾਲ ਮਾਤਾ ਲਕਸ਼ਮੀ ਦੀ ਨਾਰਾਜ਼ ਹੁੰਦੇ ਹਨ।
ਲੋਕਾਂ ਦੀਆਂ ਨਜ਼ਰਾਂ ਤੋਂ ਬਚਾ ਕੇ ਰੱਖੋ ਝਾੜੂ
ਝਾੜੂ ਨੂੰ ਹਮੇਸ਼ਾਂ ਲੋਕਾਂ ਦੀਆਂ ਨਜ਼ਰਾਂ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ। ਇਸ ਲਈ ਅਜਿਹੀ ਥਾਂ ਨਿਰਧਾਰਤ ਕਰੋ ਜਿਥੇ ਲੋਕਾਂ ਦਾ ਧਿਆਨ ਨਾ ਜਾਂਦਾ ਹੋਵੇ।
ਇਸ ਦਿਸ਼ਾ ਵਿਚ ਰੱਖੋ ਝਾੜੂ
ਝਾੜੂ ਨੂੰ ਕਦੇ ਵੀ ਉੱਤਰ ਜਾਂ ਪੂਰਬ ਦਿਸ਼ਾ ਵੱਲ ਨਹੀਂ ਰੱਖਣਾ ਚਾਹੀਦਾ। ਇਸ ਨੂੰ ਹਮੇਸ਼ਾ ਦੱਖਣ ਜਾਂ ਪੱਛਮ ਦਿਸ਼ਾ ਵਿਚ ਰੱਖਣਾ ਚਾਹੀਦਾ ਹੈ।
ਨਵਾਂ ਝਾੜੂ ਕਦੋਂ ਖ਼ਰੀਦਣਾ ਹੁੰਦੈ ਸ਼ੁੱਭ
ਝਾੜੂ ਨੂੰ ਸ਼ਨੀਵਾਰ ਦੇ ਦਿਨ ਬਦਲਣਾ ਸਹੀ ਰਹਿੰਦਾ ਹੈ। ਪੁਰਾਣਾ ਝਾੜੂ ਸੁੱਟ ਕੇ ਸ਼ਨੀਵਾਰ ਦੇ ਦਿਨ ਨਵਾਂ ਝਾੜੂ ਖ਼ਰੀਦਣਾ ਚਾਹੀਦਾ ਹੈ।